ਪੰਜਾਬ ਵਿਚ ਨਸ਼ੇ ਦੀ ਅਲਾਮਤ
ਪਿਛਲੇ ਕੁਝ ਦਹਾਕਿਆਂ ਤੋਂ ਸਾਡਾ ਹੱਸਦਾ ਵਸਦਾ ਪੰਜਾਬ ਕਈ ਤਰਾਂ ਦੇ ਨਵੇਂ ਦੌਰ ਦੇ ਪ੍ਰਚੱਲਤ ਨਸ਼ਿਆਂ ਦਾ ਦੁਖਾਂਤ ਝੱਲ ਰਿਹਾ ਹੈ । ਇਨਾਂ ਵਿਚ ਰਸਾਇਣਕ ਨਸ਼ੇ ਵੀ ਹਨ ਜੋ ਅਜੋਕੀ ਜਵਾਨੀ ਨੂੰ ਘੁਣ ਵਾਂਗ ਖਾ ਰਹੇ ਹਨ। ਰੋਜ਼ ਨਸ਼ਿਆਂ ਦੇ ਓਵਰਡੋਜ਼ ਨਾਲ ਪਿੰਡ ਪਿੰਡ ਸ਼ਹਿਰ ਸ਼ਹਿਰ ਭਰ ਜਵਾਨੀ ਵਿਚ ਮੁੰਡੇ ਮੌਤ ਦੇ ਮੂੰਹ ਜਾ ਰਹੇ ਹਨ । ਪਿਛੇ ਬਚੇ ਪਰਿਵਾਰ ਕਰਜ਼ੇ ਅਤੇ ਬਰਬਾਦੀ ਦੀ ਤ੍ਰਾਸਦੀ ਵਿਚ ਜ਼ਿੰਦਗੀ ਕੱਟਣ ਲਈ ਰਹਿ ਜਾਂਦੇ ਹਨ । ਅੱਜ ਸਮੇਂ ਦੀਆਂ ਸਰਕਾਰਾਂ ਅਤੇ ਪਰਿਵਾਰਾਂ ਨੂੰ ਦਰਪੇਸ਼ ਸਭ ਤੋਂ ਵੱਡੀ ਚੁਨੌਤੀ ਨੌਜਵਾਨਾਂ ਤੇ ਬੱਚਿਆਂ ਨੂੰ ਇਸ ਭੈੜੀ ਵਾਦੀ ਦੀ ਮਾਰ ਤੋਂ ਬਚਾਉਣ ਦੀ ਹੈ |
ਪਿਛਲੇ ਕੁਝ ਦਹਾਕਿਆਂ ਤੋਂ ਸਾਡਾ ਹੱਸਦਾ ਵਸਦਾ ਪੰਜਾਬ ਕਈ ਤਰਾਂ ਦੇ ਨਵੇਂ ਦੌਰ ਦੇ ਪ੍ਰਚੱਲਤ ਨਸ਼ਿਆਂ ਦਾ ਦੁਖਾਂਤ ਝੱਲ ਰਿਹਾ ਹੈ । ਇਨਾਂ ਵਿਚ ਰਸਾਇਣਕ ਨਸ਼ੇ ਵੀ ਹਨ ਜੋ ਅਜੋਕੀ ਜਵਾਨੀ ਨੂੰ ਘੁਣ ਵਾਂਗ ਖਾ ਰਹੇ ਹਨ। ਰੋਜ਼ ਨਸ਼ਿਆਂ ਦੇ ਓਵਰਡੋਜ਼ ਨਾਲ ਪਿੰਡ ਪਿੰਡ ਸ਼ਹਿਰ ਸ਼ਹਿਰ ਭਰ ਜਵਾਨੀ ਵਿਚ ਮੁੰਡੇ ਮੌਤ ਦੇ ਮੂੰਹ ਜਾ ਰਹੇ ਹਨ । ਪਿਛੇ ਬਚੇ ਪਰਿਵਾਰ ਕਰਜ਼ੇ ਅਤੇ ਬਰਬਾਦੀ ਦੀ ਤ੍ਰਾਸਦੀ ਵਿਚ ਜ਼ਿੰਦਗੀ ਕੱਟਣ ਲਈ ਰਹਿ ਜਾਂਦੇ ਹਨ । ਅੱਜ ਸਮੇਂ ਦੀਆਂ ਸਰਕਾਰਾਂ ਅਤੇ ਪਰਿਵਾਰਾਂ ਨੂੰ ਦਰਪੇਸ਼ ਸਭ ਤੋਂ ਵੱਡੀ ਚੁਨੌਤੀ ਨੌਜਵਾਨਾਂ ਤੇ ਬੱਚਿਆਂ ਨੂੰ ਇਸ ਭੈੜੀ ਵਾਦੀ ਦੀ ਮਾਰ ਤੋਂ ਬਚਾਉਣ ਦੀ ਹੈ | ਅਜੋਕੇ ਸਮੇਂ ਵਿਚ ਜਦੋਂ ਪਰਿਵਾਰ ਟੁੱਟ ਰਹੇ ਹਨ, ਹਰ ਇਨਮਾਨ ਸਵੈ-ਕੇਂਦਰਿਤ ਅਤੇ ਪੈਸੇ ਦੀ ਦੌੜ ਵਿੱਚ ਕਈ ਤਰਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਮਾਨਸਿਕ ਤਨਾਅ ਤੋਂ ਨਿਜਾਤ ਪਾਉਣ ਲਈ ਕਈ ਵਾਰ ਨਸ਼ਿਆ ਦਾ ਸਹਾਰਾ ਲੈਂਦਾ ਹੈ।
ਇਸ ਦੇ ਹੋਰ ਦੀ ਕਈ ਕਾਰਨ ਵੀ ਹੋ ਸਕਦੇ ਹਨ ਜਿਵੇ ਸਾਥੀਆਂ ਮਿਤਰਾਂ ਦਾ ਦਬਾਅ, ਭਾਵਨਾਤਮਿਕ ਪ੍ਰੇਸ਼ਾਨੀ, ਚਿੰਤਾ, ਉਦਾਸੀ, ਬੇਰੁਜ਼ਗਾਰੀ ਜਾਂ ਭਵਿਖ ਪ੍ਰਤੀ ਨਾਕਾਰਤਮਿਕ ਸੋਚ ਆਦਿ। ਜਿਹੜੇ ਬੱਚੇ ਆਪਣੇ ਘਰਾਂ ਵਿਚ ਮਾਪਿਆਂ ਨੂੰ ਮਾਦਕ ਪਦਾਰਥਾਂ ਦੀ ਵਰਤੋਂ ਕਰਦੇ ਹੋਏ ਵੇਖਦੇ ਹਨ, ਵੱਡੇ ਹੋ ਕੇ ਉਨਾਂ ਨੂੰ ਵਾਤਾਵਰਣ ਅਤੇ ਜੈਨੇਟਿਕ ਕਾਰਨਾਂ ਕਰਕੇ ਜੀਵਨ ਵਿਚ ਦੇ ਅਗਲੇਰੇ ਪੜਾਅ ਵਿਚ ਨਸ਼ੀਲੇ ਪਦਾਰਥਾਂ ਦੀ ਲਤ ਲਗਣ ਦੀ ਸੰਭਾਵਨਾ ਅਧਿਕ ਰਹਿੰਦੀ ਹੈ ।
ਇਕ ਨਸ਼ੇ ਉਪਰ ਨਿਰਭਰ ਵਿਅਕਤੀ ਵਿਚ ਕਈ ਤਰਾਂ ਦੇ ਲੱਛਣ ਵੇਖੋ ਜਾ ਸਕਦੇ ਹਨ ਜਿਨਾਂ ਵਿਚ ਮੁਖ ਤੌਰ ਤੇ ਜਦੋਂ ਸਿਹਤ, ਕੰਮ ਜਾਂ ਪਰਿਵਾਰ ਨੂੰ ਨੁਕਸਾਨ ਹੋ ਰਿਹਾ ਹੋਵੇ ਤਾਂ ਵੀ ਉਹ ਇਨਸਾਨ ਬਿਨਾਂ ਪ੍ਰਵਾਹ ਕੀਤੇ, ਨਸ਼ੀਲੇ ਪਦਾਰਥਾਂ ਦੀ ਵਰਤੋਂ ਜਾਰੀ ਰੱਖਦਾ ਹੈ। ਹਿੰਸਾ ਵੀ ਪ੍ਰਵਿਰਤੀ ਦੀ ਇਕ ਆਮ ਵਰਤਾਰਾ ਤੋਂ ਜਾਂਦਾ ਹੈ। ਇਸੇ ਤਰਾਂ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ 'ਤੇ ਕੰਟਰੋਲ ਦੀ ਘਾਟ, ਸ਼ਰਾਬ ਪੀਣ ਤੋਂ ਰੁਕਣ ਜਾਂ ਘਟਾਉਣ ਵਿਚ ਅਸਮਰੱਥਤਾ ਨਸ਼ਾ ਕਰਨ ਲਈ ਤਰਾਂ ਤਰਾਂ ਦੇ ਬਾਹਨਿਆਂ ਦੀ ਤਲਾਸ਼ ਕੰਮ ਪ੍ਰਤੀ ਲਾਪਰਵਾਹੀ ਅਤੇ ਰੋਜ਼ਾਨਾ ਖਾਣ ਪੀਣ ਵਿਚ ਅਣਗਹਿਲੀ ਕਰਨਾ । ਸਰੀਰਕ ਸੰਭਾਲ ਅਤੇ ਪਹਿਨਾਵੇ ਬਾਰੇ ਉਦਾਸੀਨਤਾ ਆਮ ਨਿਸ਼ਾਨੀਆਂ ਹਨ।
ਭਾਵੇਂ ਨਸ਼ੇ ਜਾਂ ਸ਼ਰਾਬ ਨੂੰ ਇਕ ਸਮਾਜਿਕ ਬੁਰਾਈ ਦੇ ਰੂਪ ਵਿਚ ਵੇਖਿਆ ਜਾਂਦਾ ਹੈ ਪਰ ਇਸ ਦੀ ਵਰਤੋਂ ਵੈਦਿਕ ਕਾਲ ਤੋਂ ਪ੍ਰਚੱਲਤ ਹੈ । ਗਰੀਬ ਤਬਕੇ ਵਿਚ ਸਸਤੇ ਨਸ਼ਿਆਂ ਦੀ ਵਰਤੋਂ ਆਮ ਹੈ । ਜੇ ਭਾਰਤ ਦੇ ਸੂਬਿਆਂ ਦੀ ਗਲ ਕਰੀਏ ਤਾਂ ਛੱਤੀਸਗੜ੍ਹ ਇਕ ਅਜਿਹਾ ਪ੍ਰਾਂਤ ਹੈ ਜਿਥੇ ਸ਼ਰਾਬ ਦੀ ਵਰਤੋਂ ਦੇਸ਼ ਵਿਚੋਂ ਸਭ ਤੋਂ ਵੱਧ ਹੁੰਦੀ ਹੈ ਭਾਵੇ ਕਿ ਉਥੋਂ ਦੀ ਪ੍ਰਤੀ ਵਿਅਕਰਨੀ ਔਸਤ ਆਮਦਨ ਕਈ ਸੂਬਿਆਂ ਤੋਂ ਘੱਟ ਹੈ। ਸ਼ਰਾਬ ਕਾਰਨ ਮੌਤਾਂ ਦੇ ਮਾਮਲੇ ਰੋਜ਼ਾਨਾ ਸਾਹਮਣੇ ਆਉਂਦੇ ਹਨ। ਪਿਛਲੇ ਦਿਨੀਂ ਮਜੀਠਾ ਹਲਕੇ ਵਿਚ ਦੋ ਦਰਜਨ ਤੋਂ ਵੱਧ ਲੋਕੀਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਦੇ ਮੁੰਹ ਵਿਚ ਚਲੇ ਗਏ ਉਸ ਤੋਂ ਬਾਦ ਲੁਧਿਆਣਾ ਵਿਖੇ ਤ ਵਿਅਕਤੀ ਇਸੈ ਕਾਰਨ ਮੌਤ ਦਾ ਸ਼ਿਕਾਰ ਹੋ ਗਏ।
ਵੈਸੇ ਤਾਂ ਹਰ ਤਰਾਂ ਦੀ ਸ਼ਰਾਬ, ਜਿਵੇ ਕਿ ਹਰ ਬੋਤਲ ਉਪਰ ਚੇਤਾਵਨੀ ਲਿਖੀ ਹੁੰਦੀ ਹੈ, ਸਿਹਤ ਲਈ ਹਾਨੀਕਾਰਕ ਹੁੰਦੀ ਹੈ। ਪਰ ਬਹੁਤ ਜ਼ਿਆਦਾ ਘਾਤਕ ਗ਼ੈਰ-ਕਾਨੂੰਨੀ ਤੌਰ ਤੇ ਤਿਆਰ ਕੀਤੀ ਜਾਣ ਵਾਲੀ ਸ਼ਰਾਬ ਹੁੰਦੀ ਹੈ ਜਿਸ ਨੂੰ ਆਮ ਤੌਰ ਤੇ 'ਕੱਚੀ ਸ਼ਰਾਬ' ਕਿਹਾ ਜਾਂਦਾ ਹੈ। ਇਹ ਸ਼ਰਾਬ ਅਕਸਰ ਉਨਾਂ ਇਲਾਕਿਆਂ ਵਿਚ ਤਿਆਰ ਕੀਤੀ ਤੇ ਚੋਰੀ ਛਿਪੇ ਵੇਚੀ ਜਾਂਦੀ ਹੈ ਜਿੱਥੇ ਮਜ਼ਦੂਰ ਵਰਗ ਜਾਂ ਘੱਟ ਆਮਦਨ ਵਾਲੇ ਲੋਕ ਰਹਿੰਦੇ ਹਨ। ਕਿਉਂਕਿ ਇਹ ਆਮ ਠੇਕਿਆਂ ਤੋਂ ਮਿਲਣ ਵਾਲੀ ਸ਼ਰਾਬ ਤੋਂ ਸਸਤੀ ਤੇ ਅਸਾਨੀ ਨਾਲ ਉਪਲੱਬਧ ਹੁੰਦੀ ਹੈ । ਗਰੀਬ ਲੋਕ ਇਸ ਦਾ ਸੇਵਨ ਕਰਦੇ ਹਨ ਅਤੇ ਆਪਣੀ ਸਿਹਤ ਦਾ ਨੁਕਮਾਨ ਕਰਵਾ ਲੈਂਦੇ ਹਨ।
ਕਈ ਵਾਰ ਇਸ ਨਾਲ ਅੱਖਾਂ ਦੀ ਰੌਸ਼ਨੀ ਚਲੇ ਜਾਂਦੀ ਹੈ ਜਾਂ ਮੌਤ ਵੀ ਹੋ ਜਾਂਦੀ ਹੈ। ਕੱਚੀ ਸ਼ਰਾਬ ਬਨਾਉਣ ਲਈ ਆਮ ਤੌਰ ਹੋ ਗੁੜ, ਪਾਣੀ ਅਤੇ ਯੂਰੀਆ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਵਿਚ ਹੋਰ ਕਈ ਤਰਾਂ ਦੇ ਰਸਾਇਣਕ ਵੀ ਮਿਲਾਏ ਜਾਂਦੇ ਹਨ। ਗੁੜ ਨੂੰ ਜਲਦੀ ਸੜ੍ਹਨ ਵਾਸਤੇ ਆਕਸੀਟੋਸਿਕ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਨਸ਼ਾ ਵਧਾਉਣ ਲਈ ਅਮੋਨੀਅਮ ਕਲੋਰਾਈਡ ਵੀ ਪਾਇਆ ਜਾਂਦਾ ਹੈ। ਇਸ ਤਰਾਂ ਫੇਰਮੈਂਟੇਸ਼ਨ ਨਾਲ ਈਬਾਈਲ ਅਲਕੋਹਲ ਦੀ ਥਾਂ ਮਿਥਾਇਲ ਅਲਕੋਹਲ ਬਣਦਾ ਹੈ ਜਿਸ ਨਾਲ ਇਹ ਸ਼ਰਾਬ ਜ਼ਹਿਰੀਲੀ ਹੋ ਜਾਂਦੀ ਹੈ।
ਸਾਡੇ ਦੇਸ਼ ਵਿਚ ਇਸ ਤਰਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਬੀਤੇ ਕੁਝ ਦਹਾਕਿਆਂ ਵਿਚ ਵੱਖ ਵੱਖ ਰਾਜਾਂ ਵਿਚ ਕਈ ਦੁਖਾਂਤ ਵਾਪਰੇ ਹਨ। ਹੈਰਾਨੀ ਦੀ ਗੱਲ ਇਹ ਵੀਜੇ ਹੈ ਕਿ ਇਸ ਤਰਾਂ ਦੀਆਂ ਘਟਨਾਵਾਂ ਉਨਾਂ ਪ੍ਰਾਂਤਾਂ ਵਿਚ ਵੀ ਹੋਈਆਂ ਹਨ ਜਿਥੇ ਸਰਕਾਰ ਵੱਲੋਂ ਪੂਰੀ ਤਰਾਂ ਨਸ਼ਾਬੰਦੀ ਲਾਗੂ ਕੀਤੀ ਗਈ ਹੈ। ਪੰਜਾਬ ਵਿਚ ਬੀਤੇ ਦਿਨੀ ਮਜੀਠਾ ਇਲਾਕੇ ਵਿਚ ਜੋ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਈਆਂ ਉਸ ਤੋਂ ਬਾਦ ਸਰਕਾਰ ਵੀ ਹਰਕਤ ਵਿਚ ਆਈ, ਛਾਪੇ ਤੇ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਚੱਲਿਆ । ਦੁਖੀ ਪਰਿਵਾਰਾਂ ਨਾਲ ਅਫਸੋਸ ਤੇ ਰਾਜਨੀਤਕ ਆਗੂਆਂ ਦੇ ਬਿਆਨ ਅਖਬਾਰਾਂ ਦੀਆਂ ਸੁਰਖੀਆਂ ਬਣੇ। ਮੁਆਵਜ਼ਾ ਤੇ ਸਰਕਾਰੀ ਨੌਕਰੀਆਂ ਦੇ ਵਾਅਦੇ ਕੀਤੇ ਗਏ ।
ਪਰ ਸਭ ਤੋਂ ਵੱਡੀ ਗਲ ਇਹ ਹੈ ਕਿ ਇਹੋ ਜਹੀਆਂ ਘਟਨਾਵਾਂ ਤੋਂ ਸਰਕਾਰਾਂ ਤੇ ਆਮ ਲੋਕੀਂ ਸਬਕ ਕਿਉਂ ਨਹੀਂ ਲੈਂਦੇ । ਪਰਿਵਾਰ ਤੇ ਬੱਚੇ ਬੇਮਹਾਰਾ ਹੋ ਜਾਂਦੇ ਹਨ। ਇਹੋ ਜਹੀਆਂ ਤ੍ਰਾਸਦੀਆਂ ਦਾ ਸ਼ਿਕਾਰ ਆਮ ਤੌਰ ਤੇ ਮਜ਼ਦੂਰ ਵਰਗ ਦੇ ਲੋਕ ਹੁੰਦੇ ਹਨ। ਸਰਕਾਰਾਂ ਵਲੋਂ ਬਾਦ ਵਿਚ ਦਿਤੇ ਜਾਣ ਵਾਲੇ ਮੁਆਵਜ਼ੇ ਉਪਰ ਵੀ ਲੋਕ ਸਵਾਲ ਚੁੱਕਦੇ ਹਨ ਕਿ ਆਮ ਲੋਕਾਂ ਤੋਂ ਇਕੱਠੇ ਕੀਤੇ ਟੈਕਸ ਦਾ ਮਾਲੀਆ, ਜੋ ਵਿਕਾਸ ਕੰਮਾਂ ਲਈ ਹੁੰਦਾ ਹੈ, ਉਸ ਨੂੰ ਇਸ ਤਰਾਂ ਕਿਓਂ ਵੰਡਿਆ ਜਾਂਦਾ ਹੈ । ਸਰਕਾਰਾਂ ਨੂੰ ਇਹੋ ਜਹੀਆਂ ਘਟਨਾਵਾਂ ਦੀ ਰੋਕਥਾਮ ਲਈ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ।
-ਦਵਿੰਦਰ ਕੁਮਾਰ
