ਡਰੱਗ ਜਨ ਗਨਣਾ: ਅਜੋਕਾ ਪੰਜਾਬ ਦੀ ਨਵੀਂ ਤਸਵੀਰ
ਪਿਛਲੇ ਹਫ਼ਤੇ ਪੰਜਾਬ ਵਿਚ ਸ੍ਰੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਕਾਰਜ ਕਾਲ ਦਾ ਚੌਥਾ ਬਜਟ ਪੇਸ਼ ਕੀਤਾ, ਜਿਸ ਵਿਚ ਲਗਭਗ 2.4 ਲੱਖ ਕਰੋੜ ਦਾ ਖਰਚਾ ਹੈ ਤੇ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ। ਵਿੱਤ ਮੰਤਰੀ ਸ੍ਰੀ ਹਰਪਾਲ ਚੀਮਾ ਨੇ ਕਿਹਾ ਸਰਹੱਦੋਂ ਪਾਰ ਤੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਰੋਕਣ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਨਾ ਇਹ ਮੰਨਿਆ ਕਿ "ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ਵਿਚ ਵੱਡੀ ਰੁਕਾਵਟ ਨਸ਼ਿਆਂ ਦਾ ਪ੍ਰਚਲਨ ਹੈ।
ਪਿਛਲੇ ਹਫ਼ਤੇ ਪੰਜਾਬ ਵਿਚ ਸ੍ਰੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਕਾਰਜ ਕਾਲ ਦਾ ਚੌਥਾ ਬਜਟ ਪੇਸ਼ ਕੀਤਾ, ਜਿਸ ਵਿਚ ਲਗਭਗ 2.4 ਲੱਖ ਕਰੋੜ ਦਾ ਖਰਚਾ ਹੈ ਤੇ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ। ਵਿੱਤ ਮੰਤਰੀ ਸ੍ਰੀ ਹਰਪਾਲ ਚੀਮਾ ਨੇ ਕਿਹਾ ਸਰਹੱਦੋਂ ਪਾਰ ਤੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਰੋਕਣ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਨਾ ਇਹ ਮੰਨਿਆ ਕਿ "ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ਵਿਚ ਵੱਡੀ ਰੁਕਾਵਟ ਨਸ਼ਿਆਂ ਦਾ ਪ੍ਰਚਲਨ ਹੈ। ਅਸੀ ਨਸ਼ਿਆਂ ਵਿਰੁਧ ਜੰਗ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲੜਨ ਲਈ ਇਕ ਹੋਰ ਇਤਿਹਾਸਿਕ ਪਹਿਲਕਦਮੀ ਕਰ ਰਹੇ ਹਾਂ। ਸਾਨੂੰ ਇਹ ਜੰਗ ਸਿਰਫ ਤਾਕਤ ਅਤੇ ਹਥਿਆਰਾਂ ਨਾਲ ਹੀ ਨਹੀਂ, ਸਗੋਂ ਵਿਗਿਆਨਕ ਤੌਰ ਤੇ ਅੰਕੜਿਆਂ ਅਤੇ ਵਿਸ਼ਲੇਸ਼ਣ ਰਾਂਹੀ ਵੀ ਲੜਨੀ ਪਵੇਗੀ।" ਇਸ ਸਮੱਸਿਆ ਦੇ ਕਾਰਗਰ ਹੱਲ ਲਈ ਪੰਜਾਬ ਸਰਕਾਰ ਨੇ ਪਹਿਲੀ ਵਾਰ ਸੂਬੇ ਵਿਚ "ਡਰੱਗ ਜਨ ਗਨਣਾ" ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਮੁਹਿੰਮ ਵਾਸਤੇ 150 ਕਰੋੜ ਦੀ ਰਾਸ਼ੀ ਰੱਖੀ ਗਈ ਹੈ। ਇਸਦੇ ਤਹਿਤ ਪੰਜਾਬ ਦੇ ਹਰ ਘਰ ਨੂੰ ਕਵਰ ਕੀਤਾ ਜਾਵੇਗਾ ਅਤੇ ਨਸ਼ਾ ਕਰਨ ਵਾਲੇ ਵਿਅਕਤੀਆਂ ਦੀ ਜਾਣਕਾਰੀ ਇਕੱਠੀ ਕੀਤੀ ਜਾਏਗੀ। ਇਸ ਤਰਾਂ ਇਕੱਤਰ ਕੀਤੇ ਵੇਰਵੇ ਦੇ ਆਧਾਰ ‘ਤੇ ਨਸ਼ੇ ਦੀ ਸਮੱਸਿਆ ਤੇ ਇਸ ਦੇ ਪ੍ਰਭਾਵਸ਼ਾਲੀ ਹੱਲ ਵਾਸਤੇ ਯੋਜਨਾ ਤਿਆਰ ਕੀਤੀ ਜਾਵੇਗੀ।
ਅੱਜਦੇ ਸਮੇਂ ਵਿਚ ਨਸ਼ਾ ਇਕ ਵਿਸ਼ਵ ਵਿਆਪੀ ਸਮੱਸਿਆ ਹੈ | ਪਰ ਗੁਰੂਆਂ ਪੀਰਾਂ, ਯੋਧਿਆਂ ਤੇ ਦੇਸ਼ ਭਗਤਾਂ ਦੀ ਧਰਤੀ ਪੰਜਾਬ ਹੀ ਕਿਉਂ ਇੰਨਾ ' ਹਾਈ ਲਾਈਟ ' ਹੋ, ਰਹੀ ਹੈ ਇਸ ਪ੍ਰਤੀ ਹਰ ਪੰਜਾਬੀ ਅਤੇ ਪੰਜਾਬ ਪ੍ਰਤੀ ਸੰਵੇਦਨਸ਼ੀਲ ਸੋਚ ਰੱਖਣ ਵਾਲੇ ਇੰਨਸਾਨ ਨੂੰ ਸੰਜੀਦਗੀ ਨਾਲ ਵਿਚਾਰ ਕਰਨ ਦੀ ਲੋੜ ਹੈ। ਸਾਡਾ ਗੁਆਂਦੀ ਪ੍ਰਾਂਤ ਹਰਿਆਣਾ ਖੇਡਾਂ ਵਿਚ ਦੇਸ਼ ਭਰ ਵਿਚ ਮੂਹਰਲੀ ਕਤਾਰ ਵਿਚ ਖੜਾ ਹੈ ਭਾਵੇ ਕਿ ਉਸ ਦਾ ਖੇਤਰਫ਼ਲ ਅਤੇ ਆਬਾਦੀ ਪੰਜਾਬ ਤੋਂ ਘੱਟ ਹੈ। ਅੱਜ ਸਾਡਾ ਪੰਜਾਬ ਨਸ਼ਿਆਂ ਦੀ ਬਦੌਲਤ ਬਹੁਤ ਸਾਰੇ ਖੇਤਰਾਂ ਵਿਚ ਦੇਸ਼ ਦੇ ਕਈ ਸੂਬਿਆਂ ਤੇ ਪਿਛੜ ਗਿਆ ਹੈ ਜਦਕਿ ਕੁਝ ਦਹਾਕੇ ਪਹਿਲਾਂ ਦੇਸ਼ ਦਾ ਇਹ ਹਰਿਆ ਭਰਿਆ ਅਤੇ ਖੁਸ਼ਹਾਲ ਖਿੱਤਾ ਦੁਨੀਆਂ ਭਰ ਵਿਚ ਇਕ ਵਿਲੱਖਣ ਮੁਕਾਸ ਰੱਖਦਾ ਸੀ। ਅੱਜ ਸਾਡੀਆਂ ਗਲਤੀਆਂ ਉਪਰ "ਉਡਤਾ ਪੰਜਾਬ" ਵਰਗੀ ਫ਼ਿਲਮਾਂ ਬਣ ਰਹੀਆਂ ਹਨ। ਇਹ ਇਕ ਕੌੜਾ ਸੱਚ ਹੈ ਕਿ ਅਸੀਂ ਨਸ਼ਿਆਂ ਦੀ ਵਰਤੋਂ ਕਰਕੇ ਮਜ਼ਾਕ ਅਤੇ ਤ੍ਰਿਸਕਾਰ ਦੇ ਪਾਤਰ ਬਣ ਰਹੇ ਹਾਂ। ਪਿਛਲੇ ਦਿਨੀਂ ਮਾਨਯੋਗ ਰਾਜਪਾਲ, ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਜੀ ਨੇ 3 ਅਪ੍ਰੈਲ ਤੋ 8 ਅਪ੍ਰੈਲ ਤੱਕ ਨਮਿਆਂ ਦੇ ਦੁਸ਼ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੈਦਲ ਮਾਰਚ ਦਾ ਐਲਾਨ ਕੀਤਾ ਹੈ। ਉਨਾਂ ਨੇ ਰਾਜਨੀਤਕ ਆਗੂਆਂ ਅਤੇ ਪੰਜਾਬ ਦਾ ਦਰਦ ਮਹਿਸੂਸ ਕਰਨ ਵਾਲੇ ਲੋਕਾਂ ਨੂੰ ਇਸ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ।
ਸਰਕਾਰਾਂ ਦੇ ਯਤਨ ਸ਼ਲਾਘਾਯੋਗ ਹਨ ਅਤੇ ਜ਼ਰੂਰੀ ਵੀ ਹਨ। ਪਰ ਸਾਨੂੰ ਇਸ ਪ੍ਰਤੀ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਕੀ 150 ਕਰੋੜ ਦੀ ਰਕਮ, ਜੋ ਇਕ ਜਨਗਨਣਾ ਲਈ ਖ਼ਰਚੀ ਜਾਣੀ ਹੈ ਜਾਂ ਜੋ ਮਨੁੱਖੀ ਵਸੀਲੇ ਇਸ ਕਾਰਜ ਵਿਚ ਲਗਾਏ ਜਾਣਗੇ, ਉਹਨਾਂ ਨੂੰ ਵਰਤੋਂ ਅਗਰ ਰਾਜ ਦੇ ਵਿਕਾਸ ਕੰਮਾਂ ਉਪਰ ਵਰਤਿਆ ਜਾਂਦਾ ਤਾਂ ਲੋਕਾਂ ਦਾ ਕਿੰਨਾ ਭਲਾ ਹੋਣਾ ਸੀ। ਅੱਜ ਭਾਵੇਂ ਪੰਜਾਬ ਨੇ ਹਰ ਖੇਤਰ ਵਿਚ ਤਰੱਕੀ ਕੀਤੀ ਹੈ ਪਰ ਨਸ਼ੇ ਇਕ ਨਾਸੂਰ ਬਣ ਚੁਕੇ ਹਨ। ਜੇ ਅਸੀਂ ਅੱਜ ਤੋਂ 50 ਨਾਲ ਪਹਿਲਾਂ ਦੇ ਪੰਜਾਬ ਉਪਰ ਝਾਤੀ ਮਾਰੀਏ ਤਾਂ ਵਿਆਹਾਂ ਸ਼ਾਦੀਆਂ ਵਿਚ ਕੋਈ ਇਕ ਅੱਧਾ ਬੰਦਾ ਹੀ ਸ਼ਰਾਬ ਪੀਂਦਾ ਸੀ ਤੇ ਦੁਪਿਹਰ ਦੇ ਖਾਣੇ ਵੇਲੇ ਉਸ ਨੂੰ ਨਾਲ ਲਿਜਾਉਣ ਤੋਂ ਸਭ ਕਤਰਾਉਂਦੇ ਸਨ ਤਾਂਕਿ ਲੜਕੀ ਵਾਲਿਆਂ ਨੂੰ ਉਸ ਦੇ ਸ਼ਰਾਬੀ ਹੋਣ ਬਾਰੇ ਪਤਾ ਨਾ ਚਲ ਜਾਵੇ। ਪਰ ਹੁਣ ਹਾਲਾਤ ਇਹ ਹਨ ਕੀ ਲੜਕੀ ਵਾਲੇ ਖੁਦ ਸ਼ਰਾਬ ਦੇ ਸਟਾਲ ਲਗਾਉਂਦੇ ਹਨ। ਸਾਡੇ ਵਕਤਾ ਵਿਚ ਸ਼ਾਮ ਨੂੰ ਚੋਆਂ ਦੇ ਰੇਤਿਆਂ ਵਿੱਚ ਬੱਚੇ ਖੇਡਦੇ ਨਜ਼ਰ ਆਉਂਦੇ ਸਨ ਅਸੀਂ ਖੇਤਾਂ ਵਿੱਚ ਜਾ ਕੇ ਕਿਤਾਬਾਂ ਲੈ ਕੇ ਪੜ੍ਹਦੇ ਸੀ। ਪਰ ਹੁਣ ਪਿੰਡ ਨਸ਼ੇ ਦੀ ਮਾਰ ਤੋਂ ਵਧੇਰੇ ਪ੍ਰਭਾਵਿਤ ਹਨ।
ਅੱਜ ਅਸੀਂ ਅਖਬਾਰਾਂ ਅਤੇ ਹੋਰ ਪ੍ਰਸਾਰ ਮਾਧਿਅਮਾਂ ਵਿਚ ਪੜ੍ਹਦੇ ਮੁਣਦੇ ਹਾਂ, ਕਿਤੇ “ਪੀਲਾ ਪੰਜਾ” ਚੱਲਿਆ, ਕਿਤੇ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਕਿਤੇ ਨਸ਼ੇ ਦੀ ਭਾਰੀ ਖੇਪ ਫੜ੍ਹੀ ਗਈ। ਹਰ ਪੰਜਾਬੀ ਲਈ ਇਹ ਖ਼ਬਰਾਂ ਨਮੋਸ਼ੀ ਅਤੇ ਦੁੱਖ ਦਾ ਕਾਰਨ ਹਨ। ਸਾਡੇ ਆਜ਼ਾਦੀ ਘੁਲਾਟੀਆਂ, ਸ਼ਹੀਦਾਂ ਅਤੇ ਰਹਿਬਰਾਂ ਨੇ ਅਜਿਹੇ ਪੰਜਾਬ ਦੀ ਕਲਪਨਾ ਨਹੀਂ ਕੀਤੀ ਸੀ। ਅੱਜ ਜਦੋਂ ਸੰਸਾਰ ਵਿਕਾਸ ਦੀ ਦੌੜ ਵਿਚ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਤਾਂ ਪੰਜਾਬ ਨੂੰ ਨਸ਼ੇ ਦੀ ਤ੍ਰਾਸਦੀ ਵਿਚੋਂ ਗੁਜਰਦਿਆਂ ਵੇਖ ਕੇ ਦਿਲ ਨੂੰ ਦੁੱਖ ਹੁੰਦਾ ਹੈ। ਅਜੀਬ ਅਜੀਬ ਖਬਰਾਂ ਸੁਨਣ ਨੂੰ ਮਿਲ ਰਹੀਆਂ ਹਨ, ਇਕਲੌਤੇ ਪੁਤਰ ਨਸ਼ਿਆਂ ਦੀ ਭੇਂਟ ਚੜ੍ਹ ਰਹੇ ਹਨ, ਮਾਵਾਂ ਬੁਢਾਪੇ ਵਿਚ ਮਜ਼ਦੂਰੀ ਕਰ ਰਹੀਆਂ ਹਨ ਪੁਤਰ ਨਸ਼ੇ ਕਰ ਰਹੇ ਹਨ। ਆਓ ਸਾਰੇ ਮਿਲਕੇ ਹੈਭਲਾ ਮਾਰੀਏ ਅਤੇ ਪੰਜਾਬ ਨੂੰ ਇਸ ਨਸ਼ਿਆਂ ਦੇ ਕੋਹੜਤੋਂ ਮੁਕਤ ਕਰਨ ਵਿਚ ਆਪਣਾ ਯੋਗਦਾਨ ਪਾਈਏ। ਮੈਨੂੰ ਆਕਾਸ਼ਵਾਣੀ ਜਲੰਧਰ ਤੋਂ ਅਕਸਰ ਚਲਣ ਵਾਲੇ ਹਰਮਨ ਪਿਆਰੇ ਗੀਤ ਦੀਆਂ ਸਤਰਾਂ ਯਾਦ ਆ ਰਹੀਆਂ ਹਨ-
"ਉਏ ਭਟਕੇ ਹੋਏ ਜਵਾਨੋ ਇਹ ਕੀ ਫੜ੍ਹ ਲਏ ਚਾਲੇ ਹੋਸ਼ ਕਰੋ,
ਚੰਨ ਤੀਕਰ ਵੀ ਜਾ ਪਹੁੰਚੇ ਨੇ ਅੱਜ ਦੁਨੀਆਂ ਵਾਲੇ ਹੋਸ਼ ਕਰੋ ।
ਸਹੁੰ ਭਗਤ ਸਿੰਘ ਦੀ ਖਾ ਕੇ ਤੇ ਬਸ ਇੰਨਾ ਹੀ, ਬਸ ਕਹਿਣਾ ਏ
ਨਾ ਰੋਲੋ ‘ਦੀਪ’ ਜਵਾਨੀ ਨੂੰ ਇਹ ਭਾਰਤ ਮਾਂ ਦਾ ਗਹਿਣਾ ਏ"।
-ਦਵਿੰਦਰ ਕੁਮਾਰ
