ਪਿੰਡ ਡਾਨਸੀਵਾਲ ਵਾਸੀਆਂ ਵੱਲੋਂ ਡਾ.ਬੀ.ਆਰ.ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ

ਗੜਸ਼ੰਕਰ,14 ਅਪ੍ਰੈਲ- ਡਾਕਟਰ ਬੀ ਆਰ ਅੰਬੇਦਕਰ ਜੀ ਦਾ 134ਵਾਂ ਜਨਮ ਦਿਨ ਪਿੰਡ ਡਾਂਸੀਵਾਲ ਵਿਖੇ ਪਿੰਡ ਦੇ ਨਗਰ ਨਿਵਾਸੀਆਂ ਵੱਲੋਂ ਇਕੱਤਰ ਹੋ ਕੇ ਮਾ. ਸੁਖਦੇਵ ਡਾਨਸੀਵਾਲ ਅਤੇ ਮਨੋਹਰ ਲਾਲ ਡਾਨਸੀਵਾਲ ਦੀ ਅਗਵਾਈ ਹੇਠ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਨਾਇਆ ਗਿਆ।

ਇਸ ਵੇਲੇ ਪਿੰਡ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਮੁੱਖ ਬੁਲਾਰਿਆਂ ਸੇਵਾ ਮੁਕਤ ਪ੍ਰਿੰਸੀਪਲ ਜਗਦੀਸ਼ ਰਾਏ ਅਤੇ ਲੈਕਚਰਾਰ ਮਕੇਸ਼ ਕੁਮਾਰ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਡਾ ਬੀ.ਆਰ.ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਦੇ ਫੈਲਾਓ ਦੀ ਸਖਤ ਜਰੂਰਤ ਹੈ ਕਿਉਂਕਿ ਉਹਨਾਂ ਨੇ  ਜਾਤ ਦਾਬੇ ਦਾ ਜਬਰ ਝੱਲਦਿਆਂ ਹੋਇਆ ਸਿੱਖਿਆ ਪ੍ਰਾਪਤ ਕੀਤੀ ਅਤੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਜਿੰਦਗੀ ਜਿਉਣ ਦੇ ਯੋਗ ਬਣਾਇਆ ਉਹਨਾਂ ਕਿਹਾ ਕਿ  ਸਿੱਖਿਆ ਦਾ ਰੋਲ ਮਨੁੱਖ ਦੀ ਜਿੰਦਗੀ ਵਿੱਚ ਅਹਿਮ ਹੈ ਜਿਸ ਨਾਲ ਮਨੁੱਖ ਆਪਣੇ ਆਲੇ ਦੁਆਲੇ ਵਾਪਰਨ ਵਾਲੀਆਂ ਘਟਨਾਵਾਂ ਪ੍ਰਤੀ ਜਾਗਰਕ ਹੁੰਦਾ ਹੈ|
 ਇਸ ਕਰਕੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਦਵਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਇਸ ਸਮੇਂ ਰਜਿੰਦਰ ਸਿੰਘ, ਰਣਜੀਤ ਸਿੰਘ, ਜੋਗਿੰਦਰ ਸਿੰਘ, ਸਤਪਾਲ ਸਿੰਘ, ਰਾਮਪਾਲ, ਦੇਸਰਾਜ, ਚਮਨ ਸਿੰਘ, ਜਤਿੰਦਰ ਕੁਮਾਰ,ਬਾਬੂ ਹੰਸਰਾਜ ਜੀ,ਬਲਵੀਰ ਸਿੰਘ, ਕੁਲਵੰਤ ਸਿੰਘ ਸਾਬਕਾ ਸਰਪੰਚ, ਗੁਰਮੁਖ ਸਿੰਘ,ਗੁਰਮੇਲ ਸਿੰਘ,ਸਤਪਾਲ ਕਲੇਰ,ਹੰਸਰਾਜ ਗੜ੍ਹਸ਼ੰਕਰ ਆਦਿ ਹਾਜ਼ਰ ਸਨ।