ਗੀਤਾ ਸਥਲੀ ਜੋਤੀਸਰ ਬਣੇਗਾ ਵਿਸ਼ਵ ਦਾ ਵੱਡਾ ਅਤੇ ਯਾਦਗਾਰ ਇਤਿਹਾਸਕ ਸੈਰ-ਸਪਾਟਾ ਸਥਾਨ - ਨਾਇਬ ਸਿੰਘ ਸੈਣੀ

ਚੰਡੀਗੜ੍ਹ, 18 ਜੁਲਾਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗੀਤਾ ਸਥਲੀ ਜੋਤੀਸਰ ਵਿਸ਼ਵ ਦਾ ਵੱਡਾ, ਯਾਦਗਾਰ ਅਤੇ ਇਤਿਹਾਸਕ ਸਥਾਨ ਬਣੇਗਾ। ਇਸ ਗੀਤਾ ਸਥਲੀ ਨੂੰ ਸੈਰ-ਸਪਾਟਾ ਦੇ ਮੱਦੇਨਜਰ ਵਿਕਸਿਤ ਕਰਨ ਲਈ ਸਰਕਾਰ ਵੱਲੋਂ ਕਰੀਬ 250 ਕਰੋੜ ਰੁਪਏ ਦਾ ਬਜਟ ਖਰਚ ਕੀਤਾ ਜਾ ਰਿਹਾ ਹੈ। ਇੱਥੇ ਜੋਤੀਸਰ ਅਨੁਭਵ ਕੇਂਦਰ ਵਿੱਚ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਕੁਰੂਕਸ਼ੇਤਰ ਦੇ ਇਤਿਹਾਸ ਦੇ ਜੀਵੰਤ ਦਰਸ਼ਨ ਹੋਣਗੇ।

ਚੰਡੀਗੜ੍ਹ, 18 ਜੁਲਾਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗੀਤਾ ਸਥਲੀ ਜੋਤੀਸਰ ਵਿਸ਼ਵ ਦਾ ਵੱਡਾ, ਯਾਦਗਾਰ ਅਤੇ ਇਤਿਹਾਸਕ ਸਥਾਨ ਬਣੇਗਾ। ਇਸ ਗੀਤਾ ਸਥਲੀ ਨੂੰ ਸੈਰ-ਸਪਾਟਾ ਦੇ ਮੱਦੇਨਜਰ ਵਿਕਸਿਤ ਕਰਨ ਲਈ ਸਰਕਾਰ ਵੱਲੋਂ ਕਰੀਬ 250 ਕਰੋੜ ਰੁਪਏ ਦਾ ਬਜਟ ਖਰਚ ਕੀਤਾ ਜਾ ਰਿਹਾ ਹੈ। ਇੱਥੇ ਜੋਤੀਸਰ ਅਨੁਭਵ ਕੇਂਦਰ ਵਿੱਚ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਕੁਰੂਕਸ਼ੇਤਰ ਦੇ ਇਤਿਹਾਸ ਦੇ ਜੀਵੰਤ ਦਰਸ਼ਨ ਹੋਣਗੇ।
          ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਜਿਲ੍ਹਾ ਕੁਰੂਕਸ਼ੇਤਰ ਵਿੱਚ ਜੋਤੀਸਰ ਅਨੁਭਵ ਕੇਂਦਰ ਦਾ ਦੌਰਾ ਕਰ ਸਵਾਗਤ ਕਮਰਾ, ਮਹਾਕਾਵ ਸ੍ਰਿਜਨ ਕਮਰਾ, ਪ੍ਰਾਚੀਣ ਮਹਾਭਾਰਤ, ਕੁਰੂਵੰਸ਼ਾਵਲੀ, ਗੀਤਾ ਸ਼ਲੋਕ, ਕ੍ਰਿਸ਼ਣ ਭੁਕਿਮਾ, ਦਸ਼ਵ ਅਵਤਾਰ ਸਮੇਤ ਹੋਰ ਰੂਮਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਇਸ ਦੌਰਾਨ ਗੀਤਾ ਮਨੀਸ਼ੀ ਗਿਆਨਾਨੰਦ ਮਹਾਰਾਜ ਵੀ ਮੌਜੂਦ ਰਹੇ। ਸੈਰ-ਸਪਾਟਾ ਵਿਭਾਂਗ ਦੀ ਪ੍ਰਧਾਨ ਸਕੱਤਰ ਸ੍ਰੀਮਤੀ ਕਲਾ ਰਾਮਚੰਦਰਨ ਨੈ ਜੋਤੀਸਰ ਅਨੁਭਵ ਕੇਂਦਰ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੱਤੀ।
          ਨਿਰੀਖਣ ਦੌਰਾਨ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਜੋਤੀਸਰ ਅਨੁਭਵ ਕੇਂਦਰ ਦੇ ਨਾਲ-ਨਾਲ ਹੋਰ ਕਮਰਿਆਂ ਦੇ ਛੋਟੇ-ਛੋਟੇ ਨਿਰਮਾਣ ਕੰਮ ਨੂੰ ਪੂਰਾ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਸਾਰੇ ਪੈਂਡਿੰਗ ਨਿਰਮਾਣ ਕੰਮਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਤਾਂ ਜੋ ਜੋਤੀਸਰ ਅਨੁਭਵ ਕੇਂਦਰ ਨੂੰ ਸੈਲਾਨੀਆਂ ਲਈ ਖੋਲਿਆ ਜਾ ਸਕੇ। 
ਮੁੱਖ ਮੰਤਰੀ ਨੈ ਜੋਤੀਸਰ ਅਨੁਭਵ ਕੇਂਦਰ ਨੂੰ ਵਿਸ਼ਵ ਦਰਸ਼ਨ ਦੇ ਸਥਾਨ ਬਨਾਉਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਤਮਾਮ ਵਿਕਾਸ ਕੰਮਾਂ ਨੂੰ ਜਲਦੀ ਪੂਰਾ ਕੀਤਾ ਜਾਵੇ ਤਾਂ ਜੋ ਜੋਤੀਸਰ ਅਨੁਭਵ ਕੇਂਦਰ ਵਿੱਚ ਸੈਲਾਨੀ ਮਹਾਭਾਰਤ ਤੇ ਕੁਰੂਕਸ਼ੇਤਰ ਦੇ ਇਤਿਹਾਸ ਦੇ ਦਰਸ਼ਨ ਕਰ ਸਕਣ। ਇਸ ਤੋਂ ਇਲਾਵਾ, ਮੁੱਖ ਮੰਤਰੀ ਗੀਤਾ ਗਿਆਨ ਸੰਸਥਾਨਮ ਵਿੱਚ ਪਹੁੰਚੇ ਅਤੇ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਨਾਲ ਗਲਬਾਤ ਕੀਤੀ ਹੈ।
          ਇਸ ਦੇ ਬਾਅਦ ਪੱਤਰਕਾਰਾਂ ਨਾਂਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਣ ਦੀ ਪਵਿੱਤਰ ਧਰਤੀ ਤੋਂ ਗੀਤਾ ਦੇ ਉਦੇਸ਼ ਦਿੱਤੇ। ਇਸ ਪਵਿੱਤ ਧਰਤੀ ਦੇ ਇਤਿਹਾਸ ਨੂੰ ਜਹਿਨ ਵਿੱਚ ਰੱਖਦੇ ਹੋਏ ਸਰਕਾਰ ਵੱਲੋਂ ਜੋਤੀਸਰ ਵਿੱਚ ਵਿਕਾਸ ਕੰਮਾਂ ਨੂੰ ਤੇਜੀ ਗਤੀ ਨਾਲ ਗੀਤਾ ਜਾ ਰਿਹਾ ਹੈ। 
ਊਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੀ ਸਭਿਆਚਾਰਕ ਵਿਰਾਸਤ ਨੂੰ ਮਜਬੁਤੀ ਮਿਲੀ ਹੈ। ਇਸ ਦੇਸ਼ ਦੀ ਸਭਿਆਚਾਰਕ ਵਿਰਾਸਤ ਨੂੰ ਸਹੇਜਣ ਲਈ ਸਰਕਾਰ ਵੱਲੋਂ ਜੋਤੀਸਰ ਵਿੱਚ ਮਹਾਭਾਰਤ ਥੀਮ 'ਤੇ ਅਧਾਰਿਤ ਪ੍ਰੋਜੈਕਟ 'ਤੇ ਕਰੀਬ 250 ਕਰੜ ਰੁਪਏ ਦਾ ਬਜਟ ਖਰਚ ਕੀਤਾ ਜਾ ਰਿਹਾ ਹੈ। ਇਸ ਜੋਤੀਸਰ ਗੀਤਾ ਸਥਲੀ ਦਾ ਨੂੰ ਵਿਸ਼ਵ ਦਾ ਸੱਭ ਤੋਂ ਦਰਸ਼ਨੀ ਇਤਿਹਾਸਕ ਸਥਾਨ ਬਣਾਂਇਆ ਜਾ ਰਿਹਾ ਹੈ।
          ਮੁੱਖ ਮੰਤਰੀ ਨੇ ਇੱਕ ਸੁਆਲ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੋਂ ਕੁਰੂਕਸ਼ੇਤਰ ਆਉਣ ਲਈ ਅਪੀਲ ਕੀਤੀ ਹੈ, ਜੇਕਰ ਪ੍ਰਧਾਨ ਮੰਤਰੀ ਇਸ ਅਪੀਲ ਨੂੰ ਸਵੀਕਾਰ ਕਰਦੇ ਹਨ ਤਾਂ ਕੁਰੂਕਸ਼ੇਤਰ ਲਈ ਇਤਿਹਾਸਕ ਲੰਮ੍ਹਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕਲਪਣਾ ਚਾਵਲਾ ਤਾਰਾਮੰਡਲ ਨੂੰ ਮੁੜ ਸੈਲਾਨੀਆਂ ਲਈ ਜਲਦੀ ਖੋਲਣ ਲਈ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾਣਗੇ। ਇਸ ਪਵਿੱਤਰ ਧਰਤੀ ਨਾਲ ਦੁਨੀਆ ਨੁੰ ਪਵਿੱਤਰ ਗ੍ਰੰਥ ਗੀਤਾ ਦੇ ਉਪਦੇਸ਼ਾਂ ਨਾਲ ਕਰਮ ਕਰਨ ਦਾ ਸੰਦੇਸ਼ ਮਿਲ ਰਿਹਾ ਹੈ।
          ਸਾਬਕਾ ਰਾਜ ਮੰਤਰੀ ਸ੍ਰੀ ਸੁਭਾਸ਼ ਸੁਧਾ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਭਾਰਤ ਭੂਸ਼ਣ ਭਾਰਤੀ, ਸੈਰ-ਸਪਾਟਾ ਵਿਭਾਂਗ ਦੇ ਡਾਇਰੈਕਟਰ ਡਾ. ਸ਼ਾਲੀਨ, ਡਿਪਟੀ ਕਮਿਸ਼ਨਰ ਨੇਹਾ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।