ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਨਵਾਂਸ਼ਹਿਰ ਵਲੋਂ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ।

ਨਵਾਂਸ਼ਹਿਰ- ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਨਵਾਂ ਸ਼ਹਿਰ ਦੇ ਅਹੁਦੇਦਾਰ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋ ਮਜਾਰਾ, ਸ੍ਰੀ ਬੀਰਬਲ ਤੱਖੀ ਜੀ, ਦੇਸ ਰਾਜ ਬਾਲੀ , ਸਰਦਾਰ ਸਤਨਾਮ ਸਿੰਘ ਜੀ ਚੱਕ ਗੁਰੂ ਅਤੇ ਮਾਸਟਰ ਨਰਿੰਦਰ ਸਿੰਘ ਭਾਰਟਾ ਜ਼ਿਲ੍ਹਾ ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਖੇਤਰ ਅਜਨਾਲਾ ਤੋਂ ਰਮਦਾਸ ਵਿਖੇ ਸਥਿਤੀ ਦਾ ਜਾਇਜ਼ਾ ਲੈਣ ਲਈ ਪਹੁੰਚੇ।

ਨਵਾਂਸ਼ਹਿਰ- ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਨਵਾਂ ਸ਼ਹਿਰ ਦੇ ਅਹੁਦੇਦਾਰ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋ ਮਜਾਰਾ, ਸ੍ਰੀ ਬੀਰਬਲ ਤੱਖੀ ਜੀ, ਦੇਸ ਰਾਜ ਬਾਲੀ , ਸਰਦਾਰ ਸਤਨਾਮ ਸਿੰਘ ਜੀ ਚੱਕ ਗੁਰੂ ਅਤੇ ਮਾਸਟਰ ਨਰਿੰਦਰ ਸਿੰਘ ਭਾਰਟਾ ਜ਼ਿਲ੍ਹਾ ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਖੇਤਰ ਅਜਨਾਲਾ ਤੋਂ ਰਮਦਾਸ ਵਿਖੇ ਸਥਿਤੀ ਦਾ ਜਾਇਜ਼ਾ ਲੈਣ ਲਈ ਪਹੁੰਚੇ।
ਅਜਨਾਲਾ ਦੇ ਪਿੰਡ ਰਿਆੜ ਤੋਂ ਸਰਦਾਰ ਗੁਰਪ੍ਰੀਤ ਸਿੰਘ ਰਿਆੜ ਫਾਊਂਡਰ ਪ੍ਰਧਾਨ ਮਾਸਟਰ ਕਾਡਰ ਯੂਨੀਅਨ ਪੰਜਾਬ ਦੇ ਸਹਿਯੋਗ ਸਦਕਾ ਹੜ੍ਹ ਪ੍ਰਭਾਵਿਤ ਪਿੰਡਾਂ ਮਲਕਪੁਰ ,ਅਵਾਨ, ਰਮਦਾਸ ਅਤੇ ਪਿੰਡ ਬਾਉਲੀ ਆਦਿ ਦਾ ਦੌਰਾ ਕੀਤਾ।  ਖੇਤਾਂ ਵਿੱਚ ਦੇਖਣ ਨੂੰ ਭਾਵੇਂ ਝੋਨੇ ਦੀ ਫ਼ਸਲ ਠੀਕ ਦਿਖਾਈ ਦੇ ਰਹੀ ਸੀ ਪਰ ਕੋਲ਼ ਜਾਕੇ ਦੇਖਿਆ ਤਾਂ ਉਸ ਵਿੱਚ ਫ਼ੋਕੇ ਦਾਣੇ ਸਨ।
ਕਿਸਾਨਾਂ ਦੀ ਜ਼ੁਬਾਨੀ ਸੁਣਨ ਨੂੰ ਮਿਲਿਆ ਕਿ ਸਾਨੂੰ ਇਸ ਫ਼ਸਲ ਨੂੰ ਕੱਟਣ ਵਾਸਤੇ ਇਸ ਉੱਪਰ ਆਉਣ ਵਾਲੇ ਹੋ ਖ਼ਰਚ ਦਾ ਫ਼ਿਕਰ ਹੈ,ਇਸ ਸਮੇਂ ਮਨ ਸੁਭਾਵਿਕ ਹੀ ਭਾਵੁਕ ਹੋ ਗਏ।ਅਜਨਾਲਾ ਸਕੂਲ ਵਿੱਚ ਪੜ੍ਹ ਰਹੇ ਕੁਝ ਅਜਿਹੇ ਹੜ੍ਹ ਪ੍ਰਭਾਵਿਤ  ਵਿਦਿਆਰਥੀਆਂ ਦੀ ਸ਼ਨਾਖਤ ਕੀਤੀ ਗਈ ਜਿਨ੍ਹਾਂ ਦੇ ਘਰਾਂ ਵਿੱਚ ਬਹੁਤ ਜਿਆਦਾ ਨੁਕਸਾਨ ਹੋਇਆ ਅਤੇ ਸੁਸਾਇਟੀ ਵੱਲੋਂ ਉਹਨਾਂ ਬੱਚਿਆਂ ਨੂੰ ਮੌਕੇ ਤੇ ਥੋੜ੍ਹੀ ਥੋੜ੍ਹੀ ਵਿੱਤੀ ਸਹਾਇਤਾ ਵੀ ਕੀਤੀ ਗਈ ਤਾਂ ਜੋ ਵਿਦਿਆਰਥੀ ਆਪਣੀ ਪੜ੍ਹਾਈ ਨੂੰ ਵੀ ਜਾਰੀ ਰੱਖ ਸਕਣ ਅਤੇ ਸੋਸਾਇਟੀ ਵੱਲੋਂ ਪਰਿਵਾਰਾਂ ਨਾਲ ਪੂਰਾ ਸਹਿਯੋਗ ਕਰਨ ਦਾ ਵਾਅਦਾ ਕੀਤਾ ਗਿਆ। 
ਪਿੰਡ ਅਵਾਨ ਦੇ ਰਿਆੜ ਸਾਹਿਬ ਦੇ ਰਿਸ਼ਤੇਦਾਰ ਪਰਿਵਾਰ ਦੇ ਸਹਿਯੋਗ ਨਾਲ ਪਿੰਡ ਬਾਉਲੀ ਦੇ ਉਸ ਘਰ ਵਿੱਚ ਵੀ ਪਹੁੰਚ ਕੀਤੀ ਗਈ ਜਿੱਥੇ ਇੱਕ ਲੜਕੀ ਦਾ ਵਿਆਹ  ਅਕਤੂਬਰ ਵਿੱਚ ਹੋਣਾ ਹੈ ਅਤੇ ਉਹਨਾਂ ਦੇ ਪਰਿਵਾਰ ਦਾ ਸਾਰਾ ਸਮਾਨ ਖਰਾਬ ਹੋ ਚੁੱਕਾ ਹੈ,ਉਸ ਲੜਕੀ ਨੂੰ ਵੀ ਸ਼ਗਨ ਵਜੋਂ ਕੁਝ ਰਾਸ਼ੀ ਦਿੱਤੀ ਗਈ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਲੜਕੀ ਦੇ ਵਿਆਹ ਤੋਂ ਪਹਿਲਾਂ ਹੋਰ ਸਹਿਯੋਗ ਕਰਨ ਦਾ ਵਾਅਦਾ ਵੀ ਕੀਤਾ ਗਿਆ।
 ਜ਼ਿਕਰਯੋਗ ਹੈ ਇਸ ਪਰਿਵਾਰ ਦੇ ਘਰ ਦੇ ਵਿੱਚ ਬਹੁਤ ਜਿਆਦਾ ਪਾਣੀ ਆ ਗਿਆ ਸੀ ਇਹਨਾਂ ਦੀ ਫਸਲ ਵੀ ਸਾਰੀ ਤਬਾਹ ਹੋ ਚੁੱਕੀ ਹੈ। ਇਸ ਉਪਰੰਤ ਸਾਰੀ ਟੀਮ ਧੰਨ ਧੰਨ ਬਾਬਾ ਬੁੱਢਾ ਜੀ ਦੇ ਸਥਾਨ ਤੇ ਨਤਮਸਤਕ ਹੋਣ ਲਈ ਪੁੱਜੀ । ਮੌਕੇ ਤੇ ਸਰਦਾਰ ਗੁਰਪ੍ਰੀਤ ਸਿੰਘ ਰਿਆੜ ਅਤੇ ਉਹਨਾਂ ਦੇ ਭਾਣਜੇ ਸਰਦਾਰ ਹਰ ਕਿਰਨ ਸਿੰਘ ਦਾ ਧੰਨਵਾਦ ਕਰਨ ਉਪਰੰਤ ਉਪਕਾਰੀਅਨ ਟੀਮ ਨੇ ਵਾਪਸੀ ਕੀਤੀ।