ਕਾਂਗਰਸ ਭਵਨ ਵਿੱਚ ਟਾਈਟਲਰ ਦੀ ਹਾਜ਼ਰੀ ਸਿੱਖਾਂ ਦੇ ਜਖਮਾਂ ਨੂੰ ਉਧੇੜਨ ਵਾਲੀ - ਪੀਰ ਮੁਹੰਮਦ

ਚੰਡੀਗੜ੍ਹ- ਆਜ਼ਾਦੀ ਦੇ ਦਿਹਾੜੇ ਮੌਕੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਦਿੱਲੀ ਸਥਿਤ ਮੁੱਖ ਦਫਤਰ ਵਿਖੇ ਰਾਹੁਲ ਗਾਂਧੀ ਦੇ ਹਾਜ਼ਰੀ ਵਿੱਚ ਸਿੱਖਾਂ ਦੇ ਕਾਤਲ ਜਗਦੀਸ਼ ਟਾਈਟਲਰ ਦੀ ਮੌਜੂਦਗੀ , 84 ਦੇ ਜਖਮਾਂ ਤੇ ਨਮਕ ਪਾਉਣ ਲਈ ਅਤੇ ਅੱਲੇ ਜ਼ਖਮਾਂ ਨੂੰ ਉਧੇੜਨ ਲਈ ਕਰਵਾਈ ਗਈ ਸੀ।

ਚੰਡੀਗੜ੍ਹ- ਆਜ਼ਾਦੀ ਦੇ ਦਿਹਾੜੇ ਮੌਕੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਦਿੱਲੀ ਸਥਿਤ ਮੁੱਖ ਦਫਤਰ ਵਿਖੇ ਰਾਹੁਲ ਗਾਂਧੀ ਦੇ ਹਾਜ਼ਰੀ ਵਿੱਚ ਸਿੱਖਾਂ ਦੇ ਕਾਤਲ ਜਗਦੀਸ਼ ਟਾਈਟਲਰ ਦੀ ਮੌਜੂਦਗੀ , 84 ਦੇ ਜਖਮਾਂ ਤੇ ਨਮਕ ਪਾਉਣ ਲਈ ਅਤੇ ਅੱਲੇ ਜ਼ਖਮਾਂ ਨੂੰ ਉਧੇੜਨ ਲਈ ਕਰਵਾਈ ਗਈ ਸੀ।
 ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਵੱਲੋ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਟਾਈਟਲਰ ਦੀ ਹਾਜ਼ਰੀ ਸਿੱਖਾਂ ਪ੍ਰਤੀ ਕਾਂਗਰਸ ਦੀ ਸੋਚ ਨੂੰ ਬਿਆਨ ਕਰਦੀ ਹੈ। ਜਾਰੀ ਬਿਆਨ ਵਿੱਚ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ,ਕਾਂਗਰਸ ਨੇ ਹਮੇਸ਼ਾ ਹੀ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਅਤੇ ਕਾਤਲ ਲੋਕਾਂ, ਜਿਹਨਾ ਤੇ ਦੋਸ਼ ਤੱਕ ਤੈਅ ਹੋ ਚੁੱਕੇ ਹਨ, ਓਹਨਾ ਦੀ ਪੁਸ਼ਤਪਨਾਹੀ ਕੀਤੀ ਹੈ।
ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਟਾਈਟਲਰ ਦੀ ਮੌਜੂਦਗੀ ਤੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਵੀ ਘੇਰਿਆ। ਓਹਨਾ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੋਂ ਪੁੱਛਿਆ ਕਿ, ਟਾਈਟਲਰ ਦੀ ਮੌਜੂਦਗੀ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਂਸਦ ਗੁਰਜੀਤ ਔਜਲਾ ਵੀ ਮੌਜੂਦ ਰਹੇ, ਪਰ ਵਿਰੋਧ ਦਰਜ ਨਹੀਂ ਕਰਵਾਇਆ। ਸਿੱਖਾਂ ਦੇ ਕਾਤਲ ਜਗਦੀਸ਼ ਟਾਈਟਲਰ ਅਤੇ ਉਸ ਦੀ ਪੁਸ਼ਤਪਨਾਹੀ ਕਰਨ ਵਾਲੇ ਗਾਂਧੀ ਪਰਿਵਾਰ ਦੀ ਚਾਪਲੂਸੀ ਅੱਗੇ 84 ਦਾ ਇਨਸਾਫ਼ ਛੋਟਾ ਹੈ।
ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਅੱਜ ਉਸ ਦਰਦਨਾਕ ਵਹਿਸ਼ੀਆਣੇ ਕਾਰੇ ਨੂੰ 41 ਸਾਲ ਬੀਤ ਚੁੱਕੇ ਹਨ, ਪਰ ਇਨਸਾਫ ਨਹੀਂ ਮਿਲਿਆ, ਅੱਜ ਅਜਾਦੀ ਦਿਹਾੜੇ ਮੌਕੇ ਟਾਈਟਲਰ ਵਰਗੇ ਲੋਕਾਂ ਦੀ ਪੁਸ਼ਤਪਨਾਹੀ ਜਾਰੀ ਹੈ। ਇਹ ਪੁਸ਼ਤਪਨਾਹੀ ਮੋਹਰ ਲਗਾਉਦੀ ਹੈ ਕਿ ਇਹਨਾਂ ਕਾਤਲਾਂ ਨੂੰ ਕਾਂਗਰਸ ਨੇ ਬਚਾਇਆ। 
ਅੱਜ ਵੀ ਉਹਨਾ ਨੂੰ ਸਿਆਸੀ ਸ਼ਿਲਟਰ ਦਿੱਤਾ ਜਾ ਰਿਹਾ ਹੈ, ਜਦੋਂ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਚੁੱਪ ਹੈ, ਇਹ ਸਾਜਿਸ਼ੀ ਚੁੱਪੀ ਮੋਹਰ ਲਗਾਉਦੀ ਹੈ ਕਿ, ਪੰਜਾਬ ਕਾਂਗਰਸ ਦੇ ਲੀਡਰਸ਼ਿਪ ਵੀ ਸਿੱਖਾਂ ਨੂੰ ਇੰਨਸਾਫ਼ ਦਿਵਾਉਣ ਵਿੱਚ ਅੜਿੱਕਾ ਪਾਉਣ ਵਾਲੇ ਲੋਕਾਂ ਵਿੱਚ ਸਾਮਿਲ ਰਹੀ, ਜਿਸ ਕਰਕੇ ਅੱਜ ਤੱਕ ਟਾਈਟਲਰ ਵਰਗੇ ਕਾਤਲ ਬਚੇ ਰਹੇ।
ਸਰਦਾਰ ਪੀਰ ਮੁਹੰਮਦ ਨੇ ਕਿਹਾ ਕਿ, ਸਾਡੇ ਕੋਲ ਬਹੁਤ ਸਾਰੇ ਗਵਾਹ ਨੇ ਜਿਹੜੇ ਅੱਜ ਵੀ ਜਗਦੀਸ਼ ਟਾਈਟਲਰ ਦੇ ਖਿਲਾਫ ਗਵਾਹੀ ਦੇਣ ਲਈ ਤਿਆਰ ਹਨ, ਜਦੋਂ  ਪੁਲਬੰਗਸ਼ ਗੁਰਦੁਆਰਾ ਸਾਹਿਬ ਦੇ ਵਿੱਚ ਟਾਈਟਲਰ  ਨੇ ਸਿੱਖਾਂ ਦਾ ਕਤਲੇਆਮ ਕਰਵਾਇਆ ਸੀ। 
ਅਸੀਂ ਪਹਿਲਾਂ ਵੀ ਹਰ ਸੰਭਵ ਕੋਸ਼ਿਸ਼ ਕੀਤੀ ਹੈ ਇਨਸਾਫ਼ ਲੈਣ ਲਈ ਅਤੇ ਜਗਦੀਸ਼ ਟਾਈਟਲਰ ਨੂੰ ਕੀਤੇ ਜੁਰਮ ਦੀ ਸਖ਼ਤ ਤੋਂ ਸਖ਼ਤ ਸਜਾ ਦਿਵਾਉਣ ਲਈ। ਇਨਸਾਫ਼ ਲੈਣ ਲਈ ਸਿੱਖ ਸੰਗਤ ਨੇ ਪਹਿਲਾਂ ਵੀ ਬਹੁਤ ਸਾਰੇ ਸਬੂਤੀ ਦਸਤਾਵੇਜ ਜਮ੍ਹਾ ਕਰਵਾਏ ਹਨ ਅਤੇ ਅਤੇ ਇਨਸਾਫ਼ ਲੈਣ ਲਈ ਅੱਗੇ ਵੀ ਸਾਡੀ ਜਦੋਂ ਜਹਿਦ ਜਾਰੀ ਰਹੇਗੀ।