ਗੁਟਕਾ ਸਾਹਿਬ ਦੀ ਕਸਮ ਖਾ ਕੇ ਕੋ-ਆਪ੍ਰੇਟਿਵ ਸੁਸਾਇਟੀਆਂ ਦੇ ਕਰਜੇ ਮਾਫ ਨਾ ਕਰਨ ਵਾਲਿਆਂ ਨੂੰ ਕੀੜੇ ਪੈਣਗੇ- ਚੌਹਾਨ
ਹੁਸ਼ਿਆਰਪੁਰ- ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਭਗਵਾਨ ਸਿੰਘ ਚੌਹਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਦੀ ਸਰਕਾਰ ਬਣਨ ਸਮੇਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਤਲਵੰਡੀ ਸਾਬੋ ਦੇ ਦਮਦਮਾ ਸਾਹਿਬ ਗੁਰਦੁਆਰੇ ਦੇ ਸਾਹਮਣੇ ਆਪਣੀ ਦਸਤਾਰ ਤੇ ਪਵਿੱਤਰ ਗੁਰਬਾਣੀ ਦੇ ਗੁਟਕਾ ਸਾਹਿਬ ਰੱਖ ਕੇ ਸਰਕਾਰ ਬਣਨ ਤੋਂ ਬਾਅਦ ਕੋ-ਆਪ੍ਰੇਟਿਵ ਸੁਸਾਇਟੀਆਂ ਦੇ ਗਰੀਬ ਲੋਕਾਂ ਦੇ ਕਰਜੇ ਮੁਆਫ ਕਰਨ ਦੀ ਕਸਮ ਖਾਧੀ ਸੀ ਪਰ ਸਰਕਾਰ ਬਣਨ ਅਤੇ ਮੁੱਖ ਮੰਤਰੀ ਦੀ ਸੌਂਹ ਚੁੱਕਣ ਤੋਂ ਬਾਅਦ ਮੁੱਕਰ ਗਏ, ਜੋ ਕਿ ਗਰੀਬ ਲੋਕਾਂ ਨਾਲ ਤਾਂ ਸਰਾਸਰ ਧੋਖਾ ਹੈ ਅਤੇ ਨਾਲ ਦੀ ਨਾਲ ਪਵਿੱਤਰ ਗੁਟਕਾ ਸਾਹਿਬ ਦੀ ਕਸਮ ਖਾ ਕੇ ਮੁਕਰਨਾ ਵੀ ਆਪਣੇ ਆਪ ਵਿੱਚ ਵੱਡੀ ਬੇਅਦਬੀ ਹੈ।

ਚੌਹਾਨ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਗਰੀਬ ਕਿਸਾਨਾਂ ਕਿਰਤੀ, ਮਜ਼ਦੂਰਾਂ ਵਲੋੰ ਮੱਝਾਂ,ਗਾਵਾਂ, ਬੱਕਰੀਆਂ, ਸੂਰ ਪਾਲਣ, ਬਾਣ ਵੱਟਣ ਅਤੇ ਹੋਰ ਛੋਟੇ ਛੋਟੇ ਘਰੇਲੂ ਕੰਮ ਧੰਦਿਆਂ ਲਈ ਕੋ-ਆਪ੍ਰੇਟਿਵ ਸੁਸਾਇਟੀਆਂ ਤੋਂ ਕਰਜੇ ਲਏ ਸਨ ਜਿਸ ਸਬੰਧੀ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਦੀ ਕਸਮ ਖਾ ਕੇ ਕਾਂਗਰਸ ਦੇ ਉਸ ਸਮੇਂ ਬਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਆਫ ਕਰਨ ਦਾ ਵਾਅਦਾ ਕੀਤਾ ਸੀ , ਪ੍ਰੰਤੂ ਮੁੱਖ ਮੰਤਰੀ ਬਣਨ ਤੋਂ ਬਾਅਦ ਭੁੱਲ ਗਏ ਅਤੇ ਗਰੀਬਾਂ ਮਜ਼ਦੂਰਾਂ ਦੇ ਕਰਜੇ ਵਿਆਜ ਪੈਅ ਪੈਅ ਕੇ 10 -20 ਹਜਾਰ ਰੁਪਏ ਵਾਲਾ ਕਰਜ਼ੇ ਹੁਣ 80 - 80 , 90 - 90 ਹਜਾਰ ਤੱਕ ਪਹੁੰਚ ਚੁੱਕੇ ਹਨ। ਕੈਪਟਨ ਦੇ ਵਾਅਦਾ ਕਰਕੇ ਮੁਕਰਨ ਕਾਰਨ ਲੋਕ ਅੱਜ ਨਾ ਘਰ ਦੇ ਰਹੇ ਨਾ ਘਾਟ ਦੇ, ਕਿਓਂਕਿ ਬੈਕਾਂ ਵਾਲੇ ਸਮੇਤ ਵਿਆਜ ਪੈਸੇ ਮੰਗ ਰਹੇ ਹਨ ਨਹੀਂ ਤਾਂ ਕੁਰਕੀ ਦੀਆਂ ਧਮਕੀਆਂ ਦੇ ਰਹੇ ਹਨ। ਚੌਹਾਨ ਨੇ ਦੱਸਿਆ ਕਿ ਕਈ ਲੋਕਾਂ ਦੇ ਫੋਨ ਆ ਰਹੇ ਅਤੇ ਕਰਜ਼ਾਈ ਪ੍ਰੇਸ਼ਾਨ ਲੋਕਾਂ ਵਲੋੰ ਮਿਲਕੇ ਅਵਾਜ ਉਠਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਚੌਹਾਨ ਨੇ ਕਿਹਾ ਗਰੀਬ ਲੋਕਾਂ ਨਾਲ ਧੱਕਾ ਕਰਨ ਵਾਲੇ ਲੋਕ ਗੂਰੂ ਦੋਖੀ ਹੋਣ ਕਾਰਨ ਨਰਕਾਂ ਦੇ ਭਾਗੀਦਾਰ ਬਣਨਗੇ ਕਿਓਂਕਿ ਉਨਾਂ ਦੇ ਝੂਠੇ ਵਾਅਦਿਆਂ ਨੇ ਕਈ ਘਰਾਂ ਦੇ ਪਰਿਵਾਰਾਂ ਦੀਆਂ ਜਿੰਦਗੀਆਂ ਨਰਕ ਬਣਾ ਦਿੱਤੀਆਂ ਹਨ। ਚੌਹਾਨ ਨੇ ਕਿਹਾ ਮੌਜੂਦਾ ਆਪ ਸਰਕਾਰ ਨੂੰ ਚਾਹੀਦਾ ਹੈ ਕਿ ਗਰੀਬ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇਸ ਕਰਜੇ ਨੂੰ ਮੁਆਫ ਕਰਕੇ ਕਾਂਗਰਸ ਦੀ ਕੀਤੀ ਹੋਈ ਗਲਤੀ ਨੂੰ ਸੁਧਾਰ ਲਵੇ ਨਹੀਂ ਤਾਂ ਲੋਕ ਇਸ ਪਾਰਟੀ ਦਾ ਹਾਲ ਵੀ ਕਾਂਗਰਸ ਵਰਗਾ ਹੀ ਕਰ ਦੇਣਗੇ। ਬਹੁਜਨ ਸਮਾਜ ਪਾਰਟੀ ਇਸ ਗੰਭੀਰ ਮੁਦੇ ਤੇ ਸੰਘਰਸ਼ ਦੀ ਆਰੰਭਤਾ ਵੀ ਕਰ ਸਕਦੀ ਹੈ।