ਸੌੜੀ ਰਾਜਨੀਤੀ ਕਰਨ ਵਾਲੇ ਦੱਸਣ ਕਿ ਕੇਂਦਰ ਦਾ ਦਿੱਤਾ 12000 ਕਰੋੜ ਕਿੱਥੇ ਖਰਚਿਆ - ਅਮਨਜੋਤ ਕੌਰ ਰਾਮੂਵਾਲੀਆ
ਐਸ ਏ ਐਸ ਨਗਰ, 10 ਸਤੰਬਰ- ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਪੰਜਾਬ ਲਈ 1600 ਕਰੋੜ ਦਾ ਪੈਕੇਜ ਦੇ ਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਪੰਜਾਬ ਨੂੰ ਬੇਗਾਨਾ ਨਹੀਂ ਬਲਕਿ ਆਪਣਾ ਸਮਝਦੇ ਹਨ।

ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਖੁਦ ਨੂੰ ਪੰਜਾਬ ਹਿਤੈਸ਼ੀ ਕਹਿਣ ਵਾਲੀਆਂ ਪਾਰਟੀਆਂ ਰਾਜਨੀਤੀ ਕਰਨ ਖਾਤਰ ਹੀ ਸ਼੍ਰੀ ਮੋਦੀ ਅਤੇ ਭਾਜਪਾ ਨੂੰ ਭੰਡਦੀਆਂ ਰਹਿੰਦੀਆਂ ਹਨ।
ਉਹਨਾਂ ਕਿਹਾ ਕਿ ਆਪ ਸਰਕਾਰ ਦੱਸੇ ਕਿ ਪਿਛਲੇ ਸਮੇਂ ਦੌਰਾਨ ਕੇਂਦਰ ਦੀ ਸਰਕਾਰ ਵੱਲੋਂ ਡੀ ਆਰ ਐਫ ਅਧੀਨ ਜਿਹੜੇ 12 ਹਜ਼ਾਰ ਕਰੋੜ ਰੁਪਏ ਦੇ ਫੰਡ ਦਿੱਤੇ ਗਏ ਹਨ ਉਸ ਦੀ ਵਰਤੋਂ ਕਿੱਥੇ ਕੀਤੀ ਗਈ ਹੈ, ਜਦਕਿ 12 ਹਜ਼ਾਰ ਕਰੋੜ ਰੁਪਏ ਦੇ ਨਾਲ ਹੁਣ ਹੜ੍ਹ ਪ੍ਰਭਾਵਿਤ ਲੋਕਾਂ ਦੀ ਕਾਇਆ ਕਲਪ ਕੀਤੀ ਜਾ ਸਕਦੀ ਸੀ।
ਉਹਨਾਂ ਕਿਹਾ ਕਿ ਆਪ ਆਗੂ ਕੇਂਦਰ ਸਰਕਾਰ ਦਾ ਧੰਨਵਾਦ ਕਰਨ ਦੀ ਬਜਾਏ ਸੌੜੀ ਰਾਜਨੀਤੀ ਕਰ ਰਹੇ ਹਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੇ ਨੇ ਜੋ ਕੁਝ ਕਿਹਾ ਉਹ ਪੰਜਾਬ ਸਰਕਾਰ ਨਹੀਂ ਦੱਸ ਰਹੀ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਕਿਹਾ ਗਿਆ ਹੈ ਕਿ ਕੇਂਦਰ ਵੱਲੋਂ ਲੋਕਾਂ ਦੇ ਟੁੱਟੇ ਘਰ ਪੀ ਐਮ ਆਵਾਸ ਯੋਜਨਾ ਹੇਠ ਮੁੜ ਬਣਾਏ ਜਾਣਗੇ।
ਰਾਸ਼ਟਰੀ ਹਾਈਵੇਅ ਅਤੇ ਸਕੂਲਾਂ ਦਾ ਦੁਬਾਰਾ ਨਿਰਮਾਣ ਹੋਵੇਗਾ, ਪਸ਼ੂ-ਪਾਲਣ ਲਈ ਕਿੱਟ ਵੰਡੀਆਂ ਜਾਣਗੀਆਂ, ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਹੇਠ ਗਾਰੇ ਨਾਲ ਭਰੇ ਜਾਂ ਵਹਿ ਗਏ ਬੋਰ ਮੁੜ ਬਣਾਏ ਜਾਣਗੇ, ਸਰਕਾਰੀ ਸਕੂਲਾਂ ਨੂੰ ਸਮਗ੍ਰ ਸਿੱਖਿਆ ਅਭਿਆਨ ਹੇਠ ਸਹਾਇਤਾ ਮਿਲੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਨੁਕਸਾਨ ਦੀ ਜਾਂਚ ਲਈ ਕੇਂਦਰ ਵੱਲੋਂ ਵਿਸ਼ੇਸ਼ ਟੀਮਾਂ ਭੇਜੀਆਂ ਜਾਣਗੀਆਂ।