
ਡਾ. ਅੰਬੇਡਕਰ ਪਾਰਕ ਰੈਨੇਵੇਸ਼ਨ ਸਬੰਧੀ ਉਸਾਰੀ ਦਾ ਕੰਮ ਮੁਕੰਮਲ : ਢੋਸੀਵਾਲ
ਸ੍ਰੀ ਮੁਕਤਸਰ ਸਾਹਿਬ- ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਕੋਲ ਸਥਿਤ ਡਾ. ਅੰਬੇਡਕਰ ਪਾਰਕ ਦੀ ਰੈਨੋਵੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ। ਪਾਰਕ ਦੀ ਸਾਰੀ ਚਾਰ ਦੀਵਾਰੀ ਢਾਹ ਕੇ ਨਵੀਂ ਬਣਾਈ ਗਈ ਹੈ ਅਤੇ ਕੁਝ ਗਰਿੱਲਾਂ ਵੀ ਨਵੀਆਂ ਲਗਵਾਈਆਂ ਗਈਆਂ ਹਨ।
ਸ੍ਰੀ ਮੁਕਤਸਰ ਸਾਹਿਬ- ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਕੋਲ ਸਥਿਤ ਡਾ. ਅੰਬੇਡਕਰ ਪਾਰਕ ਦੀ ਰੈਨੋਵੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ। ਪਾਰਕ ਦੀ ਸਾਰੀ ਚਾਰ ਦੀਵਾਰੀ ਢਾਹ ਕੇ ਨਵੀਂ ਬਣਾਈ ਗਈ ਹੈ ਅਤੇ ਕੁਝ ਗਰਿੱਲਾਂ ਵੀ ਨਵੀਆਂ ਲਗਵਾਈਆਂ ਗਈਆਂ ਹਨ।
ਪੁਰਾਣੀਆਂ ਗਰਿੱਲਾਂ ਠੀਕ ਕਰਵਾਈਆਂ ਗਈਆਂ ਹਨ। ਪਾਰਕ ਦੀ ਉਸਾਰੀ ਲਈ ਮਿਸਤਰੀਆਂ ਅਤੇ ਮਜਦੂਰਾਂ ਸਮੇਤ ਸਾਰੀ ਲੇਬਰ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਚਾਂਸਲਰ ਡਾ. ਜੋਰਾ ਸਿੰਘ ਵੱਲੋਂ ਮੁਫਤ ਮੁਹੱਈਆ ਕਰਵਾਈ ਗਈ ਹੈ, ਜਦੋਂ ਕਿ ਸਾਰਾ ਮਟੀਰੀਅਲ ਮਿਸ਼ਨ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਕੱਤਰ ਕੀਤੀ ਰਾਸ਼ੀ ਨਾਲ ਖਰੀਦਿਆ ਗਿਆ ਹੈ।
ਪਾਰਕ ਉਸਾਰੀ ਦਾ ਸਾਰਾ ਕਾਰਜ ਯੂਨੀਵਰਸਿਟੀ ਅਧੀਨ ਚੱਲ ਰਹੇ ਸਥਾਨਕ ਕੋਟਕਪੂਰਾ ਰੋਡ ਸਥਿਤ ਦੇਸ਼ ਭਗਤ ਗਲੋਬਲ ਸਕੂਲ ਦੇ ਪ੍ਰਿੰਸੀਪਲ ਸੰਜੀਵ ਜਿੰਦਲ ਦੀ ਸੁਚੱਜੀ ਅਗਵਾਈ ਅਤੇ ਯੂਨੀਵਰਸਿਟੀ ਦੇ ਚੀਫ ਸੁਪਰਵਾਈਜਰ ਡਾ. ਦਿਲਬਾਗ ਸਿੰਘ ਬਾਗੀ ਖਿੜਕੀਆਂਵਾਲਾ ਅਤੇ ਗੁਰਪ੍ਰੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ (ਦੋਵੇਂ ਸੁਪਰਵਾਈਜਰ) ਦੀ ਨਿਗਰਾਨੀ ਅਤੇ ਦੇਖ ਰੇਖ ਹੇਠ ਕਰਵਾਇਆ ਗਿਆ ਹੈ। ਅੱਜ ਉਸਾਰੀ ਦਾ ਕੰਮ ਸੰਪੂਰਨ ਹੋਣ ’ਤੇ ਮਿਸ਼ਨ ਮੁਖੀ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਯੂਨੀਵਰਸਿਟੀ ਦੇ ਚਾਂਸਲਰ ਡਾ. ਜੋਰਾ ਸਿੰਘ ਅਤੇ ਉਨ੍ਹਾਂ ਦੇ ਪ੍ਰੈਜੀਡੈਂਸ ਸਪੁੱਤਰ ਡਾ. ਪ੍ਰੋ. ਸੰਦੀਪ ਸਿੰਘ ਦਾ ਧੰਨਵਾਦ ਕੀਤਾ ਹੈ।
ਜਿਕਰਯੋਗ ਹੈ ਕਿ ਇਸ ਪਾਰਕ ਦੀ ਸਥਾਪਨਾ ਲਈ ਸਮੂਹ ਬਾਵਾ ਪਰਿਵਾਰ ਵੱਲੋਂ ਆਪਣੀ ਨਿੱਜੀ ਜਮੀਨ ਦਾਨ ਵਜੋਂ ਦਿੱਤੀ ਗਈ ਸੀ। ਪ੍ਰਧਾਨ ਢੋਸੀਵਾਲ ਨੇ ਇਸ ਨੇਕ ਕਾਰਜ ਲਈ ਸਮੂਹ ਬਾਵਾ ਪਰਿਵਾਰ ਦਾ ਵੀ ਧੰਨਵਾਦ ਕੀਤਾ ਹੈ। ਇਸਦੇ ਨਾਲ ਹੀ ਪਾਰਕ ਰੈਨੋਵੇਸ਼ਨ ਲਈ ਆਰਥਿਕ ਸਹਿਯੋਗ ਕਰਨ ਵਾਲੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਐਮ.ਐਲ.ਏ. ਅਤੇ ਸਮੂਹ ਦਾਨੀ ਸੱਜਣਾਂ ਦਾ ਵੀ ਧੰਨਵਾਦ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਪਾਰਕ ਸੁੰਦਰੀਕਰਨ ਦੇ ਆਖਰੀ ਪੜਾਅ ਵਿੱਚ ਪਾਰਕ ਦੇ ਬਾਹਰਲੇ ਪਾਸੇ ਲਗਵਾਈਆਂ ਗਈਆਂ ਇੰਟਰ ਲਾੱਕ ਟਾਈਲਾਂ ਉਪਰ ਦਸ ਬੈਂਚ ਰਖਵਾਏ ਜਾਣਗੇ ਤਾਂ ਜੋ ਆਮ ਲੋਕਾਂ ਨੂੰ ਬੈਠਣ ਲਈ ਸਹੂਲਤ ਹੋ ਸਕੇ। ਇਸ ਤੋਂ ਇਲਾਵਾ ਪਾਰਕ ਵਿੱਚ ਹੈੱਜ ਅਤੇ ਸਜਾਵਟੀ ਪੌਦਿਆਂ ਸਮੇਤ ਫੁੱਲਾਂ ਵਾਲੇ ਪੌਦੇ ਲਗਾਏ ਜਾਣਗੇ। ਪਾਰਕ ਦੀਆਂ ਗਰਿੱਲਾਂ ਸਮੇਤ ਚਾਰ ਦੀਵਾਰੀ ਅਤੇ ਡਾ. ਅੰਬੇਡਕਰ ਦੇ ਬੁੱਤ ਅਤੇ ਚਬੂਤਰੇ ਨੂੰ ਵਧੀਆ ਰੰਗ-ਰੋਗਨ ਵੀ ਕਰਵਾਇਆ ਜਾਵੇਗਾ।
ਅੱਜ ਪਾਰਕ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਦੀ ਖੁਸ਼ੀ ਵਿੱਚ ਢੋਸੀਵਾਲ ਪਰਿਵਾਰ ਨੇ ਆਪਣੇ ਵੱਲੋਂ ਸਮੂਹ ਮਿਸਤਰੀ ਅਤੇ ਮਜਦੂਰਾਂ ਨੂੰ ਤੋਹਫੇ ਵਜੋਂ ਨਵੇਂ ਸੂਟਾਂ ਦਾ ਕੱਪੜਾ ਦਿੱਤਾ ਗਿਆ। ਇਸ ਮੌਕੇ ਉਕਤ ਚੀਫ ਸੁਪਰਵਾਈਜਰ ਅਤੇ ਸੁਪਰਵਰਾਈਜਰਾਂ ਤੋਂ ਇਲਾਵਾ ਪੇਂਟਰ ਦੇਸ ਰਾਜ ਅਤੇ ਜਸਕਰਨ ਸਿੰਘ, ਮਿਸਤਰੀ ਦੀਪ ਸਿੰਘ ਅਤੇ ਮਜਦੂਰ ਗੁਰਮੇਲ ਸਿੰਘ, ਜਗਜੀਤ ਸਿੰਘ, ਦਲੌਰ ਸਿੰਘ, ਗਗਨਦੀਪ ਸਿੰਘ, ਪ੍ਰਲਾਦ, ਮੋਨਟੂ ਸਿੰਘ, ਸੁਖਦੇਵ ਸਿੰਘ, ਸੇਵਾ ਸਿੰਘ ਅਤੇ ਸੁਖ ਰਾਮ ਆਦਿ ਮੌਜੂਦ ਸਨ।
ਇਸ ਮੌਕੇ ਮਿਸ਼ਨ ਮੁਖੀ ਢੋਸੀਵਾਲ ਸਮੇਤ ਇੰਜ. ਅਸ਼ੋਕ ਕੁਮਾਰ ਭਾਰਤੀ, ਨਿਰੰਜਣ ਸਿੰਘ ਰੱਖਰਾ, ਡਾ. ਸੁਰਿੰਦਰ ਗਿਰਧਰ, ਬਲਜੀਤ ਸਿੰਘ ਕੋਅਪ੍ਰੇਟਿਵ, ਪੂਜਾ ਕੱਕੜ ਅਤੇ ਨਰਿੰਦਰ ਕਾਕਾ ਆਦਿ ਨੇ ਵੀ ਪਾਰਕ ਉਸਾਰੀ ਦਾ ਕੰਮ ਸੰਪੂਰਨ ਹੋਣ ’ਤੇ ਸਮੂਹ ਮਿਸਤਰੀ ਅਤੇ ਮਜਦੂਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸਮੂਹ ਮਜਦੂਰਾਂ ਨੂੰ ਲੱਡੂ ਵੰਡ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ।
