
ਮਾਵਾਂ ਦੀਆਂ ਨੇਕ ਦੁਆਵਾਂ ਹੀ ਸਿਰਜਦੀਆਂ ਨੇ ਬੱਚਿਆਂ ਦੇ ਸੁਪਨੇ /ਪ੍ਰੋ. ਡਾ. ਅਮਰੀਕ ਸਿੰਘ
ਹੁਸ਼ਿਆਰਪੁਰ- ਹਰ ਵਿਅਕਤੀ ਆਪਣੀ ਜ਼ਿੰਦਗੀ 'ਚ ਜੋ ਮਾਣਯੋਗ ਮੁਕਾਮ ਹਾਸਲ ਕਰਦਾ ਹੈ. ਇਸਦੇ ਪਿੱਛੇ ਮਾਵਾ ਅਤੇ ਪਿਤਾ ਦੀਆਂ ਦੁਆਵਾ ਦੀ ਅਸੀਮ ਸ਼ਕਤੀ ਹੀ ਹੁੰਦੀ ਹੈ ਜੋ ਆਪਣੀ ਛਾਤੀ ਦੇ ਦੁੱਧ ਨਾਲ ਹਰ ਬੱਚੇ ਦੇ ਚਿਕਨੇ-ਚਿਕਨੇ ਪਾਤ ਕਰ ਦਿੰਦੀ ਹੈ।
ਹੁਸ਼ਿਆਰਪੁਰ- ਹਰ ਵਿਅਕਤੀ ਆਪਣੀ ਜ਼ਿੰਦਗੀ 'ਚ ਜੋ ਮਾਣਯੋਗ ਮੁਕਾਮ ਹਾਸਲ ਕਰਦਾ ਹੈ. ਇਸਦੇ ਪਿੱਛੇ ਮਾਵਾ ਅਤੇ ਪਿਤਾ ਦੀਆਂ ਦੁਆਵਾ ਦੀ ਅਸੀਮ ਸ਼ਕਤੀ ਹੀ ਹੁੰਦੀ ਹੈ ਜੋ ਆਪਣੀ ਛਾਤੀ ਦੇ ਦੁੱਧ ਨਾਲ ਹਰ ਬੱਚੇ ਦੇ ਚਿਕਨੇ-ਚਿਕਨੇ ਪਾਤ ਕਰ ਦਿੰਦੀ ਹੈ।
ਉਕਤ ਸ਼ਬਦਾ ਦਾ ਪ੍ਰਗਟਾਵਾ ਕਬੱਡੀ ਦੀ ਕੌਮਾਤਰੀ ਪ੍ਰਸਿੱਧੀ ਦੇ ਰੈਫਰੀ ਪ੍ਰੋਫੈਸਰ ਡਾ. ਅਮਰੀਕ ਸਿੰਘ ਨੇ ਕਰਦਿਆ ਦੱਸਿਆ ਕਿ ਮਾਪਿਆ ਵੱਲੋਂ ਮਿਲੀ ਕਿਰਤ, ਮੁਸ਼ੱਕਤ ਲਗਨ, ਇਮਾਨਦਾਰੀ ਅਤੇ ਸੰਕਲਪ ਦੀ ਗੁੜ੍ਹਤੀ ਹੀ ਹੁੰਦੀ ਹੈ ਜੋ ਉਨ੍ਹਾ ਦੇ ਮਿਥੇ ਉਦੇਸ਼ਾ ਦੀ ਪੂਰਤੀ ਲਈ ਪੌੜੀ ਬਣ ਕੇ ਕਦਮਾ ਲਈ ਹੌਸਲਾ ਬਣਦੀ ਹੈ।
ਉਨਾ ਦੱਸਿਆ ਕਿ ਸਕੂਲ ਪੜ੍ਹਦਿਆ ਹੀ ਕਬਡੀ ਦੇ ਬਾਬਾ ਬੋਹੜ ਸਰਵਣ ਸਿੰਘ ਥੱਲ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਦਾ ਸਿਰ 'ਤੇ ਅਜਿਹਾ ਹੱਥ ਆਇਆ ਕਿ ਤਿੰਨ ਵਾਰ ਜੂਨੀਅਰ ਨੈਸ਼ਨਲ ਹੀ ਨਹੀਂ ਖੇਡੀਆ, ਸਗੋਂ ਸਿਲਵਰ ਮੈਡਲ ਵੀ ਝੋਲੀ 'ਚ ਪਿਆ।
ਕਾਲਜ ਪੜ੍ਹਦਿਆ ਹੀ ਸੀਨੀਅਰ ਗਰੁਪ ਵਿੱਚ ਜਿੱਥੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਕਬੱਡੀ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਉਥੇ ਆਪਣੇ ਭਾਰ ਵਰਗ ਵਿਚ ਬਾਡੀ ਬਿਲਡਿੰਗ ਵਿਚ ਮਿਸਟਰ ਯੂਨੀਵਰਸਿਟੀ ਅਤੇ ਮਿਸਟਰ ਪੰਜਾਬ ਦਾ ਖਿਤਾਬ ਵੀ ਹਾਸਿਲ ਕੀਤਾ।
ਉਨ੍ਹਾ ਦਸਿਆ ਕਿ ਫਿਜ਼ੀਕਲ ਐਜੂਕੇਸ਼ਨ ਅਧਿਆਪਕਾ ਦੇ ਮੌਕੇ ਵਜੋਂ ਜਾਣੇ ਜਾਂਦੇ ਪ੍ਰੋਫੈਸਰ ਗੁਰਸੇਵਕ ਸਿੰਘ ਫਿਜ਼ੀਕਲ ਐਜੁਕੇਸ਼ਨ ਪਟਿਆਲਾ ਤੋਂ ਮਾਸਟਰ ਡਿਗਰੀ ਕਰਨ ਉਪਰੰਤ ਬੇਸ਼ੱਕ ਡਾਕਟਰੇਟ ਦੀ ਡਿਗਰੀ ਵੀ ਹਾਸਲ ਕੀਤੀ, ਪਰ ਸੰਤਪ੍ਰੇਮ ਸਿੰਘ ਕਰਮਸਰ ਖਾਲਸਾ ਕਾਲਜ ਬੇਗੋਵਾਲ ਵਿਖੇ ਬਤੌਰ ਫਿਜ਼ੀਕਲ ਐਜੁਕੇਸ਼ਨ ਦੇ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾ ਦਿੰਦੇ ਹੋਏ ਕਾਲਜ ਦੀ ਟੀਮ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਚੈਂਪੀਅਨਸ਼ਿਪ ਦੇ ਅਨੇਕਾ ਵਾਰ ਫਾਈਨਲ ਮੈਚ ਖੇਡਦਿਆ।
ਪਹਿਲੀ/ਦੂਜੀ ਪੁਜ਼ੀਸ਼ਨ ਹਾਸਲ ਕਰਨਾ ਹੀ ਪ੍ਰਪਾਤੀ ਨਹੀ ਸੀ ਰਹੀ, ਸਗੋਂ ਕਬਡੀ ਤੇ ਐਥਲੇਟਿਕਸ ਵਿਚ ਅਨੇਕਾ ਖਿਡਾਰੀਆ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਅਤੇ ਕੌਮਾਤਰੀ ਪੱਧਰ ਉੱਤੇ ਆਪਣਾ ਅਤੇ ਸੰਸਥਾ ਦਾ ਨਾ ਚਮਕਾਇਆ।
ਉਨਾ ਦਸਿਆ ਕਿ ਬਤੌਰ ਪ੍ਰੋਫੈਸਰ ਉਨਾ ਜਿਥੇ ਐਨਐਸਐਸ ਲਈ ਬਤੌਰ ਪ੍ਰੋਗਰਾਮ ਅਫਸਰ ਸੇਵਾਵਾ ਦਿੱਤੀਆ, ਉਥੇ ਐਨ ਸੀ ਸੀ ਵਿਚ ਵੀ ਬਤੌਰ ਕੈਪਟਨ ਸੇਵਾਵਾ ਨਿਭਾਉਂਦੇ ਹੋਏ ਐਨਸੀਸੀ ਕੈਡਿਟਸ ਵਿਦਿਆਰਥੀਆ ਨੂੰ ਬੀ ਅਤੇ ਸੀ ਸਰਟੀਫਿਕੇਟ ਹਾਸਿਲ ਕਰਨ ਦੇ ਯੋਗ ਬਣਾਇਆ ਅਤੇ ਟੀਐਸਸੀ ਵਿੱਚ ਕੰਟੀਨੈਂਟ ਕਮਾਂਡਰ ਦੀ ਅਗਵਾਈ ਕਰਦੇ ਹੋਏ ਦਿੱਲੀ ਵਿਖੇ ਪੰਜਾਬ ਹਰਿਆਣਾ ਹਿਮਾਚਲ ਅਤੇ ਚੰਡੀਗੜ੍ਹ ਦੀ ਐਨਸੀਸੀ ਦੀ ਅਗਵਾਈ ਕੀਤੀ।
ਕਾਲਜ 'ਚ ਪੜ੍ਹਾਉਂਦੇ ਸਮੇਂ ਜਿੱਥੇ ਬਤੌਰ ਰਜਿਸਟਰਾਰ ਅਤੇ ਵਾਇਸ ਪ੍ਰਿੰਸੀਪਲ ਵਲੋਂ ਵੀ ਸੇਵਾਵਾ ਦਿੱਤੀਆ ਉਥੇ ਬਾਦਲ ਸਰਕਾਰ ਵਲੋਂ ਕਰਵਾਏ ਗਏ ਵਿਸ਼ਵ ਕਬੱਡੀ ਕੱਪਾ ਵਿੱਚ ਬਤੌਰ ਰੈਫਰੀ ਸੇਵਾਵਾ ਦਿੱਤੀਆ, ਅਤੇ ਆਲ ਇੰਡੀਆ ਪੁਲਿਸ ਗੇਮ ਵਿੱਚ ਵੀ ਬਤੌਰ ਰੈਫਰੀ ਦੀਆਂ ਸੇਵਾਵਾਂ ਨਿਭਾਈਆਂ ਹਨ। ਉਥੇ ਵਿਸ਼ਵ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਅਸ਼ੋਕ ਦਾਸ ਦੀ ਅਗਵਾਈ ਵਿਚ ਇੰਗਲੈਡ, ਨਿਊਜ਼ੀਲੈਂਡ, ਮਲੇਸ਼ੀਆ. ਪੀਰੂ ( ਦੱਖਣੀ ਅਮਰੀਕਾ) ਇਟਲੀ ਆਦਿ ਦੇਸ਼ਾ ਵਿੱਚ ਸਰਵੋਤਮ ਰੈਫਰੀ ਹੋਣ ਦਾ ਖਿਤਾਬ ਵੀ ਹਾਸਲ ਕੀਤਾ।
ਇਸੇ ਸਾਲ ਜੂਨ 2026 ਵਿਚ ਇੰਗਲੈਂਡ ਵਿਖੇ ਹੋਏ ਵਿਸ਼ਵ ਕਬੜੀ ਕਪ ਵਿੱਚ ਇੰਗਲੈਂਡ ਦੀ ਕਬਡੀ ਟੀਮ ਦੇ ਕੋਚ ਵਜੋਂ ਸੇਵਾਵਾ ਦਿੱਤੀਆਂ ਅਤੇ ਟੀਮ ਨੇ ਪਹਿਲੀਵਾਰ ਸਿਲਵਰ ਮੈਡਲ ਜਿਤਿਆ। ਉਨਾ ਦਾ ਜਨਮ ਕਿਸੇ ਕਾਰਪੋਰੇਟ ਘਰਾਣੇ ਵਿੱਚ ਨਹੀ ਸੀ ਹੋਇਆ ਬਲਕਿ ਸਰਕਾਰੀ ਨੌਕਰੀ ਕਰਦੇ ਪਿਤਾ ਸਵਰਗਵਾਸੀ ਸਰਦਾਰ ਜੋਗਿੰਦਰ ਸਿੰਘ ਕਾਨੂਗੋ ਅਤੇ ਮਾਤਾ ਸੁਰਜੀਤ ਕੌਰ ਅਤੇ ਘਰੇਲੂ ਮਾ ਦੀ ਕੁੱਖੇ ਹੋਇਆ ਸੀ।
ਬੱਸ ਮਾਪਿਆ ਦੀ ਮੁਸ਼ਕਤੀ ਗੜ੍ਹਤੀ ਦਾ ਨਤੀਜਾ ਹੀ ਹੈ ਕਿ ਵੱਡੇ ਭਰਾ ਮਾਨ ਸਿੰਘ ਰਾਸ਼ਟਰੀ ਪੱਧਰ ਦੇ ਬਾਡੀ ਬਿਲਡਰ ਅਤੇ ਪਾਵਰ ਲਿਫਟਰ ਰਹੇ ਹੋਣ ਕਰਕੇ ਡਾਕ ਵਿਭਾਗ ਵਿੱਚ ਮਾਣਯੋਗ ਅਹੁਦੇ ਤੋਂ ਸੇਵਾਮੁਕਤ ਹੋਏ। ਦੂਸਰਾ ਵੱਡਾ ਭਰਾ ਫੌਜ ਵਿੱਚ ਕਰਨਲ ਦੇ ਆਹੁਦੇ ਤੋਂ ਸੇਵਾ ਮੁਕਤ ਹੋ ਕੇ ਡਿਪਟੀ ਡਾਇਰੈਕਟਰ ਸੈਨਿਕ ਭਲਾਈ ਅਫ਼ਸਰ ਸੇਵਾਵਾ ਨਿਭਾ ਚੁੱਕੇ ਹਨ ਜਦਕਿ ਛੋਟਾ ਭਰਾ ਪ੍ਰੋਫੈਸਰ ਰਣਜੀਤ ਸਿੰਘ ਵੀ ਕਾਲਜ ਵਿੱਚ ਸੇਵਾਵਾ ਨਿਭਾਅ ਰਿਹਾ ਹੈ।
ਪ੍ਰੋਫੈਸਰ ਡਾ. ਅਮਰੀਕ ਸਿੰਘ ਅੱਜ ਕੱਲ ਪ੍ਰਿੰਸੀਪਲ ਡਾ ਬਲਦੇਵ ਸਿੰਘ ਢਿੱਲੋਂ ਦੀ ਅਗਵਾਈ ਚ ਲਾਇਲਪੁਰ ਖਾਲਸਾ ਕਾਲਜ, ਅਰਬਨ ਸਟੇਟ, ਕਪੂਰਥਲਾ ਵਿਖੇ ਖੇਡ ਵਿਭਾਗ ਦੇ ਮੁਖੀ ਵਜੋਂ ਲਾਸਾਨੀ ਸੇਵਾਵਾ ਨਿਭਾਉਂਦੇ ਹੋਏ ਇਟਲੀ ਦੇ ਸ਼ਹਿਰ ਬੋਰਗਾਮੋ ਵਿਖੇ ਹੋਣ ਜਾ ਰਹੇ ਯੂਰੋਪੀਅਨ ਕਬੱਡੀ ਚੈਂਪੀਅਨਸ਼ਿਪ ਕੱਪ ਵਿਚ ਚੀਫ ਟੈਕਨੀਕਲ ਆਫੀਸ਼ੀਅਲ ਵਜੋਂ 19 ਤੋਂ 20 ਜੁਲਾਈ ਤੱਕ ਸੇਵਾਵਾ ਨਿਭਾ ਕੇ ਵਾਪਸ ਆਏ ਹਨ।
ਪ੍ਰੋਫੈਸਰ ਅਮਰੀਕ ਸਿੰਘ ਨੂੰ ਮਿਲੀ ਇਸ ਕੌਮਾਤਰੀ ਜ਼ਿੰਮੇਵਾਰੀ ਦੀਆ ਵਧਾਈਆ ਦਿੰਦੇ ਹੋਏ ਕੌਮਾਤਰੀ ਹਾਕੀ ਖਿਡਾਰੀ ਰਿਪੂਦਮਨ ਕੁਮਾਰ ਸਿੰਘ, ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਲੈਕਚਰਾਰ ਜਸਵਿੰਦਰ ਪਾਲ ਸਟੇਟ ਐਵਾਰਡੀ, ਜਨਰਲ ਸਕੱਤਰ ਪੀਟੀਆਈ ਚਰਨਜੀਤ ਸਿੰਘ, ਯੁਵਕ ਭਲਾਈ ਬੋਰਡ ਦੇ ਪ੍ਰਧਾਨ ਰਾਜੀਵ ਵਾਲੀਆ, ਕੋਮਾਤਰੀ ਕੋਚ ਅਮਰਜੀਤ ਧਾਮੀ, ਪ੍ਰਿੰਸੀਪਲ ਅਨੂਪ ਵਾਸ, ਪ੍ਰਿੰਸੀਪਲ ਡਾ ਜਗਸੀਰ ਸਿੰਘ ਬਰਾੜ, ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ, ਪ੍ਰੋਫੈਸਰ ਕਮਲ ਗੁਪਤਾ, ਜਸਵੰਤ ਸਿੰਘ ਫਰਾਂਸ, ਕੁਲਵਿੰਦਰ ਸਿੰਘ ਜਰਮਨੀ, ਕਬੜੀ ਕੋਚ ਰਾਮ ਸਿੰਘ, ਜੋਗਿੰਦਰ ਥਲ ਯੂਐਸਏ ਆਦਿ ਨੇ ਸ਼ੁੱਭਕਾਮਨਾਵਾਂ ਦਿੱਤੀਆ ਅਤੇ ਕਾਲਜ ਦੇ ਸਮੂਹ ਸਟਾਫ ਨੇ ਡਾਕਟਰ ਅਮਰੀਕ ਸਿੰਘ ਦੀ ਇਸ ਪ੍ਰਾਪਤੀ ਤੋਂ ਪ੍ਰੋਫੈਸਰ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ ਅਤੇ ਵਿਸ਼ੇਸ਼ ਤੌਰ ਤੇ ਸਵਰਨ ਸਿੰਘ ਘੋਲੀਆ ਜੋ ਕਿ ਆਸਟਰੇਲੀਆ ਤੋਂ ਸਪੈਸ਼ਲ ਵਧਾਈ ਵਧਾਈ ਦਿੰਦੇ ਹੋਏ ਉਹਨਾਂ ਨੂੰ ਆਸਟਰੇਲੀਆ ਆਉਣ ਲਈ ਸੱਦਾ ਪੱਤਰ ਦਿੰਦੇ ਹਨ।
ਇਟਲੀ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਖਮੰਦਰ ਸਿੰਘ ਜੌਹਲ ਨੇ ਡਾਕਟਰ ਅਮਰਜੀਤ ਸਿੰਘ ਦੀਆਂ ਸੇਵਾਵਾਂ ਯੂਰਪੀਅਨ ਕਬੱਡੀ ਚੈਂਪੀਅਨਸ਼ਿਪ ਲਈ ਬਹੁਤ ਹੀ ਸ਼ਲਾਗਾ ਯੋਗ ਸਨ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ।
