अमरजीत सिंह के ब्लॉक अध्यक्ष बनने पर चेतन सिंह जौड़ामाजरा द्वारा सम्मानित किया गया

ਵਿਧਾਇਕ ਅਜੀਤਪਾਲ ਕੋਹਲੀ ਤੇ ਇੰਦਰਜੀਤ ਸੰਧੂ ਵੀ ਰਹੇ ਮੌਜੂਦ

ਪਟਿਆਲਾ, 22 ਅਕਤੂਬਰ : ਆਮ ਆਦਮੀ ਪਾਰਟੀ ਦੇ ਵਲੰਟੀਅਰ,  ਵਾਰਡ ਨੰ: 48 ਦੇ ਸੋਸ਼ਲ ਵਰਕਰ ਤੇ ਬਲਾਕ ਪ੍ਰਧਾਨ ਪਟਿਆਲਾ ਸ਼ਹਿਰੀ ਅਮਰਜੀਤ ਸਿੰਘ ਨੂੰ ਸਰਕਟ ਹਾਊਸ ਵਿਖੇ ਚੇਤਨ ਸਿੰਘ ਜੋੜੇਮਾਜਰਾ ਕੈਬਨਿਟ ਮੰਤਰੀ ਨੇ ਬਲਾਕ ਪ੍ਰਧਾਨ ਬਣਨ 'ਤੇ ਸਨਮਾਨਤ ਕੀਤਾ । ਇਸ ਮੌਕੇ ਅਜੀਤਪਾਲ ਸਿੰਘ ਕੋਹਲੀ  ਵਿਧਾਇਕ ਪਟਿਆਲਾ ਸ਼ਹਿਰ ਤੇ ਹੋਰ ਆਗੂ ਮੌਜੂਦ ਸਨ । ਅਮਰਜੀਤ ਸਿੰਘ ਨੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ , ਮੁੱਖ ਮੰਤਰੀ ਭਗਵੰਤ ਮਾਨ , ਸੰਦੀਪ ਪਾਠਕ   ਰਾਸ਼ਟਰੀ ਜਨਰਲ ਸਕੱਤਰ ,ਅਜੀਤਪਾਲ ਸਿੰਘ ਕੋਹਲੀ (ਵਿਧਾਇਕ  ), ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ , hਇੰਦਰਜੀਤ ਸਿੰਘ ਸੰਧੂ ਇੰਚਾਰਜ ਲੋਕ ਸਭਾ ਹਲਕਾ ਪਟਿਆਲਾ ,  ਕੋ ਇੰਚਾਰਜ ਪਰੀਤੀ ਮਲਹੋਤਰਾ , ਤੇਜਿੰਦਰ ਮਹਿਤਾ ਸ਼ਹਿਰੀ ਪਰਧਾਨ, ਵੀਰਪਾਲ ਕੌਰ , ਸੁਖਦੇਵ ਸਿੰਘ  ਤੇ ਸਮੁੱਚੀ ਲੀਡਰਸ਼ਿਪ ਦਾ  ਧੰਨਵਾਦ ਕੀਤਾ ਜਿਨਾਂ ਦੇ ਯਤਨਾਂ ਸਦਕਾ ਉਨਾ ਨੂੰ ਬਲਾਕ ਪ੍ਰਧਾਨ ਦੀ ਜ਼ਿੰਮੇਵਾਰੀ ਮਿਲੀ । ਉਨ੍ਹਾਂ ਕਿਹਾ ਕਿ ਆਮ  ਆਦਮੀ ਪਾਰਟੀ ਹੇਠਲੇ ਪੱਧਰ ਦੇ ਵਰਕਰਾਂ  ਦਾ ਮਾਣ ਅਤੇ ਸਤਿਕਾਰ ਕਰਦੀ ਆਈ ਹੈ । ਉਨ੍ਹਾਂ ਕਿਹਾ ਕਿ ਉਹ ਪਾਰਟੀ ਵਲੋਂ ਸੌਂਪੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ