ਨਸ਼ਿਆਂ ਤੋ ਅਜ਼ਾਦ ਭਵਿੱਖ ਵੱਲ ਆਪਣੇ ਕਦਮ ਵਧਾਈਏ - ਡਾ ਸੁੱਖੀ

ਨਵਾਂਸ਼ਹਿਰ- 'ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 'ਨਸ਼ਾ ਮੁਕਤੀ ਯਾਤਰਾ' ਨੂੰ ਨਿਰੰਤਰ ਜਾਰੀ ਰੱਖਦੇ ਹੋਏ ਅੱਜ 26 ਮਈ ਨੂੰ ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਜੀਂਦੋਵਾਲ ਅਤੇ ਪਿੰਡ ਖਮਾਚੋ ਦੇ ਵਾਸੀਆਂ ਨੂੰ ਨਸ਼ਾ ਨਾ ਵਿਕਣ ਦੇਣ ਦੀ ਸਹੁੰ ਚੁਕਾਈ ਅਤੇ ਸਮੂਹ ਪੰਚਾਇਤਾਂ ਨੂੰ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਜੀ ਨੇ ਅਪੀਲ ਕਰਦੇ ਹੋਏ ਕਿਹਾ ਕਿ ਉਹ ਵੀ ਨਸ਼ੇ ਖਿਲਾਫ਼ ਆਪਣੇ ਪੱਧਰ ਤੇ ਮਤੇ ਪਾਉਣ ਅਤੇ ਕਿਸੇ ਵੀ ਨਸ਼ਾ ਵਾਲੇ ਵਿਅਕਤੀ ਦੀ ਜਮਾਨਤ ਨਾ ਦੇਣ ਤਾਂ ਜੋ (ਯੁੱਧ ਨਸ਼ਿਆਂ ਵਿਰੁੱਧ) ਮਹਿੰਮ ਨੂੰ ਆਪ ਸਭ ਦੇ ਸਹਿਯੋਗ ਨਾਲ ਲੋਕ ਲਹਿਰ ਬਣਾਇਆ ਜਾ ਸਕੇ ਅਤੇ ਪੰਜਾਬ ਨੂੰ ਮੁੜ ਕੁਸ਼ਤੀਆਂ, ਅਖਾੜਿਆਂ ਤੇ ਭੰਗੜੇ, ਗਿੱਧਿਆਂ ਵਾਲਾ ਪੰਜਾਬ ਬਣਾਈਏ।

ਇਸ ਮੌਕੇ ਉਨਾਂ ਨਾਲ ਸੋਹਣ ਲਾਲ ਢੰਡਾ, ਯੁੱਧ ਨਸ਼ਿਆ ਵਿਰੁੱਧ ਦੇ ਹਲਕਾ ਇੰਚਾਰਜ ਪ੍ਰਭਜੋਤ ਸਿੰਘ ,ਐੱਸ ਐੱਚ ਓ ਅਭਿਸ਼ੇਕ ਸ਼ਰਮਾ,ਬੀ ਡੀ ਪੀ ਓ ਆਦੇਸ਼ ਕੁਮਾਰ,ਪਿੰਡਾਂ ਦੀਆ ਪੰਚਾਇਤਾ ਅਤੇ ਪਿੰਡ ਦੇ ਪਤਵੰਤੇ ਸਾਥੀ ਹਾਜ਼ਰ ਸਨ।