ਸੁਰਿੰਦਰ ਪੱਪੀ ਪਿੰਡ ਛਾਉਣੀ ਕਲਾਂ ਤੋਂ ਦੂਜੀ ਵਾਰ ਸਰਪੰਚ ਬਣੇ

ਮਾਹਿਲਪੁਰ, 21 ਅਕਤੂਬਰ - ਪਿਛਲੇ ਦਿਨੀ ਹੋਈਆਂ ਪੰਚਾਇਤ ਦੀਆਂ ਚੋਣਾਂ ਵਿੱਚ ਸੁਰਿੰਦਰ ਪੱਪੀ ਪਿੰਡ ਛਾਉਣੀ ਕਲਾਂ ਤੋਂ ਦੁਬਾਰਾ ਸਰਪੰਚ ਚੁਣੇ ਗਏ। ਇਸ ਤੋਂ ਪਹਿਲਾਂ ਉਹ 2013-18 ਵਿੱਚ ਵੀ ਸਰਪੰਚ ਰਹਿ ਚੁੱਕੇ ਹਨ।

ਮਾਹਿਲਪੁਰ, 21 ਅਕਤੂਬਰ - ਪਿਛਲੇ ਦਿਨੀ ਹੋਈਆਂ ਪੰਚਾਇਤ ਦੀਆਂ ਚੋਣਾਂ ਵਿੱਚ ਸੁਰਿੰਦਰ ਪੱਪੀ ਪਿੰਡ ਛਾਉਣੀ ਕਲਾਂ ਤੋਂ ਦੁਬਾਰਾ ਸਰਪੰਚ ਚੁਣੇ ਗਏ। ਇਸ ਤੋਂ ਪਹਿਲਾਂ ਉਹ 2013-18 ਵਿੱਚ ਵੀ ਸਰਪੰਚ ਰਹਿ ਚੁੱਕੇ ਹਨ। 
ਇਸ ਮੌਕੇ  ਸੁਰਿੰਦਰ ਪੱਪੀ ਚੇਅਰਮੈਨ ਸ਼੍ਰੀ ਗੁਰੂ ਰਵਿਦਾਸੀਆ ਧਰਮ ਪ੍ਰਚਾਰਕ ਮਹਾ ਸਭਾ (ਰਜਿ.) ਹੁਸ਼ਿਆਰਪੁਰ ਨੇ ਪਿੰਡ ਛਾਉਣੀ ਕਲਾਂ ਦੇ ਸਾਰੇ ਹੀ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਪਿੰਡ ਵਾਸੀਆਂ ਨੇ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਉਨ੍ਹਾਂ ਦੇ ਦਰਵਾਜੇ ਪਿੰਡ ਦੇ ਲੋਕਾਂ ਲਈ 24 ਘੰਟੇ ਖੁੱਲੇ ਹਨ। ਉਹ ਸਾਰੇ ਪਿੰਡ ਵਾਸੀਆਂ ਦੇ ਕੰਮ ਬਿਨ੍ਹਾਂ ਕਿਸੇ ਵਿਤਕਰੇ, ਜਾਤ ਪਾਤ ਤੋਂ ਉੱਠ ਕੇ ਕਰਨਗੇ। 
ਸੁਰਿੰਦਰ ਪੱਪੀ ਨੇ ਸਰਪੰਚ ਬਣਨ ਤੋਂ ਬਾਅਦ ਪਿੰਡ  ਮਹਿਦੂਦ ਵਿਖੇ ਡੇਰਾ ਸੰਤ ਬਾਬਾ ਰਾਂਝੂ ਦਾਸ ਮਹਾਰਾਜ ਜੀ ਵਿਖੇ ਮੱਥਾ ਟੇਕਿਆ ਅਤੇ ਡੇਰੇ ਦੇ ਮੁੱਖ ਸੰਚਾਲਕ ਸੰਤ ਬਾਬਾ ਸਤਨਾਮ ਦਾਸ ਮਹਾਰਾਜ ਜੀ ਤੋਂ ਆਸ਼ੀਰਵਾਦ ਲਿਆ। ਇਸੇ ਤਰ੍ਹਾਂ ਉਹ  ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਜੀ ਨੂੰ ਵੀ ਮਿਲੇ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ।