ਸੀਵਰੇਜ਼ ਦੀਆਂ ਮੋਟਰਾਂ ਬੰਦ ਕਰਨ ਤੇ ਪੁਲਿਸ ਨੇ ਸੀਵਰੇਜ਼ ਵਿਭਾਗ ਦੇ ਆਊਟਸੋਰਸ ਕਾਮਿਆਂ ਖ਼ਿਲਾਫ਼ ਕੀਤਾ ਮਾਮਲਾ ਦਰਜ
ਪੈਗ਼ਾਮ-ਏ-ਜਗਤ/ਮੌੜ ਮੰਡੀ, 24 ਅਗਸਤ- ਬੀਤੇ ਦਿਨੀਂ ਭਾਰੀ ਮੀਂਹ ਦੇ ਵਿਚਕਾਰ ਮੌੜ ਦੇ ਸੀਵਰੇਜ ਦੀਆਂ ਮੋਟਰਾਂ ਬੰਦ ਕਰਨ ਦੇ ਖਿਲਾਫ ਮੌੜ ਪੁਲਿਸ ਵੱਲੋਂ ਸੀਵਰੇਜ਼ ਵਿਭਾਗ ਦੇ ਜੇ.ਈ. ਦੇ ਬਿਆਨਾਂ ਤੇ ਆਊਟਸੋਰਸ ਕਾਮਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸੀਵਰੇਜ਼ ਵਿਭਾਗ ਦੇ ਕਾਮੇ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਤਨਖਾਹਾਂ ਨੂੰ ਲੈ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਸਨ ਅਤੇ ਉਨ੍ਹਾਂ ਵੱਲੋਂ 25 ਅਗਸਤ ਨੂੰ ਪੂਰੇ ਪੰਜਾਬ ਵਿੱਚ ਸੀਵਰੇਜ ਦੀਆਂ ਮੋਟਰਾਂ ਬੰਦ ਕਰਨ ਦੀ ਕਾਲ ਦਿੱਤੀ ਗਈ ਸੀ ਜਿਸਦੇ ਚੱਲਦਿਆਂ ਮੌੜ ਦੇ ਆਊਟਸੋਰਸ ਕਾਮਿਆਂ ਨੇ ਸੀਵਰੇਜ਼ ਦੀਆਂ ਮੋਟਰਾਂ ਬੰਦ ਕਰ ਦਿੱਤੀਆਂ।

ਭਾਰੀ ਮੀਂਹ ਪੈਣ ਦੇ ਕਾਰਨ ਜਦੋਂ ਮੋਟਰਾਂ ਬੰਦ ਹੋ ਗਈਆਂ ਤਾਂ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਬੰਦ ਹੋਣ ਕਾਰਨ ਪਾਣੀ ਭਰ ਗਿਆ ਤਾਂ ਇਸਤੇ ਸ਼ਹਿਰ ਵਾਸੀ ਭੜਕ ਗਏ ਅਤੇ ਉਨ੍ਹਾਂ ਨੇ ਐਸ ਐਚ ਓ ਮੌੜ ਤੇ ਡੀਐੱਸਪੀ ਮੌੜ ਨਾਲ ਮੀਟਿੰਗ ਕੀਤੀ ਅਤੇ ਇਸ ਮਾਮਲੇ ਵਿੱਚ ਦਖਲ ਦੇਣ ਲਈ ਕਿਹਾ। ਜਿਸ ਤੇ ਪੁਲਿਸ ਨੇ ਮੌੜ ਸੀਵਰੇਜ਼ ਅਧੀਨ ਕੰਮ ਕਰਦੇ ਆਊਟਸੋਰਸ ਕਾਮਿਆਂ ਨੂੰ ਚੁੱਕ ਕੇ ਉਹਨਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ।
ਸ਼ਹਿਰ ਵਾਸੀਆਂ ਨੇ ਕਿਹਾ ਕਿ ਇਕ ਤਾਂ ਪੂਰੇ ਪੰਜਾਬ ਵਿੱਚ ਹੀ ਕੁਦਰਤ ਦੀ ਮਾਰ ਬਹੁਤ ਜ਼ਿਆਦਾ ਪੈ ਰਹੀ ਹੈ ਉੱਥੇ ਮੌੜ ਦੇ ਸੀਵਰੇਜ ਦੀ ਸਥਿਤੀ ਬਿਲਕੁਲ ਡਾਵਾਂਡੋਲ ਹੈ ਤੇ ਉਪਰੋਂ ਸੀਵਰੇਜ਼ ਦੀਆਂ ਮੋਟਰਾਂ ਬੰਦ ਕਰ ਦੇਣੀਆਂ ਬਹੁਤ ਹੀ ਮੰਦਭਾਗਾ ਹੈ ਅਜਿਹਾ ਕਦਮ ਉਠਾਉਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਪਾਣੀ ਦੀ ਨਿਕਾਸੀ ਰੁਕ ਜਾਣ ਕਾਰਨ ਪੂਰੇ ਸ਼ਹਿਰ ਵਿੱਚ ਪਾਣੀ ਭਰ ਗਿਆ ਸੀ ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ।
ਮੌੜ ਪੁਲਿਸ ਦੇ ਮੁਤਾਬਿਕ ਸੀਵਰੇਜ਼ ਵਿਭਾਗ ਦੇ ਜੇ.ਈ. ਲਖਨ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਜਗਤਾਰ ਸਿੰਘ ਭੈਣੀ ਚੂਹੜ,ਰਾਜੂ ਸਿੰਘ, ਜੋਨੀ ਕੁਮਾਰ,ਰਾਮ ਭਜਨ, ਹੇਮਰਾਜ, ਗਗਨਦੀਪ ਸਿੰਘ, ਸੂਰਜ, ਕਰਮਚੰਦ, ਹੈਪੀ ਸਿੰਘ, ਪ੍ਰਮਿੰਦਰ ਸਿੰਘ, ਗੁਰਸੇਵਕਸਿੰਘ, ਨਿਰਮਲ ਸਿੰਘ, ਗੁਰਦਿੱਤ ਸਿੰਘ, ਲਖਵਿੰਦਰ ਸਿੰਘ, ਹੈਪੀ ਸਿੰਘ ਕੁੱਤੀਵਾਲ ਦੇ ਖਿਲਾਫ ਬੀ ਐਨ ਐਸ ਦੀ ਧਾਰਾ 132,121,326(ਸੀ) 190 ਦੇ ਤਹਿਤ ਮਾਮਲਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।