ਖਿਡਾਰੀ ਹੁੰਦੇ ਹਨ ਦੇਸ਼ ਤੇ ਕੌਮ ਦਾ ਕੀਮਤੀ ਸਰਮਾਇਆ : ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ
ਖਰੜ, 9 ਜਨਵਰੀ - ਸੀਨੀਅਰ ਕਾਂਗਰਸੀ ਆਗੂ ਤੇ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਕਿਹਾ ਹੈ ਕਿ ਖਿਡਾਰੀ ਕਿਸੇ ਵੀ ਦੇਸ਼ ਤੇ ਕੌਮ ਦਾ ਕੀਮਤੀ ਸਰਮਾਇਆ ਹੁੰਦੇ ਹਨ ਅਤੇ ਜਦੋਂ ਉਹ ਆਪਣੀ ਖੇਡ ਦੇ ਜ਼ਰੀਏ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਜਿੱਤ ਦੇ ਝੰਡੇ ਗੱਡਦੇ ਹਨ ਤਾਂ ਸਮੁਚੇ ਦੇਸ਼ ਤੇ ਕੌਮ ਦਾ ਸਿਰ ਫ਼ਖ਼ਰ ਨਾਲ ਉਚਾ ਹੋ ਜਾਂਦਾ ਹੈ।

ਪਿੰਡ ਮੱਛਲੀ ਕਲਾਂ ਵਿਖੇ ਯੁਵਕ ਸੇਵਾਵਾਂ ਕਲੱਬ (ਰਜਿ.) ਵਲੋਂ ਆਯੋਜਿਤ ਕ੍ਰਿਕਟ ਟੂਰਨਾਮੈਂਟ ਦੌਰਾਨ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨ ਉਪਰੰਤ ਸੰਬੋਧਨ ਕਰਦਿਆ ਸ੍ਰੀ ਸ਼ਰਮਾ ਨੇ ਕਿਹਾ ਕਿ ਖੇਡਾਂ ਸਾਡੇ ਅੰਦਰ ਨੈਤਿਕ ਗੁਣਾਂ ਜਿਵੇਂ ਸਹਿਣਸ਼ੀਲਤਾ, ਇਕਜੁਟਤਾ, ਆਪਸੀ ਪ੍ਰੇਮ ਪਿਆਰ, ਸਦਾਚਾਰ, ਜਿੱਤਣ ਦੀ ਤਾਂਘ ਆਦਿ ਭਰਦੀਆਂ ਹਨ। ਉਹਨਾਂ ਕਿਹਾ ਕਿ ਜ਼ਿਆਦਾਤਰ ਖੇਡਾਂ ਟੀਮ ਭਾਵਨਾ ਨਾਲ ਖੇਡੀਆਂ ਜਾਂਦੀਆਂ ਹਨ ਜਿਸ ਕਾਰਨ ਖਿਡਾਰੀ ਦੀ ਜ਼ਿੰਦਗੀ ਵਿਚ ਅਨੁਸ਼ਾਸਨ ਪੈਦਾ ਹੁੰਦਾ ਹੈ ਅਤੇ ਇਸ ਅਨੁਸਾਸ਼ਨ ਦਾ ਲਾਭ ਜ਼ਿੰਦਗੀ ਦੇ ਹਰ ਪੜਾਅ ਉਤੇ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਕਾਰਨ ਨੌਜਵਾਨਾਂ ਦੀ ਸੋਚ ਸਕਾਰਾਤਮਕ ਹੁੰਦੀ ਹੈ ਅਤੇ ਸਕਾਰਾਤਮਕ ਸੋਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿਚ ਬੜਾ ਅਹਿਮ ਰੋਲ ਅਦਾ ਕਰਦੀ ਹੈ।
ਟੂਰਨਾਮੈਂਟ ਦੌਰਾਨ ਕੁਲ 32 ਟੀਮਾਂ ਨੇ ਹਿੱਸਾ ਲਿਆ ਅਤੇ ਫਾਈਨਲ ਮੁਕਾਬਲੇ ਵਿਚ ਘੜਾਮਾਂ ਕਲਾਂ ਦੀ ਟੀਮ ਨੇ ਫਸਵੇਂ ਮੁਕਾਬਲੇ ਦੌਰਾਨ ਸਾਹਨੇਵਾਲ ਦੀ ਟੀਮ ਨੂੰ ਮਾਤ ਦਿੱਤੀ । ਜੇਤੂ ਟੀਮ ਘੜਾਮਾਂ ਕਲਾਂ ਨੂੰ 31000 ਰੁਪਏ ਜਦਕਿ ਉਪ ਜੇਤੂ ਸਾਹਨੇਵਾਲ ਦੀ ਟੀਮ ਨੂੰ ਪ੍ਰਬੰਧਕਾਂ ਨੇ 21000 ਰੁਪਏ ਦੀ ਰਾਸ਼ੀ ਅਤੇ ਯਾਦ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਦੌਰਾਨ ਗੁਰੀ ਕਾਕੋਂ ਨੂੰ ਮੈਨ ਆਫ ਦਾ ਸੀਰੀਜ ਅਤੇ ਹੈਪੀ ਸਾਹਨੇਵਾਲ ਨੂੰ ਬੈਸਟ ਗੇਦਬਾਜ਼ ਚੁਣਿਆ ਗਿਆ।