ਗੀਤ, ਕਾਂਸ਼ੀ ਵਾਲੇ ਦੇ ਦਰ ਤੇ, ਨਾਲ ਹਾਜ਼ਰ ਹੋਇਆ ਗਾਇਕ ਦਿਸ਼ਾਂਤ ਧੀਰ- ਬਲਦੇਵ ਸਿੰਘ ਬੱਲੀ

ਨਵਾਂਸ਼ਹਿਰ- ਅੱਠਵੀ ਜਮਾਤ ਦੇ ਵਿਦਿਆਰਥੀ 14 ਸਾਲਾ ਬੱਚੇ ਦਿਸ਼ਾਂਤ ਧੀਰ ਨੇ ਆਪਣੇ ਧਾਰਮਿਕ ਗੀਤ ਦਾ ਸਿੰਗਲ ਟ੍ਰੈਕ ਕਾਂਸ਼ੀ ਵਾਲੇ ਦੇ ਦਰ ਤੇ ਰੌਣਕਾਂ ਲੱਗੀਆਂ,ਰੌਣਕਾਂ ਲੱਗੀਆਂ ਬੁਲੰਦ ਅਵਾਜ਼ ਵਿੱਚ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕਰਕੇ ਪੰਜਾਬੀ ਗਾਇਕੀ ਦੇ ਅੰਬਰ ਤੇ ਧਰੂ ਤਾਰੇ ਵਾਂਗ ਚਮਕੋਰ ਵਿਖਰੇਨ ਦੇ ਦ੍ਰਿੜ੍ਹ ਇਰਾਦੇ ਨਾਲ ਗਾਇਕੀ ਦੇ ਖੇਤਰ ਵਿੱਚ ਅਛੋਪਲੇ ਜਿਹੇ ਪੈਰ ਧਰਦਿਆ ਗਾਇਕੀ ਵਿੱਚ ਪੱਕੇ ਪੈਰੀ ਹੋਣ ਲਈ ਬਾਨਣੂੰ ਬੰਨ੍ਹ ਲਿਆ ਹੈ।

ਨਵਾਂਸ਼ਹਿਰ- ਅੱਠਵੀ ਜਮਾਤ ਦੇ ਵਿਦਿਆਰਥੀ 14 ਸਾਲਾ ਬੱਚੇ ਦਿਸ਼ਾਂਤ ਧੀਰ ਨੇ ਆਪਣੇ  ਧਾਰਮਿਕ ਗੀਤ ਦਾ ਸਿੰਗਲ ਟ੍ਰੈਕ ਕਾਂਸ਼ੀ ਵਾਲੇ ਦੇ ਦਰ ਤੇ ਰੌਣਕਾਂ ਲੱਗੀਆਂ,ਰੌਣਕਾਂ ਲੱਗੀਆਂ ਬੁਲੰਦ ਅਵਾਜ਼ ਵਿੱਚ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕਰਕੇ ਪੰਜਾਬੀ ਗਾਇਕੀ ਦੇ ਅੰਬਰ ਤੇ ਧਰੂ ਤਾਰੇ ਵਾਂਗ ਚਮਕੋਰ ਵਿਖਰੇਨ ਦੇ ਦ੍ਰਿੜ੍ਹ ਇਰਾਦੇ ਨਾਲ ਗਾਇਕੀ ਦੇ ਖੇਤਰ ਵਿੱਚ ਅਛੋਪਲੇ ਜਿਹੇ ਪੈਰ ਧਰਦਿਆ ਗਾਇਕੀ ਵਿੱਚ ਪੱਕੇ ਪੈਰੀ ਹੋਣ ਲਈ ਬਾਨਣੂੰ ਬੰਨ੍ਹ  ਲਿਆ ਹੈ। ਜਿਵੇ ਆਮ ਅਖਾੜਿਆਂ ਦੀ ਸ਼ੁਰੂਆਤ ਧਾਰਮਿਕ ਗੀਤ ਨਾਲ ਹੀ ਕੀਤੀ ਜਾਂਦੀ ਹੈ। ਉਸੇ ਤਰ੍ਹਾਂ ਦਿਸ਼ਾਤ ਨੇ ਇਸਤੋਂ ਵੀ ਅੱਗੇ ਜਾਂਦਿਆ ਆਪਣੀ ਗਾਇਕੀ ਦਾ ਸਫਰ ਹੀ ਧਾਰਮਿਕ ਗਾਇਕੀ  ਤੋਂ ਸ਼ੁਰੂ ਕੀਤਾ ਹੈ। ਇਹ ਗੀਤ ਗਾਇਕ ਦੇ ਪਿਤਾ ਗ੍ਰੀਸ  ਵੱਸਦੇ ਰਾਮ ਜੀ ਧੀਰ ਨੇ ਲਿਖਿਆ ਹੈ ਤੇ ਸੰਗੀਤ ਦੀਆਂ ਧੁੰਨਾਂ ਨਾਲ ਸ਼ਿੰਗਾਰਿਆ ਹੈ| ਬੀ ਆਰ ਡਿਮਾਣਾ ਅਤੇ ਆਰ ਡੀ ਬੁਆਏ ਦੀ ਜੋੜੀ ਨੇ।
ਇਸ ਪ੍ਰੋਜੈਕਟ ਦੇ ਪ੍ਰਡਿਊਸਰ ਉੱਘੇ ਪੱਤਰਕਾਰ ਗੁਰਬਖਸ਼ ਮਹੇ ਹੋਰੀ ਹਨ ਤੇ ਅਸ਼ੀਰਵਾਦ ਰਿਹਾ ਹੈ ਗਾਇਕ ਦੇ ਉਸਤਾਦ ਬੂਟਾ ਕੋਹਿਨੂਰ ਦਾ ਅਤੇ ਇਸਨੂੰ ਪੇਸ਼ ਕੀਤਾ ਹੈ ਜੇ ਐਮ 7 ਇੰਟਰਟੇਨਮੈਂਟ ਕੰਪਨੀ ਨੇ। ਪੰਜਾਬੀ ਦੀ ਕਹਾਵਤ ਹੈ ਕਿ ਮਾਂ ਪਰ ਧੀ ਪਿਤਾ ਪਰ ਘੋੜਾ ਬਹੁਤਾ ਨਹੀ ਤਾਂ ਥੋੜਾ ਥੋੜਾ।ਪਰ ਬਾਲ ਵਰੇਸੇ ਦਿਸ਼ਾਤ ਨੇ ਬਹੁਤਾ ਬਹੁਤਾ ਸਾਬਤ ਕਰਦਿਆਂ ਆਪਣੇ ਲੇਖਕ ਪਿਤਾ ਤੋਂ ਦੋ ਕਦਮ ਅੱਗੇ ਤੁਰਨ ਦਾ ਜੱਸ ਖੱਟਿਆ ਹੈ। ਗੀਤਕਾਰ ਰਾਮ ਜੀ ਧੀਰ ਦੇ ਜੇਠੇ ਪੁੱਤਰ ਗਾਇਕ ਦਿਸ਼ਾਤ ਦਾ ਵੀ ਇਹ ਜੇਠਾ ਗੀਤ ਹੈ। ਜੋ ਜੇਠ ਹਾੜ ਦੀ ਧੁੱਪ  ਜਿਹੀ ਰੜਕ ਰੱਖਣ ਦੇ ਯੋਗ ਹੈ।
ਦਿਸ਼ਾਂਤ ਗਾਇਕੀ ਦੇ ਨਾਲ ਨਾਲ ਤਬਲਾ ਅਤੇ ਹਰਮੋਨੀਅਮ ਵੀ ਕਾਮਯਾਬੀ ਨਾਲ ਪਲੇਅ ਕਰਦਾ ਹੋਇਆ ਸੰਗੀਤ ਦੀਆਂ ਬਰੀਕੀਆਂ ਨੂੰ ਸਮਝਣ ਲਈ  ਲਗਾਤਾਰ ਅਭਿਆਸ ਕਰ ਰਿਹਾ ਹੈ। ਦਿਸ਼ਾਂਤ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਗਰਲੇ ਢਾਹਾ ਦਾ ਵਸਨੀਕ ਹੈ। ਉਹ ਆਪਣੇ ਪਿੰਡ ਦੀਆਂ ਗੀਤ ਸੰਗੀਤ ਨਾਲ ਜੁੜੀਆਂ ਸਖਸ਼ੀਅਤਾਂ ਅਤੇ ਪਿੰਡ ਵਿੱਚ ਹਰ ਸਾਲ ਪੀਰ ਬਾਬਾ ਦਾਦੂ ਸ਼ਾਹ ਦੇ ਦਰਬਾਰ ਤੇ ਲੱਗਦੇ ਮੇਲੇ ਦੇ ਅਖਾੜੇ ਵਿੱਚ ਗਾਇਕਾਂ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਇਸ ਰਾਹ ਦਾ ਪਾਂਧੀ ਬਣ ਬੈਠਾ ਹੈ। ਸ਼ਾਲਾ ਉਹ ਇਸ ਰਾਹ ਤੇ ਸ਼ਾਨਾਮੱਤਾ ਮੁਕਾਮ ਹਾਸਲ ਕਰਨ ਵਿੱਚ ਸੰਪੂਰਨ ਕਾਮਯਾਬੀ ਹਾਸਲ ਕਰੇ।ਇਹ ਉਹਦੇ ਚਾਹੁੰਣ ਵਾਲਿਆ ਦੀ ਕਾਮਨਾ ਹੈ।