ਗਾਇਕ ਦਿਲਵਰਜੀਤ ਦਿਲਵਰ ਦਾ ਗੀਤ "ਹੋਇਆ ਨੁਕਸਾਨ ਬਹੁਤਾ" ਰਿਲੀਜ਼।

ਨਵਾਂਸ਼ਹਿਰ:- ਪ੍ਰਸਿੱਧ ਗਾਇਕ ਦਿਲਵਰਜੀਤ ਦਿਲਵਰ ਵਲੋਂ ਪੰਜਾਬ ਵਿੱਚ ਹੋਏ ਹੜ੍ਹਾਂ ਦੁਆਰਾ ਹੋਏ ਨੁਕਸਾਨ ਨੂੰ ਬਿਆਨ ਕਰਦਾ ਗੀਤ "ਹੋਇਆ ਨੁਕਸਾਨ ਬਹੁਤਾ" ਰਿਲੀਜ਼ ਕੀਤਾ ਗਿਆ। ਇਸ ਗੀਤ ਦੇ ਲੇਖਕ ਮੀਕਾ ਮੁਬਾਰਕਪੁਰੀ ਹਨ।

ਨਵਾਂਸ਼ਹਿਰ:- ਪ੍ਰਸਿੱਧ ਗਾਇਕ ਦਿਲਵਰਜੀਤ ਦਿਲਵਰ ਵਲੋਂ ਪੰਜਾਬ ਵਿੱਚ ਹੋਏ ਹੜ੍ਹਾਂ ਦੁਆਰਾ ਹੋਏ ਨੁਕਸਾਨ ਨੂੰ ਬਿਆਨ ਕਰਦਾ ਗੀਤ "ਹੋਇਆ ਨੁਕਸਾਨ ਬਹੁਤਾ" ਰਿਲੀਜ਼ ਕੀਤਾ ਗਿਆ। ਇਸ ਗੀਤ ਦੇ ਲੇਖਕ ਮੀਕਾ ਮੁਬਾਰਕਪੁਰੀ ਹਨ। ਇਸ ਗੀਤ ਨੂੰ ਸੰਗੀਤਕ ਧੁਨਾਂ ਨਾਲ਼ ਬੱਗਾ ਡਿਮਾਣਾ ਨੇ ਸ਼ਿੰਗਾਰਿਆ ਹੈ ਅਤੇ ਇਸਦੇ ਵੀਡੀਓ ਡਾਇਰੈਕਟਰ ਜਤਿੰਦਰ ਡਿਮਾਣਾ ਹਨ। ਗੀਤ ਨੂੰ ਦਿਲਵਰ ਮਿਊਜ਼ਿਕ ਕੰਪਨੀ ਹੇਠ ਰਿਲੀਜ਼ ਕਰਦਿਆਂ ਗਾਇਕ ਵਲੋਂ ਸੰਤੋਖ ਤਾਜਪੁਰੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਅਸ਼ੋਕ ਕੁਮਾਰ ਐਸ ਐਚ ਓ ਥਾਣਾ ਸਦਰ ਨਵਾਂਸ਼ਹਿਰ ਅਤੇ ਗਾਇਕ ਲਖਵਿੰਦਰ ਲੱਖਾ ਸੂਰਾਪੁਰੀ ਪ੍ਰਧਾਨ ਕਲਾਕਾਰ ਸੰਗੀਤ ਸਭਾ ਨਵਾਂਸ਼ਹਿਰ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਦਿਨੀਂ ਹੜ੍ਹਾਂ ਨਾਲ ਹੋਏ ਨੁਕਸਾਨ ਨਾਲ ਪੂਰੇ ਪੰਜਾਬ  ਨੂੰ ਸੰਤਾਪ ਭੋਗਣਾ ਪਿਆ। 
ਲੇਖਕ ਮੀਕਾ ਮੁਬਾਰਕਪੁਰੀ ਨੇ ਇਸ ਸੰਤਾਪ ਨੂੰ ਆਪਣੀ ਕਲਮ ਨਾਲ ਬਾਖੂਬੀ ਬਿਆਨ ਕੀਤਾ ਹੈ। ਇਸ ਦਰਦ ਭਰੇ ਗੀਤ ਦੇ ਰਿਲੀਜ਼ ਕਰਨ ਲਈ ਮੌਕੇ ਸੋਹਣ ਲਾਲ ਦੀਵਾਨਾ, ਰਾਣੀ ਅਰਮਾਨ,ਸੀਤਲ ਬਘੌਰਾਂ, ਬਲਵਿੰਦਰ ਭੋਗਲ, ਸੁਰਜੀਤ ਮੱਲਪੁਰੀ, ਲਖਵਿੰਦਰ ਲੱਖਾ ਚਰਾਣ, ਨਿਰਮਲ ਸਿੰਘ ਭਾਰਟਾ ਆਦਿ ਹਾਜ਼ਰ ਸਨ।