ਬੁਧੀਜੀਵੀ ਤੇ ਲੇਖਕ ਕੌਮਾਂ ਦੇ ਸਰਮਾਏ ਹੁੰਦੇ ਹਨ, ਇਨ੍ਹਾਂ ਦਾ ਸਤਿਕਾਰ ਸਾਡਾ ਫਰਜ਼ ਬਣਦਾ ਹੈ - ਕੁਲਵਿੰਦਰ ਬੈਰਗਾਮੋ

ਨਵਾਂਸ਼ਹਿਰ - ਸ਼੍ਰੀ ਗੁਰੂ ਰਵਿਦਾਸ ਦਰਬਾਰ ਬੈਰਗਾਮੋ, ਇਟਲੀ ਪਿਛਲੇ ਲੰਬੇ ਸਮੇਂ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਵਿਚਾਰਧਾਰਾ ਉੱਪਰ ਕਾਰਜ ਕਰਦਾ ਆ ਰਿਹਾ ਹੈ ਅਤੇ ਇਸ ਦੇ ਨਾਲ ਹੀ ਸਤਿਗੁਰਾਂ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਣ ਲਈ ਵਿਸ਼ੇਸ਼ ਉਪਰਾਲੇ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦਾ ਸਮੇਂ ਸਮੇਂ ਤੇ ਮਾਣ ਸਨਮਾਨ ਵੀ ਕਰਦਾ ਆ ਰਿਹਾ ਹੈ।

ਇਸੇ ਲੜੀ ਨੂੰ ਅਗਾਂਹ ਤੋਰਦਿਆਂ ਦਰਬਾਰ ਵਲੋਂ ਦੋ ਮਹਾਨ ਸ਼ਖ਼ਸੀਅਤਾਂ ਦਾ ਗੋਲਡ ਮੈਡਲਾਂ ਨਾਲ ਸਨਮਾਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਕਾਰਜ ਲਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਸਮਾਗਮ 28 ਫਰਵਰੀ ਦਿਨ ਬੁੱਧਵਾਰ ਨੂੰ ਹੋਟਲ ਅਨਮੋਲ ਪੈਲੇਸ ਬੰਗਾ (ਸ਼. ਭ. ਸ. ਨਗਰ) ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿਚ ਰਾਜ ਗੀਤਕਾਰ ਜਨਾਬ ਚੰਨ ਗੁਰਾਇਆਂ ਵਾਲਾ ਜੀ ਅਤੇ ਮਿਸ਼ਨਰੀ ਲੇਖਕ ਜਨਾਬ ਸੱਤ ਪਾਲ ਸਾਹਲੋਂ ਜੀ ਦੋਵਾਂ ਨੂੰ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਗੌਰਤਲਬ ਹੈ ਕਿ ਇਸ ਸ਼੍ਰੀ ਗੁਰੂ ਰਵਿਦਾਸ ਦਰਬਾਰ ਬੈਰਗਾਮੋ ਵਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਸ਼੍ਰੀ ਗੁਰੂ ਰਵਿਦਾਸ ਜਨਮ ਸਥਾਨ ਮੰਦਿਰ ਸੀਰ ਗੋਵਰਧਨ ਪੁਰ ਵਾਰਾਨਸੀ ਵਿਖੇ ਸੰਤਾਂ ਮਹਾਂਪੁਰਸ਼ਾਂ ਦੇ ਕਰ ਕਮਲਾਂ ਨਾਲ ਸੋਨੇ ਦੇ ਹਰਿ ਦੇ ਨਿਸ਼ਾਨ ਸਾਹਿਬ ਚੜ੍ਹਾਏ ਗਏ ਹਨ ਅਤੇ ਇਸ ਮੌਕੇ ਤੇ ਦਰਬਾਰ ਦੇ ਕਮੇਟੀ ਮੈਂਬਰ ਸਰਵ ਸ੍ਰੀ ਕਲਵਿੰਦਰ ਰਾਮ, ਚਮਨ ਲਾਲ, ਹਰਪ੍ਰੀਤ ਬੰਗਾ, ਪਰਮਜੀਤ ਬੰਗਾ, ਪਵਨ ਕੁਮਾਰ ਅਤੇ ਅਮਰੀਕ ਬੰਗੜ ਵੀ ਨਾਲ ਸਨ। ਇਸ ਤੋਂ ਪਹਿਲਾਂ ਇਸ ਗੁਰੂ ਘਰ ਵਿਖੇ ਇਨ੍ਹਾਂ ਵਲੋਂ ਸੋਨੇ ਦੀ ਪਾਲਕੀ ਸਾਹਿਬ ਵੀ ਸੁਸ਼ੋਭਿਤ ਕੀਤੀ ਜਾ ਚੁੱਕੀ ਹੈ ਤੇ ਇਟਲੀ ਵਿਖੇ ਵੀ ਸੋਨੇ ਦੇ ਹਰਿ ਦੇ ਨਿਸ਼ਾਨ ਸਾਹਿਬ ਚੜ੍ਹਾਏ ਜਾ ਚੁੱਕੇ ਹਨ। ਇਹ ਜਾਣਕਾਰੀ ਦਿੰਦਿਆਂ ਦਰਬਾਰ ਬੈਰਗਾਮੋ ਦੇ ਪ੍ਰਧਾਨ ਸ਼੍ਰੀ ਕੁਲਵਿੰਦਰ ਰਾਮ ਨੇ ਦੱਸਿਆ ਕਿ ਇਸ ਸਨਮਾਨ ਸਮਾਰੋਹ ਵਿੱਚ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਨਵਾਂ ਸ਼ਹਿਰ ਦਾ ਵੀ ਵਿਸ਼ੇਸ਼ ਸਹਿਯੋਗ ਰਹੇਗਾ।