
ਰੂਸ ਵੱਲੋਂ ਕੀਵ ’ਤੇ ਡਰੋਨ ਤੇ ਮਿਜ਼ਾਈਲਾਂ ਨਾਲ ਵੱਡਾ ਹਮਲਾ; 12 ਲੋਕਾਂ ਦੀ ਮੌਤ, 48 ਜ਼ਖਮੀ
ਕੀਵ- ਰੂਸ ਨੇ ਅੱਜ ਤੜਕੇ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਵੱਡਾ ਹਮਲਾ ਕੀਤਾ, ਜਿਸ ਵਿੱਚ ਘੱਟੋ-ਘੱਟ 12 ਜਣੇ ਮਾਰੇ ਗਏ ਅਤੇ 48 ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਕਾਰ ਯੂਕਰੇਨ ਵਿਚਾਲੇ ਤਿੰਨ ਸਾਲਾਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ 'ਤੇ ਚਰਚਾ ਕਰਨ ਲਈ ਇਸ ਮਹੀਨੇ ਦੇ ਸ਼ੁਰੂ ਵਿੱਚ ਹੋਈ ਬੈਠਕ ਤੋਂ ਬਾਅਦ ਅੱਜ ਹੋਇਆ ਹਮਲਾ ਕੀਵ ’ਤੇ ਰੂਸ ਡਰੋਨ ਅਤੇ ਮਿਜ਼ਾਈਲ ਨਾਲ ਕੀਤਾ ਪਹਿਲਾ ਵੱਡਾ ਹਮਲਾ ਹੈ
ਕੀਵ- ਰੂਸ ਨੇ ਅੱਜ ਤੜਕੇ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਵੱਡਾ ਹਮਲਾ ਕੀਤਾ, ਜਿਸ ਵਿੱਚ ਘੱਟੋ-ਘੱਟ 12 ਜਣੇ ਮਾਰੇ ਗਏ ਅਤੇ 48 ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਕਾਰ ਯੂਕਰੇਨ ਵਿਚਾਲੇ ਤਿੰਨ ਸਾਲਾਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ 'ਤੇ ਚਰਚਾ ਕਰਨ ਲਈ ਇਸ ਮਹੀਨੇ ਦੇ ਸ਼ੁਰੂ ਵਿੱਚ ਹੋਈ ਬੈਠਕ ਤੋਂ ਬਾਅਦ ਅੱਜ ਹੋਇਆ ਹਮਲਾ ਕੀਵ ’ਤੇ ਰੂਸ ਡਰੋਨ ਅਤੇ ਮਿਜ਼ਾਈਲ ਨਾਲ ਕੀਤਾ ਪਹਿਲਾ ਵੱਡਾ ਹਮਲਾ ਹੈ।
ਹਾਲਾਂਕਿ, ਉਸ ਬੈਠਕ ਤੋਂ ਤੁਰੰਤ ਬਾਅਦ ਜੰਗ ਖਤਮ ਕਰਨ ਲਈ ਕੂਟਨੀਤਕ ਯਤਨ ਤੇਜ਼ ਹੋ ਗਏ, ਪਰ ਅਗਲੇ ਕਦਮਾਂ ਬਾਰੇ ਬਹੁਤ ਘੱਟ ਜਾਣਕਾਰੀ ਸਾਹਮਣੇ ਆਈ ਹੈ। ਯੂਕਰੇਨ ਦੀ ਹਵਾਈ ਸੈਨਾ ਮੁਤਾਬਕ ਰੂਸ ਨੇ ਦੇਸ਼ ’ਚ ਵੱਖ ਵੱਖ ਥਾਵਾਂ ’ਤੇ 598 ਡਰੋਨ ਅਤੇ ਡੀਕੋਏ ਅਤੇ 31 ਮਿਜ਼ਾਈਲਾਂ ਨਾਲ ਹਮਲਾ ਕੀਤਾ।
ਹਵਾਈ ਸੈਨਾ ਨੇ ਦਾਅਵਾ ਕੀਤਾ ਯੁੂਕੇਰਨੀ ਬਲਾਂ ਨੇ ਰੁੂਸ ਦੇ 563 ਡਰੋਨ ਤੇ 26 ਮਿਜ਼ਾਈਲਾਂ ਨੂੰ ਫੁੰਡਿਆ ਹੈ। ਕੀਵ ਦੇ ਸ਼ਹਿਰੀ ਪ੍ਰਸ਼ਾਸਨ ਦੇ ਮੁਖੀ ਤੈਮੂਰ ਤਕਾਚੈਂਕੋ ਨੇ ਸ਼ੁਰੂਆਤੀ ਜਾਣਕਾਰੀ ਦਾ ਹਵਾਲਾ ਦਿੰਦਿਆਂ ਦੱਸਿਆ ਹਮਲਿਆਂ 2, 14 ਅਤੇ 17 ਸਾਲ ਦੀ ਉਮਰ ਦੇ ਤਿੰਨ ਬੱਚੇ ਵੀ ਮਾਰੇ ਗਏ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।
