ਰਾਜੂ ਵੈਲਫ਼ੇਅਰ ਸੁਸਾਇਟੀ ਯੂ ਕੇ ਐਂਡ ਪੰਜਾਬ ਵਲੋਂ ਜਰੂਰਤਮੰਦ ਨੂੰ ਵ੍ਹੀਲ ਚੇਅਰ ਭੇੱਟ।
ਗੜ੍ਹਸ਼ੰਕਰ- ਅੱਜ ਰਾਜੂ ਵੈਲਫ਼ੇਅਰ ਸੁਸਾਇਟੀ ਯੂ ਕੇ ਐਂਡ ਪੰਜਾਬ ਵਲੋਂ ਪਿੰਡ ਚਨੇਆਨੀ ਨੇੜੇ ਪੋਜੇਵਾਲ ਚ ਲੋੜ੍ਹਵੰਦ ਨੂੰ ਵ੍ਹੀਲ ਚੇਅਰ ਦਿੱਤੀ ਗਈ। ਇਸ ਮੌਕੇ ਹੈਪੀ ਸਾਧੋਵਾਲ ਨੇ ਦਸਿਆ ਕਿ 5 ਅਕਤੂਬਰ ਨੂੰ ਪਿੰਡ ਸਾਧੋਵਾਲ ਵਿਖੇ ਵਿਸ਼ਾਲ ਮੈਗਾ ਕੈਂਪ ਲੱਗ ਰਿਹਾ ਹੈ ਜਿਸ ਚ ਸੈਕੜੇ ਜਰੂਰਤਮੰਦਾ ਨੂੰ ਟ੍ਰਾਈਕਲ ਤੇ ਵ੍ਹੀਲ ਚੇਅਰ ਦਿੱਤੀਆਂ ਜਾਣਗੀਆ।

ਇਸ ਮੌਕੇ ਯੂ ਕੇ ਤੋਂ ਸਪੈਸ਼ਲ ਡਾਕਟਰ ਅਮਰਜੀਤ ਰਾਜੂ ਦੀ ਪੂਰੀ ਟੀਮ ਆ ਰਹੀ ਹੈ, ਇਸ ਮੌਕੇ ਡਾਕਟਰ ਲਖਵਿੰਦਰ ਜੀ ਨੇ ਕਿਹਾ ਕਿ ਸਾਡਾ ਮੁੱਖ ਮੰਤਵ ਜੋਂ ਘਰ ਬੈਠੇ ਅਪਾਹਿਜ਼ ਨੇ ਓਹਨਾ ਨੂ ਬਾਹਰ ਦੀ ਜ਼ਿੰਦਗੀ ਦਿਖਣਾ ਹੈ।
ਰੌਕੀ ਮੌਲਾ ਜੀ ਨੇ ਕਿਹਾ ਕਿ ਸਾਨੂੰ ਇਸ ਕੈਂਪ ਦਾ ਲਾਭ ਇਸ ਤਰਾ ਦੇ ਜਰੂਰਤਮੰਦਾ ਨੂੰ ਦਿਵਾਉਣਾ ਚਾਹੀਦਾ ਹੈ ਤੇ ਅਮਰਜੀਤ ਰਾਜੂ ਵਰਗੇ ਇਨਸਾਨ ਜੋਂ ਅਪਾਹਿਜ਼ ਲੋਕਾਂ ਬਾਰੇ ਸੋਚਦੇ ਨੇ, ਓਹਨਾ ਦੀ ਵੀ ਸ਼ਲਾਂਘਾ ਕੀਤੀ।
ਸ਼ਿੰਦਾ ਪ੍ਰਧਾਨ ਜੀ ਨੇ ਡਾਕਟਰ ਅਮਰਜੀਤ ਰਾਜੂ ਜੀ ਦਾ ਧੰਨਵਾਦ ਕੀਤਾ ਤੇ ਉਮੀਦ ਕੀਤੀ ਕਿ ਉਹ ਹਮੇਸ਼ਾ ਹੀ ਇਸ ਤਰ੍ਹਾਂ ਸਾਡੇ ਲੋਕਾਂ ਦੀ ਮਦਦ ਕਰਦੇ ਰਹਿਣਗੇ।