ਇਸ ਸਾਲ 251 ਪੌਦੇ ਲਗਾਉਣ ਦਾ ਟੀਚਾ ਮਿੱਥਿਆ; ਰਾਜ ਕੁਮਾਰ ਪਾਰਤੀ ਨੇ ਵਿਸ਼ਵ ਵਾਤਾਵਰਨ ਦੀ ਸੁਰੱਖਿਆ ਲਈ ਹਰ ਨੌਜਵਾਨ ਅੱਗੇ ਆਵੇ : ਗਰਿਮਾ ਮਿਸ਼ਰਾ

ਗੜ੍ਹਸ਼ੰਕਰ, 16 ਜੂਨ- ਵਿਸ਼ਵ ਵਾਤਾਵਰਣ ਦਿਵਸ ਦੇ ਸੰਬੰਧ ਵਿੱਚ ਨੌਜਵਾਨਾਂ ਨੂੰ ਵਧ ਤੋ ਵਧ ਪੌਦੇ ਲਗਾਉਣ ਲਈ ਪ੍ਰੇਰਿਤ ਕਰਦੇ ਹੋਏ ਪੰਡਿਤ ਦੀਨ ਦਿਆਲ ਪੈਟਰੋਲੀਅਮ ਯੂਨੀਵਰਸਿਟੀ ਦੀ ਵਿਿਦਆਰਥਣ ਗਰਿਮਾ ਮਿਸ਼ਰਾ ਪੁੱਤਰੀ ਹਰੀਸ਼ ਚੰਦਰ ਮਿਸ਼ਰਾ ਨੇ ਕਿਹਾ ਕਿ ਧਰਤੀ ਦੀ ਸਿਹਤ ਦੀ ਸੰਭਾਲ ਕਰਨ ਲਈ ਸਾਨੂੰ ਸਾਰਿਆ ਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਇਸ ਕੰਮ ਵਿਚ ਨੌਜਵਾਨਾਂ ਨੂੰ ਅੱਗੇ ਹੋ ਕੇ ਕੰਮ ਕਰਨਾ ਚਾਹੀਦਾ ਹੈ। ਬੀਟੈਕ ਬਾਇਓ ਟੈਕਨਾਲੋਜੀ ਦੀ ਵਿਿਦਆਰਥਣ ਗਰਿਮਾ ਮਿਸ਼ਰਾ ਨੇ ਸਪਨਾ ਮਿਸ਼ਨ ਦੇ ਮੈਂਬਰ ਰਾਜ ਕੁਮਾਰ ਪਾਰਤੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਸਾਲ 251 ਪੌਦੇ ਲਗਾਉਣ ਦਾ ਟੀਚਾ ਮਿੱਥਿਆ ਹੈ। ਇਸ ਮੌਕੇ ਰਾਜ ਕੁਮਾਰ ਪਾਤਰੀ, ਹਰੀਸ਼ ਚੰਦਰ ਮਿਸ਼ਰਾ ਅਤੇ ਗੋਪੀ ਰਾਮ ਵੀ ਹਾਜਰ ਸਨ।