ਹਲਕਾ ਵਿਧਾਇਕ ਵੱਲੋਂ ਸੀਵਰੇਜ਼ ਪਾਈਪ ਲਾਈਨ ਦਾ ਉਦਘਾਟਨ

ਪੈਗ਼ਾਮ-ਏ-ਜਗਤ/ਮੌੜ ਮੰਡੀ 18 ਅਗਸਤ- ਲਗਪਗ ਦੋ ਸਾਲਾਂ ਤੋਂ ਠੱਪ ਹੋਏ ਪਏ ਸੀਵਰੇਜ਼ ਸਿਸਟਮ ਦਾ ਅੱਜ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਆਪਣੇ ਕਰ ਕਮਲਾਂ ਨਾਲ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਦੱਸਿਆ ਕਿ ਮੌੜ ਨਿਵਾਸੀ ਕਾਫੀ ਸਮੇਂ ਤੋਂ ਸੀਵਰੇਜ਼ ਸਮੱਸਿਆ ਨਾਲ ਜੂਝ ਰਹੇ ਸਨ ਤੇ ਅੱਜ ਉਹਨਾਂ ਨਾਲ ਕੀਤਾ ਵਾਅਦਾ ਪੂਰਾ ਕਰਦਿਆਂ 23 ਕਰੋੜ 91 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਈਪ ਲਾਈਨ ਦਾ ਕੰਮ ਮੁਕੰਮਲ ਹੋ ਗਿਆ ਹੈ।

 ਅਤੇ ਅਗਲੇ ਮਹੀਨੇ ਤੋਂ 21 ਕਰੋੜ 90 ਲੱਖ ਰੁਪਏ ਦੇ ਪ੍ਰੋਜੈਕਟ ਰਾਹੀਂ ਸ਼ਹਿਰ ਦੀਆਂ ਖਰਾਬ ਹੋ ਚੁੱਕੀਆਂ 36 ਕਿਲੋਮੀਟਰ ਦੇ ਲੱਗਪਗ ਸੀਵਰੇਜ਼ ਪਾਈਪਾਂ ਨੂੰ ਬਦਲਣ ਦਾ ਕੰਮ ਜਲਦ ਹੀ ਸ਼ੁਰੂ ਕੀਤਾ ਜਾਵੇਗਾ। ਇਸ ਤੋ ਇਲਾਵਾ ਨਹਿਰਾਂ ਤੋਂ ਪਾਣੀ ਲਿਆ ਕੇ ਡੱਗੀਆਂ ਵਿੱਚ 'ਚ ਪੂਰਾ ਕਰਕੇ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ। 
ਸ਼ਹਿਰ ਦੀਆਂ ਟੁੱਟ ਚੁੱਕੀਆਂ ਸੜਕਾਂ ਦੇ ਕੰਮ ਲਈ ਟੈਂਡਰ ਲੱਗ ਚੁੱਕੇ ਹਨ ਅਤੇ ਸੜਕਾਂ ਦਾ ਕੰਮ ਵੀ ਜਲਦ ਸ਼ੁਰੂ ਹੋ ਜਾਵੇਗਾ। ਸ਼ਹਿਰ ਦੇ ਸੀਵਰੇਜ਼ ਦੇ ਪਾਣੀ ਦੀ ਨਿਕਾਸੀ ਲਈ ਵੱਡੇ STP ਪਲਾਂਟ ਦਾ ਲੱਗਪਗ 17 ਕਰੋੜ ਦਾ ਪ੍ਰੋਜੈਕਟ ਬਣਾ ਕੇ ਪਾਸ ਕਰਵਾਕੇ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ ਪਹਿਲਾਂ ਵਾਲਾ STP ਪਲਾਂਟ ਛੋਟਾ ਹੋਣ ਕਰਕੇ ਉਸਦੀ ਕਪੈਸਿਟੀ ਘੱਟ ਸੀ ਤੇ ਪਾਣੀ ਦੀ ਪੂਰੀ ਨਿਕਾਸੀ ਨਹੀਂ ਹੁੰਦੀ ਸੀ ਸਰਕਾਰ ਤੋਂ ਮਨਜ਼ੂਰ ਹੋਣ ਤੋਂ ਬਾਅਦ ਇਹ ਕੰਮ ਵੀ ਜਲਦ ਪੂਰਾ ਕੀਤਾ ਜਾਵੇਗਾ। 
ਮੌੜ ਹਲਕੇ ਦੇ ਵਿਕਾਸ ਕਾਰਜਾਂ ਲਈ ਲੱਗਪਗ 54 ਕਰੋੜ ਆਇਆ ਹੋਇਆ ਹੈ।ਉਹਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਪ੍ਰਤਿ ਵੱਚਨਬੱਧ ਹੈ ਉਹਨਾਂ ਲੋਕਾਂ ਨੂੰ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ।