ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਪਟਿਆਲਾ ਦੀ ਹੋਈ ਮਾਸਿਕ ਮੀਟਿੰਗ

ਪਟਿਆਲਾ : ਪੀ.ਆਰ.ਟੀ.ਸੀ. ਪੈਨਸ਼ਨਰਾਂ ਦੀ ਅੱਜ ਇੱਥੇ ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਅਗਵਾਈ ਵਿੱਚ ਮਾਸਿਕ ਮੀਟਿੰਗ ਹੋਈ। ਜਿਸ ਵਿੱਚ ਵੱਖ—ਵੱਖ ਡਿਪੂਆਂ ਤੋਂ ਭਾਰੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ। ਵੱਖ—ਵੱਖ ਡਿਪੂਆਂ ਦੇ ਬੁਲਾਰਿਆਂ ਨੇ ਮੈਨੇਜਮੈਂਟ ਵੱਲੋਂ ਮਹੀਨਾ ਮਾਰਚ ਦੀ ਪਾਈ ਗਈ ਅੱਧੀ ਪੈਨਸ਼ਨ ਦੀ ਨਿਖੇਧੀ ਕੀਤੀ ਅਤੇ ਰਹਿੰਦੇ ਬਕਾਇਆਂ ਦੀ ਤੁਰੰਤ ਅਦਾਇਗੀ ਨਾ ਕਰਨ ਤੇ ਸੰਘਰਸ਼ ਦਾ ਬਿਗਲ ਵਜਾਉਣ ਦਾ ਵੀ ਸੰਕੇਤ ਦਿੱਤਾ। ਅੱਧੀ ਪੈਨਸ਼ਨ ਪਾਉਣ ਅਤੇ ਬਕਾਇਆ ਸਬੰਧੀ ਮੈਨੇਜਮੈਂਟ ਵੱਲੋਂ ਧਾਰੀ ਚੁੱਪ ਕਾਰਨ ਮੈਨੇਜਮੈਂਟ ਤੇ ਸਰਕਾਰ ਵਿਰੁੱਧ ਦੱਬ ਕੇ ਨਾਅਰੇਬਾਜੀ ਕੀਤੀ।

ਰੈਲੀ ਰੂਪੀ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਕਿਹਾ ਕਿ ਲੰਮੇ ਸਮੇਂ ਤੋਂ ਸਾਡੇ ਬਕਾਏ ਅਦਾਇਗੀ ਲਈ ਪਏ ਨੇ ਉਨ੍ਹਾਂ ਦੀ ਅਦਾਇਗੀ ਤਾਂ ਕੀ ਕਰਨੀ ਸੀ, ਸਗੋਂ ਸਾਡੀ ਪੈਨਸ਼ਨ ਵੀ ਕਿਸ਼ਤਾਂ ਵਿੱਚ ਦੇਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਅਗਰ ਮੈਨੇਜਮੈਂਟ ਦਾ ਸਾਡੇ ਪ੍ਰਤੀ ਇਹ ਹੀ ਰਵਈਆ ਰਿਹਾ ਤਾਂ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਜਿਸ ਦੀ ਜਿੰਮੇਵਾਰੀ ਅਦਾਰੇ ਦੀ ਹੋਵੇਗੀ। ਉਹਨਾਂ ਨੇ ਪੈਨਸ਼ਨਰਾਂ ਨੂੰ ਜਲਦੀ ਹੀ ਅਗਲੇ ਕਿਸੇ ਤਰ੍ਹਾਂ ਦੇ ਵੀ ਐਕਸ਼ਨ ਲਈ ਤਿਆਰ ਰਹਿਣ ਲਈ ਕਿਹਾ।
ਸਕੱਤਰ ਜਨਰਲ ਕੇਂਦਰੀ ਬਾਡੀ ਹਰੀ ਸਿੰਘ ਚਮਕ ਨੇ ਕਿਹਾ ਕਿ ਸਾਨੂੰ ਆਪਣੇ ਹੱਕ ਜਿਵੇਂ ਕਿ ਪੈਨਸ਼ਨ ਤੇ ਬਕਾਏ, 2016 ਦੇ ਗਰੇਡਾਂ ਦੇ ਬਕਾਏ, ਗਰੈਚੂਟੀ, ਮੈਡੀਕਲ ਬਿੱਲਾਂ ਦੀ ਅਦਾਇਗੀ ਆਦਿ ਲੈਣ ਲਈ ਵਾਰ—ਵਾਰ ਮੈਨੇਜਮੈਂਟ ਦਾ ਦਰਵਾਜਾ ਖੜਕਾਇਆ ਪਰੰਤੂ ਮੈਨੇਜਮੈਂਟ ਵਲੋਂ ਸਾਨੂੰ ਲਾਰਿਆਂ ਤੋਂ ਬਿਨਾਂ ਹੋਰ ਕੁੱਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕਿਸ਼ਤਾਂ ਵਿੱਚ ਪੈਨਸ਼ਨ ਪਾ ਕੇ ਮੈਨੇਜਮੈਂਟ ਸਾਡੇ ਟੀਕਾ ਲਾ ਕੇ ਸਾਡਾ ਸਬਰ ਪਰਖ ਰਹੀ ਹੈ ਤੇ ਇਸੇ ਵਿੱਚ ਉਲਝਾ ਕੇ ਸਾਨੂੰ ਬਕਾਇਆਂ ਤੋਂ ਵਾਂਝੇ ਰੱਖਣਾ ਚਾਹੁੰਦੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਦਾਰੇ ਨੂੰ ਚਲਦਾ ਰੱਖਣ ਲਈ ਅਦਾਰੇ ਅੰਦਰ ਨਵੀਆਂ ਬੱਸਾਂ ਪਾਈਆਂ ਜਾਣ। ਉਪਰੋਕਤ ਤੋਂ ਇਲਾਵਾ ਇਸ ਮੀਟਿੰਗ ਨੂੰ ਸਰਵ ਸ੍ਰੀ ਬਚਨ ਸਿੰਘ ਅਰੋੜਾ, ਜਨਰਲ ਸਕੱਤਰ ਕੇਂਦਰੀ ਬਾਡੀ, ਸ਼ਿਵ ਕੁਮਾਰ ਪਟਿਆਲਾ ਡਿਪੂ, ਬਚਿੱਤਰ ਸਿੰਘ ਲੁਧਿਆਣਾ ਡਿਪੂ, ਤਰਸੇਮ ਸਿੰਘ ਸੈਣੀ ਕਪੂਰਥਲਾ, ਪ੍ਰੀਤਮ ਸਿੰਘ ਬਰਾੜ ਬਠਿੰਡਾ, ਮਦਨ ਮੋਹਨ ਬਰਨਾਲਾ, ਰਘਵੀਰ ਸਿੰਘ ਬੁੱਢਲਾਡਾ, ਕਾਲਾ ਰਾਮ ਕੋਟਕਪੂਰਾ ਫਰੀਦਕੋਟ, ਬਲਵੰਤ ਸਿੰਘ ਜੋਗਾ ਸੰਗਰੂਰ, ਭਜਨ ਸਿੰਘ ਚੰਡੀਗੜ੍ਹ ਨੇ ਵੀ ਸੰਬੋਧਨ ਕੀਤਾ। ਇਸ ਮੀਟਿੰਗ ਨੂੰ ਸਫਲ ਕਰਨ ਲਈ ਸਰਵ ਸ੍ਰੀ ਅਮੋਲਕ ਸਿੰਘ ਕੈਸ਼ੀਅਰ, ਬਖਸ਼ੀਸ਼ ਸਿੰਘ, ਰਾਮਦਿੱਤਾ, ਗੁਰਚਰਨ ਸਿੰਘ, ਬੀਰ ਸਿੰਘ, ਪ੍ਰੀਤਮ ਸਿੰਘ, ਮਹਿੰਦਰ ਸਿੰਘ ਸੋਹੀ, ਸੂਰਜ ਭਾਨ, ਬਲਵੀਰ ਸਿੰਘ ਬੁੱਟਰ, ਸੰਤ ਰਾਮ, ਬਲਵੰਤ ਸਿੰਘ ਕੈਸ਼ੀਅਰ, ਪ੍ਰਮੇਸ਼ ਕੁਮਾਰ, ਨਿਰਪਾਲ ਸਿੰਘ ਆਦਿ ਨੇ ਵੀ ਭਰਪੂਰ ਯੋਗਦਾਨ ਪਾਇਆ। ਸਟੇਜ਼ ਦੀ ਡਿਊਟੀ ਬਚਨ ਸਿੰਘ ਅਰੋੜਾ ਨੇ ਬਾ—ਖੂਬੀ ਨਿਭਾਈ।