ਪੀ.ਆਰ.ਟੀ.ਸੀ. ਪੈਨਸ਼ਨ ਜਮਾਂ ਨਾ ਹੋਣ 'ਤੇ ਪਟਿਆਲਾ ਡਿਪੂ ਵਿਖੇ ਰੋਸ ਮੀਟਿੰਗ, 16 ਜੁਲਾਈ ਨੂੰ ਹੋ ਸਕਦਾ ਹੈ ਸਖਤ ਫੈਸਲਾ

ਪਟਿਆਲਾ, 11 ਜੁਲਾਈ- ਅੱਜ ਮਿਤੀ 11—07—2025 ਨੂੰ ਪਟਿਆਲਾ ਡਿਪੂ ਦੀ ਮੀਟਿੰਗ ਸ੍ਰ. ਜ਼ੋਗਿੰਦਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪੈਨਸ਼ਨਰਾਂ ਦੀ ਪੈਨਸ਼ਨ ਨਿਰਧਾਰਤ ਮਿਤੀ ਹਰ ਮਹੀਨੇ ਦੀ ਸਤ ਤਰੀਕ ਨੂੰ ਨਾ ਪਾਉਣ ਕਰਕੇ ਪੀ.ਆਰ.ਟੀ.ਸੀ. ਮੈਨੇਜਮੈਂਟ ਦਾ ਪਿੱਟ ਸਿਆਪਾ ਕੀਤਾ ਗਿਆ।

ਪਿਛਲੇ ਮਹੀਨੇ ਵੀ ਪੈਨਸ਼ਨਰਾਂ ਦੀ ਪੈਨਸ਼ਨ ਅਤੇ ਤਨਖਾਹ ਮਿਤੀ 18—06—2025 ਨੂੰ ਪਾਈ ਸੀ ਅਤੇ ਪੀ.ਆਰ.ਟੀ.ਸੀ. ਪੈਨਸ਼ਨਰਾਂ ਨੂੰ ਐਮ.ਡੀ. ਪੀ.ਆਰ.ਟੀ.ਸੀ. ਵਲੋਂ ਇਹ ਵਿਸ਼ਵਾਸ਼ ਦੁਆਇਆ ਗਿਆ ਸੀ ਕਿ ਹਾਈਕੋਰਟ ਦੇ ਹੁਕਮਾਂ ਅਨੁਸਾਰ ਹਰ ਮਹੀਨੇ ਦੀ ਸਤ ਤਰੀਕ ਜਾਂ ਇਸ ਤੋਂ ਪਹਿਲਾਂ ਪੈਨਸ਼ਨਰਾਂ ਦੇ ਖਾਤੇ ਵਿੱਚ ਪਾ ਦਿੱਤੀ ਜਾਵੇਗੀ। 
ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਪੀ.ਆਰ.ਟੀ.ਸੀ. ਮੈਨੇਜਮੈਂਟ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਅਤੇ ਪੀ.ਆਰ.ਟੀ.ਸੀ. ਪੈਨਸ਼ਨਰਾਂ ਨੇ ਭਾਰੀ ਮਾਤਰਾ ਵਿੱਚ ਇਕੱਠੇ ਹੋ ਕੇ ਗੇਟ ਰੈਲੀ ਕੀਤੀ ਅਤੇ ਮੈਨੇਜਮੈਂਟ ਨੂੰ ਅਗਾਹ ਕੀਤਾ ਕਿ ਸਾਡੀ ਪੈਨਸ਼ਨ ਤੁਰੰਤ ਤੌਰ ਤੇ ਰਲੀਜ ਕੀਤੀ ਜਾਵੇ। 
ਪੈਨਸ਼ਨ ਨਾ ਪੈਣ ਤੇ ਮਿਤੀ 16—07—2025 ਨੂੰ ਸੈਂਟਰ ਬਾਡੀ ਦੀ ਮੀਟਿੰਗ ਦੌਰਾਨ ਪਹਿਲਾਂ ਵਾਂਗ ਕੋਈ ਸਖਤ ਫੈਸਲਾ ਲਿੱਤਾ ਜਾ ਸਕਦਾ ਹੈ। ਮੀਟਿੰਗ ਨੂੰ ਸਰਵ ਸ੍ਰੀ ਜ਼ੋਗਿੰਦਰ ਸਿੰਘ ਪ੍ਰਧਾਨ, ਸ੍ਰੀ ਸ਼ਿਵ ਕੁਮਾਰ ਜਨਰਲ ਸਕੱਤਰ ਅਤੇ ਸ੍ਰ. ਜਗਤਾਰ ਸਿੰਘ ਚੇਅਰਮੈਨ ਵੱਲੋਂ ਸੰਬੋਧਨ ਕੀਤਾ।
ਉਪਰੋਕਤ ਤੋਂ ਇਲਾਵਾ ਸਰਵ ਸ੍ਰੀ ਬਲਵੰਤ ਸਿੰਘ ਵਿੱਤ ਸਕੱਤਰ, ਸ੍ਰ. ਮਹਿੰਦਰ ਸਿੰਘ ਸੋਹੀ, ਸ੍ਰ. ਸੋਹਨ ਸਿੰਘ, ਸ੍ਰ .ਰਮੇਸ਼ਵਰ ਦਿਆਲ, ਕੁਲਵਿੰਦਰ ਕੁਮਾਰ, ਵਿਨੋਦ ਮਹਿਤਾ, ਅਨੀਲ ਕੁਮਾਰ, ਸੂਰਜ ਭਾਨ, ਮਹਿੰਦਰ ਪਾਲ, ਭੁਪਿੰਦਰ ਸਿੰਘ ਅਤੇ ਬਕਸੀਸ ਸਿੰਘ ਦਫਤਰ ਸਕੱਤਰ ਆਦਿ ਸ਼ਾਮਿਲ ਹੋਏ।