ਅੰਬਾਲਾ ਕੈਂਟ ਸਿਵਲ ਹਸਪਤਾਲ ਵਿੱਚ ਕ੍ਰਿਟਿਕਲ ਕੇਅਰ ਯੂਨਿਟ (ਸੀਸੀਯੂ) ਹੋਵੇਗੀ ਸੰਚਾਲਿਤ, ਮਰੀਜਾਂ ਨੂੰ ਮਿਲੇਗੀ ਬਿਹਤਰ ਇਲਾਜ ਸਹੂਲਤਾਂ - ਊਰਜਾ ਮੰਤਰੀ ਅਨਿਲ ਵਿਜ

ਚੰਡੀਗੜ੍ਹ, 24 ਸਤੰਬਰ - ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਕੈਂਟ ਸਿਵਲ ਹਸਪਤਾਲ ਵਿੱਚ 100 ਬੈਡ ਦੀ ਨਵੀਂ ਬਿਲਡਿੰਗ ਦਾ ਨਿਰਮਾਣ ਤੇਜੀ ਨਾਲ ਚੱਲ ਰਿਹਾ ਹੈ ਅਤੇ ਇਸ ਦਾ ਨਿਰਮਾਣ ਜਲਦੀ ਪੂਰਾ ਹੋਣ ਦੀ ਉਮੀਦ ਹੈ। ਇਸ ਨਵੀਂ ਬਿਲਡਿੰਗ ਵਿੱਚ ਮੁੱਖ ਰੂਪ ਨਾਲ ਕ੍ਰਿਟਿਕਲ ਕੈਂਸਰ ਯੂਨਿਟ (ਸੀਸੀਯੂ) ਸੰਚਾਲਿਤ ਹੋਵੇਗੀ, ਜਿਸ ਨਾਲ ਮਰੀਜਾਂ ਨੂੰ ਬਿਹਤਰ ਇਲਾਜ ਮਿਲ ਸਕੇਗਾ। ਇਸ ਦੇ ਨਾਲ ਹੀ ਕੈਂਸਰ ਹਸਪਤਾਲ ਵਿੱਚ ਪੇਟ ਸਕੈਨ ਦਾ ਕੰਮ ਵੀ ਜਲਦੀ ਸ਼ੁਰੂ ਹੋਵੇਗਾ।

          ਸ੍ਰੀ ਵਿਜ ਨੇ ਹਸਪਤਾਲ ਵਿੱਚ ਨਿਰਮਾਣ ਕੰਮ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਾਰਜ ਸਮੇਂ 'ਤੇ ਪੂਰਾ ਹੋਵੇ ਤਾਂ ਜੋ ਮੀਰਜ ਇਸ ਦਾ ਲਾਭ ਚੁੱਕ ਸਕਣ। ਇਸ ਪਰਿਯੋਜਨਾ ਦੀ ਅੰਦਾਜਾ ਲਾਗਤ ਲਗਭਗ 14.79 ਕਰੋੜ ਰੁਪਏ ਹੈ। ਜਾਂਚ ਦੌਰਾਨ ਪੀਡਬਲਿਯੂਡੀ ਦੇ ਐਕਸਈਐਨ ਰਿਤੇਸ਼ ਅਗਰਵਾਲ, ਸੀਐਮਓ ਡਾ. ਰਾਕੇਸ਼ ਸਹਿਲ, ਪੀਐਮਓ ਡਾ. ਪੂਜਾ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।
          ਨਵੀਂ ਬਿਲਡਿੰਗ ਦੇ ਬਨਣ ਦੇ ਬਾਅਦ ਹਸਪਤਾਲ ਦੀ ਕੁੱਲ ਸਮਰੱਥਾ 200 ਬੈਡ ਹੋ ਜਾਵੇਗੀ। ਮੌਜੂਦਾ ਸਮੇਂ ਵਿੱਚ ਸਿਵਲ ਹਸਪਤਾਲ ਵਿੱਚ ਸਿਰਫ 100 ਬੈਂਡ ਹਨ, ਪਰ ਵੱਧਦੀ ਮੀਰਜ ਗਿਣਤੀ ਨੂੰ ਦੇਖਦੇ ਹੋਏ ਵੱਧ 100 ਬੈਡ ਦੀ ਜਰੂਰਤ ਸੀ।
          ਨਵੀਂ ਸੱਤ ਮੰਜਿਲਾ ਬਿਲਡਿੰਗ ਵਿੱਚ ਦੋ ਬੇਸਮੈਂਟ ਫਲੋਰ ਹੋਣਗੇ, ਜਿਨ੍ਹਾਂ ਵਿੱਚ ਵਾਹਨ ਪਾਰਕਿੰਗ ਦੇ ਨਾਲ ਏਸੀ ਅਤੇ ਗੈਸ ਪਲਾਂਟ ਦੀ ਵਿਵਸਥਾ ਕੀਤੀ ਗਈ ਹੈ। ਗਰਾਉਂਡ ਫਲੋਰ 'ਤੇ ਰਜਿਸਟ੍ਰੇਸ਼ਣ, ਰਿਸੇਪਸ਼ਨ, ਐਮਰਜੈਂਸੀ ਸੇਵਾ ਅਤੇ ਹੋਰ ਸਹੂਲਤਾਂ ਉਪਲਬਧ ਹੋਣਗੀਆਂ। ਪਹਿਲੀ ਮੰਜਿਲ 'ਤੇ ਐਮਰਜੈਂਸੀ ਵਾਰਡ ਬਣਾਇਆ ਜਾਵੇਗਾ, ਜਦੋਂ ਕਿ ਦੂਜੀ ਮੰਜਿਲ ਵਿੱਚ ਆਈਸੀਯੂ ਅਤੇ ਤੀਜੀ ਤੇ ਚੌਥੀ ਮੰਜਿਲ 'ਤੇ ਸੁਪਰ ਸਪੈਸ਼ਲਿਸਟ ਓਟੀ ਅਤੇ ਵਾਰਡ ਹੋਣਗੇ। ਬਿਲਡਿੰਗ ਦਾ ਡਿਜਾਇਨ ਇਸ ਤਰ੍ਹਾ ਹੈ ਕਿ ਮਰੀਜਾਂ ਨੁੰ ਸੰਕ੍ਰਮਣ ਦਾ ਖਤਰਾ ਨਾ ਹੋਵੇ।
          ਕ੍ਰਿਟਿਕਲ ਕੇਅਰ ਯੂਨਿਟ (ਸੀਸੀਯੂ) ਵਿੱਚ ਮਰੀਜਾਂ ਦੀ ਨਿਗਰਾਨੀ, ਜਰੂਰੀ ਸਮੱਗਰੀ, ਦਵਾਈਆਂ ਦੀ ਵਿਵਸਥਾ ਅਤੇ ਐਮਰਜੈਂਸੀ ਇਲਾਜ ਦੀ ਸਹੂਲਤ ਰਹੇਗੀ। ਇੱਥੇ ਦਿੱਲ ਦੀ ਧੜਕਨ, ਬਲੱਡ ਪ੍ਰੈਸ਼ਰ ਅਤੇ ਹੋਰ ਮਹਤੱਵਪੂਰਣ ਸੰਕੇਤਾਂ 'ਤੇ ਲਗਾਤਾਰ ਨਜਰ ਰੱਖੀ ਜਾਵੇਗੀ। ਕੋਵਿਡ ਅਤੇ ਹੋਰ ਗੰਭੀਰ ਬੀਮਾਰੀਆਂ ਲਹੀ ਵੱਖ ਵਾਰਡ ਵੀ ਹੋਣਗੇ।