ਡਘਾਮ ਪਿੰਡ ਦੇ ਲੋਕਾਂ ਨੂੰ 65 ਲੱਖ ਦੀ ਲਾਗਤ ਨਾਲ ਬਣੇ ਜਲ ਸਪਲਾਈ ਸਕੀਮ ਨਾਲ ਮਿਲੇਗਾ ਹਰ ਘਰ ਸਾਫ਼ ਪਾਣੀ-ਰੋੜੀ
ਗੜ੍ਹਸ਼ੰਕਰ- ਅੱਜ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਪਿੰਡ ਡਘਾਮ ਦੇ ਲੋਕਾਂ ਦੀ ਚਿਰਾਂ ਤੋਂ ਲਟਕਦੀ ਆ ਰਹੀ ਮੰਗ “ਪੀਣ ਲਈ ਸਾਫ਼ ਪਾਣੀ” ਨੂੰ ਪੂਰਾ ਕਰਦਿਆਂ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸ੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਨੇ 65 ਲੱਖ ਦੀ ਲਾਗਤ ਨਾਲ ਬਣੀ ਵਾਟਰ ਸਪਲਾਈ ਸਕੀਮ ਦਾ ਉਦਘਾਟਨ ਕਰਕੇ ਪਿੰਡ ਵਾਸੀਆਂ ਨੂੰ ਭੇਟ ਕੀਤੀ ।

ਇਸ ਮੌਕੇ ਇੱਕ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਰੌੜੀ ਨੇ ਕਿਹਾ ਕਿ ਪਹਿਲਾਂ ਡਘਾਮ ਪਿੰਡ ਦੇ ਲੋਕਾਂ ਨੂੰ ਪਾਣੀ ਨਜਦੀਕੀ ਪਿੰਡ ਚੌਹੜੇ ਤੋਂ ਆਉਂਦਾ ਸੀ | ਜਿਸ ਨਾਲ ਸਾਰੇ ਪਿੰਡ 'ਚ ਸਪਲਾਈ ਨਹੀਂ ਸੀ ਤੇ ਪਿੰਡ ਵਾਸੀਆਂ ਦੀ ਮੰਗ ਨੂ ਮੁੱਖ ਰੱਖਦੇ ਹੋਏ ਨਵੀਂ ਜਲ ਸਪਲਾਈ ਦੀ ਸ਼ੁਰੂਆਤ ਨਾਲ ਪਿੰਡ ਵਾਸੀਆਂ ਨੂੰ ਸਾਫ਼-ਸੁਥਰਾ ਪਾਣੀ ਮਹੁੱਈਆ ਹੋਵੇਗਾ । ਸ੍ਰੀ ਰੌੜੀ ਨੇ ਕਿਹਾ ਕਿ ਵੱਖ-ਵੱਖ ਪਿੰਡਾਂ ‘ਚ ਵਿਕਾਸ ਕਾਰਜ ਤੇਜ ਗਤੀ ਨਾਲ ਹੋ ਰਹੇ ਹਨ | ਸ੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਡਘਾਮ ਪਿੰਡ ਦੇ ਸ੍ਰੀ ਗੁਰੂ ਰਵੀਦਾਸ ਧਰਮਸ਼ਾਲਾ ਲਈ 10 ਲੱਖ ਰੁਪਏ ਦੀ ਗਰਾਂਟ ਮਨਜੂਰ ਕੀਤੀ |
ਇਸ ਮੌਕੇ ਚਰਨਜੀਤ ਸਿੰਘ ਚੰਨੀ, ਬਲਦੀਪ ਸਿੰਘ ਸਰਪੰਚ, ਬਲਬੀਰ ਸਿੰਘ ਜੱਸੀ ਸਰਪੰਚ, ਰੋਸ਼ਨ ਲਾਲ ਸਰਪੰਚ ਦੀਪ ਕੁਮਾਰ ਕਮਾਡੋਂ, ਜੁਝਾਰ ਸਿੰਘ ਸਰਪੰਚ, ਗੁਲਸ਼ਨ ਰਾਨਾ ਸਰਪੰਚ, ਹਰਮੇਸ਼ ਲਾਲ,ਜਸਵਿੰਦਰ ਸਿੰਘ, ਪਰਵਿੰਦਰ ਸਿੰਘ,ਅਮਰਜੀਤ ਸਿੰਘ, ਸੁਖਵਿੰਦਰ ਸਿੰਘ, ਦੇਸ਼ ਰਾਜ ਐਸ.ਡੀ.ਓ. ਅਰਵਿੰਦ ਸੈਣੀ,ਸਕਸਮ ਸ਼ਰਮਾ ਆਦਿ ਹਾਜਰ ਸਨ |