
ਆਦਿ ਧਰਮ ਦੇ ਬਾਨੀ ਗਦਰੀ ਯੋਧੇ ਬਾਬੂ ਮੰਗੂ ਰਾਮ ਮੁੱਗੋਵਾਲ ਨੂੰ ਸ਼ਰਧਾਂਜਲੀਆਂ ਭੇਟ ਸੰਤ ਸੁਰਿੰਦਰ ਦਾਸ ਨੇ 1919 ਦੇ ਜਲਿਆਂ ਵਾਲੇ ਬਾਗ ਦੇ ਸਾਕੇ ਬਾਰੇ ਦੱਸੇ ਅਹਿਮ ਤੱਥ ਜੋ ਬੋਲੇ ਸੋ ਨਿਰਭੈ, ਗੁਰੂ ਰਵਿਦਾਸ ਮਹਾਰਾਜ ਦੀ ਜੈ ਦਾ 99 ਵਰ੍ਹੇ ਪਹਿਲਾਂ ਮੁੱਗੋਵਾਲੀਆ ਨੇ ਦਿੱਤਾ ਸੀ ਨਾਅਰਾ
ਨਵਾਂਸ਼ਹਿਰ, 23 ਅਪ੍ਰੈਲ- ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਚਰਨਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਅੱਜ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਦੀ ਪ੍ਰਧਾਨਗੀ ਹੇਠ ਸਮੂਹ ਕਮੇਟੀ ਮੈਂਬਰਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਗਦਰੀ ਯੋਧੇ ਆਦਿ ਧਰਮ ਦੇ ਬਾਨੀ ਬਾਬੂ ਮੰਗੂ ਰਾਮ ਮੁੱਗੋਵਾਲੀਆਂ ਦੇ ਬਰਸੀ ਸਮਾਗਮ ਮਨਾਏ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਨਵਾਂਸ਼ਹਿਰ, 23 ਅਪ੍ਰੈਲ- ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਚਰਨਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਅੱਜ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਦੀ ਪ੍ਰਧਾਨਗੀ ਹੇਠ ਸਮੂਹ ਕਮੇਟੀ ਮੈਂਬਰਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਗਦਰੀ ਯੋਧੇ ਆਦਿ ਧਰਮ ਦੇ ਬਾਨੀ ਬਾਬੂ ਮੰਗੂ ਰਾਮ ਮੁੱਗੋਵਾਲੀਆਂ ਦੇ ਬਰਸੀ ਸਮਾਗਮ ਮਨਾਏ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਪ੍ਰਧਾਨ ਸੰਤ ਸੁਰਿੰਦਰ ਦਾਸ, ਪ੍ਰਿੰਸੀਪਲ ਸਰੂਪ ਚੰਦ, ਚੇਅਰਮੈਨ ਨਾਜਰ ਰਾਮ ਮਾਨ, ਪੀ ਐਲ ਸੂਦ, ਬਾਬੂ ਮੰਗੂ ਰਾਮ ਦੇ ਪੋਤਰੇ ਮਨਜੀਤ ਮੁੱਗੋਵਾਲ, ਸੰਤ ਗਿਰਧਾਰੀ ਲਾਲ ਅਤੇ ਹਿਸਾਰ ਹਰਿਆਣਾ ਤੋਂ ਆਏ ਰਾਜੇਸ਼ ਕੁਮਾਰ ਤੇ ਪਵਨ ਕੁਮਾਰ ਨੇ ਆਖਿਆ ਕਿ ਬਾਬਾ ਸਾਹਿਬ ਦੇ ਸਮਕਾਲੀ ਬਾਬੂ ਮੰਗੂ ਰਾਮ ਮੁੱਗੋਵਾਲ ਨੇ ਉਸ ਸਮੇਂ ਜਦੋਂ ਆਦਿ ਧਰਮ ਮੰਡਲ ਲਹਿਰ ਬੁਲੰਦੀਆਂ ਤੇ ਸੀ ਜਦੋਂ ਸਾਈਮਨ ਕਮਿਸ਼ਨ ਭਾਰਤ ਅੰਦਰ ਦੱਬੇ ਕੁਚਲੇ ਤੇ ਲਤਾੜੇ ਹੋਏ ਲੋਕਾਂ ਦੀ ਹਾਲਤ ਵੇਖਣ ਭਾਰਤ ਆਏ ਸਨ|
ਜਿਸ ਦਾ ਵਿਰੋਧੀਆਂ ਵੱਲੋਂ ਸਖਤ ਵਿਰੋਧ ਕੀਤਾ ਗਿਆ ਤਾਂ ਉਸ ਸਮੇਂ ਰੇਲਵੇ ਸਟੇਸ਼ਨ ਤੇ ਸਾਈਮਨ ਕਮਿਸ਼ਨ ਦਾ ਸਵਾਗਤ ਕਰਨ ਲਈ ਬਾਬੂ ਮੰਗੂ ਰਾਮ ਮੁੱਗੋਵਾਲੀਆ ਆਪਣੇ 3 ਸਾਥੀਆਂ ਸਮੇਤ ਪਹੁੰਚੇ ਅਤੇ ਹੱਕਾਂ ਤੋਂ ਵਾਂਝੇ ਲੋਕਾਂ ਦੀ ਹਾਲਤ ਸਬੰਧੀ ਉਨ੍ਹਾਂ ਨੂੰ ਮੈਮੋਰੰਡਮ ਦਿੱਤਾ ਗਿਆ। ਇਸ ਉਪਰੰਤ 1935 ’ਚ ਬਣੇ ਐਕਟ ’ਚ ਮਿਉਂਸਪੈਲਟੀਆਂ ਤੋਂ ਬਾਅਦ ਐਮ ਐਲ ਏ ਅਤੇ ਐਮ ਪੀ ਬਣਨ ਦਾ ਅਧਿਕਾਰ ਪ੍ਰਾਪਤ ਹੋਇਆ। ਉਨ੍ਹਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਜਦੋਂ ਜਬਰਦਸਤ ਜੇਲ੍ਹ ’ਚ ਮਹਾਤਮਾ ਗਾਂਧੀ ਵੱਲੋਂ ਦੋਹਰੀ ਵੋਟ ਦੇ ਵਿਰੋਧ ’ਚ ਮਰਨ ਵਰਤ ਰੱਖ਼ਿਆ ਗਿਆ ਤਾਂ ਬਾਬੂ ਮੰਗੂ ਰਾਮ ਮੁੱਗੋਵਾਲੀਆ ਨੇ ਆਪਣੇ ਜਲੰਧਰ ਦੇ ਸਾਥੀ ਜਨੀ ਲਾਲ ਨਾਲ ਸ਼ਿਮਲਾ ’ਚ ਮਰਨ ਵਰਤ ਰੱਖਿਆ। ਪੰਜਾਬ ਨੂੰ 8 ਮੈਂਬਰ ਪਾਰਲੀਮੈਂਟ ਦੀਆਂ ਸੀਟਾਂ ਦੁਆਉਣ ’ਚ ਵੀ ਉਨ੍ਹਾਂ ਦਾ ਵੱਡਾ ਹੱਥ ਸੀ|
ਉਸ ਸਮੇਂ ਪਹਿਲੀ ਵਾਰ 9 ਵਿਧਾਇਕ ਚੁਣਕੇ ਲਾਹੌਰ ਅਸੈਂਬਲੀ ’ਚ ਭੇਜੇ ਗਏ। ਉਸ ਸਮੇਂ ਬਾਬੂ ਮੰਗੂ ਰਾਮ ਮੁੱਗੋਵਾਲੀਆ ਲਾਹੌਰ ਵਿਧਾਨ ਸਭਾ ’ਚ ਸਿਰ ਤੇ ਕੁਰਸੀ ਚੁੱਕਕੇ ਦਾਖਲ ਹੋਏ, ਤੇ ਚੁਣੇ ਹੋਏ ਨੁਮਾਇੰਦਿਆਂ ਨੇ ਆਖਿਆ ਕਿ ਬਾਬੂ ਜੀ ਇਹ ਕੀ ਮਾਮਲਾ, ਤੁਸੀਂ ਕੁਰਸੀ ਕਿਉਂ ਸਿਰ ਤੇ ਚੁੱਕੀ? ਤਾਂ ਅੱਗੋਂ ਬਾਬੂ ਜੀ ਦਾ ਜਵਾਬ ਸੀ ਕਿ ਮੇਰੇ ਕੋਲ ਕੁਰਸੀ ਰੱਖਣ ਨੂੰ ਜਗ੍ਹਾ ਹੀ ਨਹੀਂ, ਮੇਰੇ ਸਮਾਜ ਕੋਲ ਜ਼ਮੀਨ ਖਰੀਦਣ ਦਾ ਅਧਿਕਾਰ ਹੀ ਨਹੀਂ ਹੈ। ਉਸ ਸਮੇਂ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਬਾਬੂ ਮੰਗੂ ਰਾਮ ਮੁੱਗੋਵਾਲੀਆ ਬਰਾਬਰ ਬਰਾਬਰ ਗਰੀਬਾਂ ਮਜਲੂਮਾਂ ਦੇ ਹੱਕਾਂ ਲਈ ਲੜੇ ਤੇ ਗਰੀਬਾਂ ਨੂੰ ਸਾਰੇ ਹੱਕ ਲੈ ਕੇ ਦਿੱਤੇ। ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਗਰੀਬਾਂ ਵਾਸਤੇ 5 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਹੋਇਆ ਤੇ ਬਾਬਾ ਸਾਹਿਬ ਨੂੰ ਉਸ ਸਮੇਂ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਕਿ ਉਹ ਇਸ 5 ਲੱਖ ਰੁਪਏ ਨੂੰ ਕਿੱਥੇ ਖਰਚਣਗੇ ਤਾਂ ਬਾਬਾ ਸਾਹਿਬ ਦਾ ਉੱਤਰ ਸੀ ਕਿ ਮੇਰੇ ਸਮਾਜ ਦੀਆਂ ਬੇਟੀਆਂ ਦੇ ਤੰਨ ਤੇ ਕੱਪੜਾ ਨਹੀਂ, ਝੁੱਗੀਆਂ ਕੱਚੀਆਂ ਹਨ|
ਸਮਾਜ ਭੁੱਖਾ ਮਰ ਰਿਹਾ, ਇਸ ਸਭ ਦੇ ਉਲਟ ਉਨ੍ਹਾਂ ਕਿਹਾ ਕਿ ਇਸ 5 ਲੱਖ ਨਾਲ ਉਹ ਸਕੂਲ ਕਾਲਜ ਖੋਲ੍ਹਣਗੇ, ਜਦੋਂ ਸਮਾਜ ਦੇ ਬੱਚੇ ਪੜ੍ਹ ਲਿਖ ਜਾਣਗੇ ਤਾਂ ਰੋਟੀ, ਕੱਪੜਾ ਤੇ ਮਕਾਨ ਦਾ ਪ੍ਰਬੰਧ ਉਹ ਖੁਦ ਕਰ ਲੈਣਗੇ, ਤੇ ਉਸ ਸਮੇਂ ਮੁੰਬਈ ’ਚ ਕਾਲਜ ਖੋਲ੍ਹਿਆ ਜਿੱਥੋਂ ਅੱਜ ਵੀ ਬੱਚੇ ਉੱਚ ਸਿੱਖਿਆ ਪ੍ਰਾਪਤ ਕਰਕੇ ਉੱਚ ਅਹੁਦੇ ਪ੍ਰਾਪਤ ਕਰ ਰਹੇ ਹਨ। ਸੰਤ ਸੁਰਿੰਦਰ ਦਾਸ ਨੇ 1919 ਦੇ ਜਲਿਆਂ ਵਾਲੇ ਬਾਗ ਦੇ ਸਾਕੇ ਬਾਰੇ ਅਹਿਮ ਤੱਥ ਵੀ ਸੰਗਤ ਸਾਹਮਣੇ ਪੇਸ਼ ਕੀਤੇ ਕਿ ਉਸ ਸਮੇਂ ਕਿਨ੍ਹਾਂ ਲੋਕਾਂ ਦਾ ਇਕੱਠ ਸੀ, ਕਿਉਂ ਕੀਤਾ ਗਿਆ ਇਕੱਠ ਅਤੇ ਉਸ ਦੇ ਕਾਰਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਜਿਸ ਨੂੰ ਸੁਣਕੇ ਸੰਗਤਾਂ ਸੋਚਣ ਲਈ ਮਜਬੂਰ ਹੋ ਗਈਆਂ ਕਿ ਇਹ ਤੱਥ ਅੱਜ ਤੱਕ ਉਨ੍ਹਾਂ ਸਾਹਮਣੇ ਕਿਉਂ ਨਹੀਂ ਆਏ।
