
ਸਮਾਜਸੇਵੀ ਅਤੁਲ ਸ਼ਰਮਾ ਨੇ ਮੁਹਾਲੀ ਸ਼ਹਿਰ ਦੀ ਡਰੇਨੇਜ ਪ੍ਰਣਾਲੀ ਅਤੇ ਸਫ਼ਾਈ ਵਿਵਸਥਾ ਨੂੰ ਯਕੀਨੀ ਕਰਨ
ਐਸ. ਏ. ਐਸ. ਨਗਰ, 19 ਜੂਨ- ਸਥਾਨਕ ਫੇਜ਼ 2 ਦੇ ਵਸਨੀਕ ਸਮਾਜਸੇਵੀ ਆਗੂ ਅਤੁਲ ਸ਼ਰਮਾ ਨੇ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੌਸਮ ਪੂਰਵ ਸਾਵਧਾਨੀ ਵਜੋਂ ਸ਼ਹਿਰ ਦੀ ਡਰੇਨੇਜ ਪ੍ਰਣਾਲੀ ਅਤੇ ਸਫ਼ਾਈ ਵਿਵਸਥਾ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
ਐਸ. ਏ. ਐਸ. ਨਗਰ, 19 ਜੂਨ- ਸਥਾਨਕ ਫੇਜ਼ 2 ਦੇ ਵਸਨੀਕ ਸਮਾਜਸੇਵੀ ਆਗੂ ਅਤੁਲ ਸ਼ਰਮਾ ਨੇ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੌਸਮ ਪੂਰਵ ਸਾਵਧਾਨੀ ਵਜੋਂ ਸ਼ਹਿਰ ਦੀ ਡਰੇਨੇਜ ਪ੍ਰਣਾਲੀ ਅਤੇ ਸਫ਼ਾਈ ਵਿਵਸਥਾ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਆਪਣੇ ਪੱਤਰ ਵਿੱਚ ਸੜਕਾਂ ਅਤੇ ਅੰਦਰੂਨੀ ਗਲੀਆਂ ਵਿੱਚ ਬਰਸਾਤੀ ਪਾਣੀ ਦੀਆਂ ਨਿਕਾਸੀ ਲਾਈਨਾਂ ਦੀ ਸਫ਼ਾਈ ਅਤੇ ਰੱਖ-ਰਖਾਅ ਦੀ ਲੋੜ ’ਤੇ ਜ਼ੋਰ ਦਿੰਦਿਆਂ ਚਿੰਤਾ ਜਾਹਿਰ ਕੀਤੀ ਹੈ ਕਿ ਮਾਨਸੂਨ ਦੌਰਾਨ ਵੱਡੇ ਪੱਧਰ ’ਤੇ ਪਾਣੀ ਇਕੱਠਾ ਹੋਣ ਅਤੇ ਗੰਦਗੀ ਦੀ ਸਥਿਤੀ ਬਣ ਸਕਦੀ ਹੈ।
ਸ੍ਰੀ ਸ਼ਰਮਾ ਨੇ 2013 ਵਿੱਚ ਉਨ੍ਹਾਂ ਵੱਲੋਂ ਲੜੀ ਕਾਨੂੰਨੀ ਲੜਾਈ ਬਾਰੇ ਵੀ ਲਿਖਿਆ ਹੈ ਜਿਸ ਰਾਹੀਂ ਉਨ੍ਹਾਂ ਨੇ ਸ਼ਹਿਰ ਦੀ ਸੀਵਰੇਜ ਅਤੇ ਸਟਾਰਮ ਵਾਟਰ ਪ੍ਰਣਾਲੀ ਦੇ ਸੰਚਾਲਨ ਵਿੱਚ ਨਿਗਮ ਦੀ ਜ਼ਿੰਮੇਵਾਰੀ ਨਿਰਧਾਰਤ ਕਰਵਾਈ ਸੀ।
ਸ੍ਰੀ ਅਤੁਲ ਸ਼ਰਮਾ ਨੇ ਦੱਸਿਆ ਕਿ 2013 ਵਿੱਚ ਉਨ੍ਹਾਂ ਨੇ ਗਮਾਡਾ ਅਤੇ ਜਲ ਸਪਲਾਈ ਵਿਭਾਗ ਦੇ ਖ਼ਿਲਾਫ਼ ਸਥਾਈ ਲੋਕ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ, ਜਿਸ ’ਤੇ ਅਦਾਲਤ ਨੇ ਉਨ੍ਹਾਂ ਦੇ ਹੱਕ ਵਿੱਚ ਫ਼ੈਸਲਾ ਦਿੱਤਾ ਸੀ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਡਿਵੀਜ਼ਨ ਨੰਬਰ 1 ਦੇ ਐਕਜ਼ੀਕਿਊਟਿਵ ਇੰਜੀਨੀਅਰ ਨੂੰ ਸੀਵਰ ਲਾਈਨਾਂ ਦੀ ਤੁਰੰਤ ਸਫ਼ਾਈ ਅਤੇ ਨਿਯਮਿਤ ਰੱਖ-ਰਖਾਅ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਸਨ। ਸੁਣਵਾਈ ਦੌਰਾਨ ਨਗਰ ਨਿਗਮ ਨੇ ਵੀ ਸ਼ਹਿਰ ਦੀ ਸੀਵਰੇਜ ਅਤੇ ਸਟਾਰਮ ਵਾਟਰ ਪ੍ਰਣਾਲੀ ਦੇ ਸੰਭਾਲ ਦੀ ਜ਼ਿੰਮੇਵਾਰੀ ਮਨਜ਼ੂਰ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੇ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਅਪੀਲ ਕੀਤੀ ਹੈ ਕਿ ਨਗਰ ਨਿਗਮ ਉਸ ਅਦਾਲਤੀ ਹੁਕਮ ਦੀ ਰੂਹ ਅਨੁਸਾਰ ਕਾਰਵਾਈ ਕਰੇ।
