ਪਿੰਡ ਮੈਲੀ ਦੀਆਂ ਸੰਗਤਾਂ ਹਰ ਸਾਲ ਦੀ ਤਰ੍ਹਾਂ ਪੀਰ ਨਿਗਾਹੇ ਵਿਖੇ ਹੋਈਆਂ ਨਤਮਸਤਕ

ਮਾਹਿਲਪੁਰ, 7 ਜੂਨ- ਧਾਰਮਿਕ ਅਸਥਾਨ ਪੀਰ ਨਿਗਾਹੇ ਵਿਖੇ ਪਿੰਡ ਮੈਲੀ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸਰਬੱਤ ਦੇ ਭਲੇ ਅਤੇ ਸੁਖਣਾ ਵਾਸਤੇ ਬਾਬਾ ਜੀ ਦੇ ਦਰਬਾਰ ਤੇ ਹਾਜਰੀ ਭਰੀ। ਇਸ ਮੌਕੇ ਪਿੰਡ ਦੀਆਂ ਸੰਗਤਾਂ ਨੇ ਬਾਬਾ ਜੀ ਦੇ ਦਰਬਾਰ ਤੇ ਨਤਮਸਤਕ ਹੋ ਕੇ ਪਿੰਡ ਮੈਲੀ ਅਤੇ ਇਲਾਕੇ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ।

ਇਸ ਮੌਕੇ ਸੰਤ ਸੁਰਜੀਤ ਦਾਸ ਜੀ, ਸਰਪੰਚ ਅਸ਼ੋਕ ਕੁਮਾਰ, ਪੰਚ ਜੀਤ, ਛਿੰਦਾ, ਪ੍ਰੇਮ ਪੰਚ, ਤੇਲੂ ਰਾਮ, ਪਾਲਾ, ਚੈਨ ਬਾਬਾ, ਲੱਡੂ ਪੰਚ, ਸੁਰਜੀਤ ਪੰਚ, ਸੋਨੂ, ਸ਼ੌਂਕੀ, ਗੌਰਵ, ਭਗਤ ਰਾਮ, ਸ਼ਿੰਦਾ, ਸੰਨੀ, ਵਿੱਕੀ, ਬਿੱਟੂ ਪੰਚ ਆਦਿ ਹਾਜ਼ਰ ਸਨ। 
ਇਸ ਮੌਕੇ ਸਿੱਧ ਯੋਗੀ ਟਰੱਸਟ ਖਾਨਪੁਰ ਵੱਲੋਂ ਡਾਕਟਰ ਜਸਵੰਤ ਸਿੰਘ ਥਿੰਦ ਐਸ.ਐਮ. ਓ. ਸਿਵਲ ਹਸਪਤਾਲ ਮਾਹਿਲਪੁਰ ਦੇ ਭਰਪੂਰ ਸਹਿਯੋਗ ਸਦਕਾ ਡਾਕਟਰ ਪ੍ਰਭ ਹੀਰ ਵੱਲੋ ਆਪਣੀ ਸਮੁੱਚੀ ਟੀਮ ਨਾਲ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਮਰੀਜ਼ਾਂ ਦਾ ਚੈੱਕ ਅਪ ਕਰਕੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ।