96 ਲੱਖ ਦੀ ਲਾਗਤ ਨਾਲ ਬਣੀ ਭੇੜੂਆ–ਨਰੂਨੰਗਲ ਸੜਕ ਇਲਾਕਾ ਵਾਸੀਆਂ ਲਈ ਨਯਾਬ ਤੋਹਫ਼ਾ – ਡਾ. ਈਸ਼ਾਂਕ

ਹੁਸ਼ਿਆਰਪੁਰ- ਹਲਕੇ ਦੇ ਸਰਵਪੱਖੀ ਵਿਕਾਸ ਨੂੰ ਮੱਦੇਨਜ਼ਰ ਰੱਖਦਿਆਂ ਆਪਣੇ ਹਲਕੇ ਵਿੱਚ ਸੁਧਾਰ ਲਿਆਉਣ ਲਈ ਹਮੇਸ਼ਾਂ ਕਮਰਕੱਸ ਰਹਿਣ ਵਾਲੇ ਚੱਬੇਵਾਲ ਦੇ ਵਿਧਾਇਕ ਡਾ. ਈਸ਼ਾਂਕ ਕੁਮਾਰ ਨੇ ਕਿਹਾ ਕਿ ਜਨਤਾ ਦਾ ਭਰੋਸਾ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਪੁੰਜੀ ਹੈ ਅਤੇ ਉਸ ਭਰੋਸੇ ਨੂੰ ਬਣਾਈ ਰੱਖਣ ਲਈ ਉਹ ਹਰ ਵੇਲੇ ਤਤਪਰ ਹਨ। ਇਹ ਵਿਚਾਰ ਉਨ੍ਹਾਂ ਨੇ ਪਿੰਡ ਭੇੜੂਆ ਵਿੱਚ ਆਯੋਜਿਤ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।

ਇਸ ਮੌਕੇ ਉਨ੍ਹਾਂ ਨੇ ਭੇੜੂਆ ਤੋਂ ਨਰੂਨੰਗਲ ਤੱਕ ਬਣਾਈ ਗਈ ਨਵੀਂ ਸੜਕ ਦਾ ਉਦਘਾਟਨ ਕੀਤਾ। ਲਗਭਗ 1.66 ਕਿਲੋਮੀਟਰ ਲੰਬੀ ਇਹ ਸੜਕ 96 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ। ਇਸ ਨਾਲ ਇਲਾਕੇ ਦੇ ਲੋਕਾਂ ਨੂੰ ਵਧੀਆ ਆਵਾਜਾਈ ਸਹੂਲਤ ਮਿਲੇਗੀ ਅਤੇ ਪਿੰਡਾਂ ਦੇ ਵਿਕਾਸ ਵੱਲ ਇੱਕ ਪੱਕਾ ਕਦਮ ਚੁੱਕਿਆ ਜਾ ਸਕੇਗਾ।
ਵਿਧਾਇਕ ਡਾ. ਈਸ਼ਾਂਕ ਨੇ ਕਿਹਾ ਕਿ ਸੜਕਾਂ, ਸਿੱਖਿਆ, ਸਿਹਤ ਅਤੇ ਸਫਾਈ ਵਰਗੀਆਂ ਬੁਨਿਆਦੀ ਸਹੂਲਤਾਂ ਹਰ ਨਾਗਰਿਕ ਦਾ ਅਧਿਕਾਰ ਹਨ ਅਤੇ ਇਨ੍ਹਾਂ ‘ਤੇ ਖਾਸ ਧਿਆਨ ਦਿੰਦਿਆਂ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਭਰੋਸਾ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਹਲਕੇ ਵਿੱਚ ਵਿਕਾਸ ਕਾਰਜਾਂ ਦੀ ਗਤੀ ਹੋਰ ਤੇਜ਼ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਉਦਘਾਟਨ ਸਮਾਰੋਹ ਵਿੱਚ ਪਿੰਡ ਦੇ ਸਰਪੰਚ ਰਜਿੰਦਰ ਸਿੰਘ, ਪੰਚ ਪ੍ਰਕਾਸ਼ ਚੰਦ, ਸੰਤੋਸ਼ ਲਾਲ, ਪੁਨਮ, ਮਹਿੰਦਰ ਸਿੰਘ, ਹੋਸ਼ਿਆਰ ਸਿੰਘ ਅਤੇ ਤਕਨੀਕੀ ਵਿਭਾਗ ਤੋਂ ਜੇ.ਈ. ਰੇਸ਼ਮ ਲਾਲ, ਜੇ.ਈ. ਰਾਜੀਵ ਕੁਮਾਰ ਸਮੇਤ ਹੋਰ ਗਣਮਾਨਯ ਸ਼ਖਸਿਅਤਾਂ ਹਾਜ਼ਰ ਸਨ। ਪ੍ਰੋਗਰਾਮ ਵਿੱਚ ਪਹੁੰਚੇ ਪਿੰਡ ਵਾਸੀਆਂ ਨੇ ਵਿਧਾਇਕ ਦਾ ਫੁੱਲਮਾਲਾਵਾਂ ਨਾਲ ਸਵਾਗਤ ਕੀਤਾ ਅਤੇ ਖੇਤਰ ਵਿੱਚ ਵਿਕਾਸ ਕਾਰਜ ਕਰਵਾਉਣ ਲਈ ਧੰਨਵਾਦ ਵੀ ਕੀਤਾ।
 ਪਿੰਡ ਵਾਸੀਆਂ ਨੇ ਉਮੀਦ ਜਤਾਈ ਕਿ ਜਿਸ ਤਰ੍ਹਾਂ ਵਿਧਾਇਕ ਡਾ. ਈਸ਼ਾਂਕ ਆਪਣੇ ਹਲਕੇ ਵਿੱਚ ਵਿਕਾਸ ਯੋਜਨਾਵਾਂ ਨੂੰ ਪ੍ਰਾਥਮਿਕਤਾ ਦੇ ਰਹੇ ਹਨ, ਉਸ ਨਾਲ ਭਵਿੱਖ ਵਿੱਚ ਪਿੰਡ ਭੇੜੂਆ ਅਤੇ ਆਸਪਾਸ ਦੇ ਇਲਾਕੇ ਹੋਰ ਵਧੀਆ ਸਹੂਲਤਾਂ ਨਾਲ ਲਾਭਵਾਨ ਹੋਣਗੇ।