
ਮੁੱਖ ਮੰਤਰੀ ਵੱਲੋਂ ਹੜ੍ਹਾਂ ਦੀ ਮਾਰ ਝੱਲ ਰਹੇ ਕਿਸਾਨਾਂ ਅਤੇ ਲੋਕਾਂ ਦੇ ਹਿੱਤ ਵਿੱਚ ਲਏ ਗਏ ਫੈਲਸੇ ਸ਼ਲਾਘਾਯੋਗ- ਡਾ. ਇਸ਼ਾਂਕ ਕੁਮਾਰ
ਹੁਸ਼ਿਆਰਪੁਰ- ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਹਸਪਤਾਲ ਤੋਂ ਹੀ ਵੀਡਿਓ ਕਾਲਫਰੈਂਸ਼ ਜ਼ਰੀਏ ਕੈਬਨਿਟ ਦੇ ਨਾਲ ਕੀਤੀ ਗਈ ਇੱਕ ਵਿਸ਼ੇਸ਼ ਮੀਟਿੰਗ ਵਿੱਚ ਹੜ੍ਹਾ ਦੀ ਮਾਰ ਝੱਲ ਰਹੇ ਪੰਜਾਬੀਆਂ ਅਤੇ ਪੰਜਾਬ ਦੇ ਕਿਸਾਨਾਂ ਦੇ ਹਿੱਤਾ ਵਿੱਚ ਜੋ ਇਤਿਹਾਸਿਕ ਫੈਲਸੇ ਲਏ ਹਨ, ਉਹ ਅਤਿ ਸ਼ਲਾਘਾਯੋਗ ਹਨ ਅਤੇ ਮੇਰਾ ਯਕੀਨ ਹੈ ਕਿ ਇਸ ਨਾਲ ਨਾ ਸਿਰਫ ਹਲਕਾ ਚੱਬੇਵਾਲ ਵਿੱਚ ਹੜਾਂ ਨਾਲ ਪ੍ਰਭਾਵਿਤ ਹੋਈ ਜਨਤਾ ਅਤੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ।
ਹੁਸ਼ਿਆਰਪੁਰ- ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਹਸਪਤਾਲ ਤੋਂ ਹੀ ਵੀਡਿਓ ਕਾਲਫਰੈਂਸ਼ ਜ਼ਰੀਏ ਕੈਬਨਿਟ ਦੇ ਨਾਲ ਕੀਤੀ ਗਈ ਇੱਕ ਵਿਸ਼ੇਸ਼ ਮੀਟਿੰਗ ਵਿੱਚ ਹੜ੍ਹਾ ਦੀ ਮਾਰ ਝੱਲ ਰਹੇ ਪੰਜਾਬੀਆਂ ਅਤੇ ਪੰਜਾਬ ਦੇ ਕਿਸਾਨਾਂ ਦੇ ਹਿੱਤਾ ਵਿੱਚ ਜੋ ਇਤਿਹਾਸਿਕ ਫੈਲਸੇ ਲਏ ਹਨ, ਉਹ ਅਤਿ ਸ਼ਲਾਘਾਯੋਗ ਹਨ ਅਤੇ ਮੇਰਾ ਯਕੀਨ ਹੈ ਕਿ ਇਸ ਨਾਲ ਨਾ ਸਿਰਫ ਹਲਕਾ ਚੱਬੇਵਾਲ ਵਿੱਚ ਹੜਾਂ ਨਾਲ ਪ੍ਰਭਾਵਿਤ ਹੋਈ ਜਨਤਾ ਅਤੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ।
ਬਲਕਿ ਇਸ ਨਾਲ ਪੂਰੇ ਪੰਜਾਬ ਦੀ ਜਨਤਾ ਜੋ ਇਸ ਸਮੇਂ ਕੇਂਦਰ ਸਰਕਾਰ ਦੀ ਅਣਗਹਿਲੀ ਅਤੇ ਨਕਾਰਾਤਮਕ ਰਵਈਏ ਦੇ ਦੌਰ ਵਿੱਚ ਵੀ ਇੱਕ ਜੁੱਟ ਹੋ ਕੇ ਹੜ੍ਹਾ ਨਾਲ ਆਈਆਂ ਮੁਸੀਬਤਾਂ ਦਾ ਡੱਟ ਕੇ ਮੁਕਾਬਲਾ ਕਰ ਰਹੇ ਹਨ, ਇਹ ਵਿਚਾਰ ਚੱਬੇਵਾਲ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਜ਼ਾਹਿਰ ਕੀਤੇ | ਉਹਨਾਂ ਨੇ ਕਿਹਾ ਕਿ ਸਾਡੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁੱਖ ਮੰਤਰੀ ਵੱਲੋਂ ਦਿੱਤੀ ਗਈ ਇਹ ਰਾਹਤ ਬਹੁਤ ਜਲਦੀ ਹੀ ਆਪਣੀਆਂ ਜ਼ਿੰਦਗੀਆਂ ਨੂੰ ਮੁੜ ਲੀਹ ਤੇ ਲਿਆਉਣ ਵਿੱਚ ਬਹੁਤ ਵੱਡੀ ਮਦਦਗਾਰ ਸਾਬਿਤ ਹੋਵੇਗੀ।
ਉਹਨਾਂ ਦੱਸਿਆ ਕਿ ਅੱਜ ਇਸ ਅਹਿਮ ਮੀਟਿੰਗ ਵਿੱਚ ਸ. ਭਗਵੰਤ ਮਾਨ ਨੇ ਪੰਜਾਬ ਦੀ ਕਿਸਾਨੀ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜਾ ਦੇਣ ਦੀ ਜੋ ਘੋਸ਼ਣਾ ਕੀਤੀ ਹੈ ਉਹ ਇਤਿਹਾਸ ਵਿੱਚ ਅੱਜ ਤੱਕ ਦਾ ਸਭ ਤੋਂ ਵੱਡਾ ਮੁਆਵਜਾ ਹੈ, ਹਾਲਾਂਕਿ ਜੋ ਨੁਕਸਾਨ ਸਾਡੇ ਪੰਜਾਬ ਦੇ ਕਿਸਾਨਾਂ ਦਾ ਇਹਨਾਂ ਹੜ੍ਹਾਂ ਕਰਕੇ ਹੋਇਆ ਹੈ ਇਸ ਨਾਲ ਉਸਦੀ ਪੂਰੀ ਭਰਪਾਈ ਤਾਂ ਨਹੀ ਹੋ ਸਕਦੀ ਪਰ ਸਾਡਾ ਪੰਜਾਬ ਦੇ ਅਣਖੀ ਕਿਸਾਨਾਂ ਨੂੰ ਕੇਂਦਰ ਦੀ ਮਦਦ ਤੋਂ ਬਿਨਾਂ ਵੀ ਇਹ ਮੁਆਵਜਾ ਦੇਣਾ ਉਹਨਾ ਦੇ ਜਖਮਾਂ ਤੇ ਇੱਕ ਵੱਡੇ ਮਰਹਮ ਦਾ ਕੰਮ ਕਰੇਗਾ।
ਇਸਦੇ ਨਾਲ ਨਾਲ ਹੀ ਮੁੱਖ ਮੰਤਰੀ ਸਾਹਿਬ ਵੱਲੋਂ ਖੇਤ ਦੀ ਜ਼ਮੀਨ ਨੂੰ ਮੁੜ ਵਾਹੀ ਯੋਗ ਬਣਾਉਣ ਲਈ “ਜਿਸਦਾ ਪਿੰਡ, ਉਸਦੀ ਰੇਤ” ਤਹਿਤ ਦਰਿਆ ਨਾਲ ਲਗਦੇ ਖੇਤਾਂ ਵਿੱਚੋਂ ਮਿੱਟੀ ਚੁੱਕ ਕੇ ਉਸਨੂੰ ਅਪਣੇ ਇਸਤੇਮਾਲ ਲਈ ਵਰਤੋਂ ਕਰਨ ਜਾਂ ਉਸਨੂੰ ਬੇਚਣ ਦੀ ਇਜ਼ਾਜ਼ਤ ਦੇਣਾ ਵੀ ਇੱਕ ਇਤਿਹਾਸਿਕ ਫੈਸਲਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਇਹ ਵੀ ਘੋਸਣਾ ਕੀਤੀ ਹੈ ਕਿ ਹੜ੍ਹਾਂ ਨਾਲ ਪਸ਼ੂਆਂ ਅਤੇ ਪ੍ਰੋਪਰਟੀ ਦਾ ਜੋ ਨੁਕਸਾਨ ਹੋਇਆ ਹੈ ਉਸਦਾ ਵੀ ਅਸੈਸਮੈਂਟ ਕਰਕੇ ਮੁਆਵਜਾ ਦੇਣ ਦੀ ਸੰਭਵ ਯਤਨ ਕੀਤੇ ਜਾਣਗੇ। ਇਸ ਤੋਂ ਇਲਾਵਾ ਸਕੂਲਾਂ ਅਤੇ ਸਰਕਰੀ ਬਿਲਡਿੰਗਾਂ ਨੂੰ ਹੋਏ ਨੁਕਸਾਨ ਦਾ ਸਰਵੇ ਕਰਕੇ ਜੰਗੀ ਪੱਧਰ ਤੇ ਮੁੜ ਉਸਾਰੀ ਅਤੇ ਮੁਰੰਮਤ ਦਾ ਕੰਮ ਸ਼ੁਰੂ ਕਰਣ ਦਾ ਵੀ ਉਹਨਾਂ ਨੇ ਵਿਸ਼ਵਾਸ ਦਿਲਾਇਆ|
ਇਸ ਮੌਕੇ ਤੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਮੁੱਖ ਮੰਤਰੀ ਦੀ ਚੰਗੀ ਸਿਹਤ ਲਈ ਵਾਹਿਗੁਰੂ ਦੇ ਚਰਨਾ ਵਿੱਚ ਅਰਦਾਸ ਕੀਤੀ ਅਤੇ ਚੱਬੇਵਾਲ ਅਤੇ ਪੰਜਾਬ ਦੀ ਜਨਤਾ ਨੂੰ ਇੰਨੇ ਜਲਦੀ ਮੁਆਵਜੇ ਦਾ ਐਲਾਨ ਕਰਕੇ ਦਿੱਤੀ ਗਈ ਰਾਹਤ ਲਈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਡਾ. ਇਸ਼ਾਂਕ ਨੇ ਦੱਸਿਆ ਕਿ ਸ. ਭਗਵੰਤ ਮਾਨ ਜੀ ਹੜ੍ਹਾਂ ਦੌਰਾਨ ਹੋਈਆਂ ਮੌਤਾ ਲਈ ਪਹਿਲਾ ਹੀ ਪੀੜਤ ਪਰਿਵਾਰਾਂ ਨੂੰ 4 ਲੱਖ ਦਾ ਮੁਆਵਜਾ ਘੋਸ਼ਿਤ ਕਰ ਚੁੱਕੇ ਹਨ ਅਤੇ ਨੌਗਰਾਈਆਂ ਸਮੇਤ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਈਆਂ 7 ਮੌਤਾਂ ਦੇ ਪੀੜਿਤ ਪਰਿਵਾਰਾਂ ਨੂੰ ਡਾ. ਰਾਜ ਕੁਮਾਰ ਚੱਬੇਵਾਲ ਜੀ ਵੱਲੋਂ ਮੁੱਖ ਮੰਤਰੀ ਵੱਲੋਂ ਭੇਜੇ ਗਈ ਰਾਹਤ ਦੇ ਚੈੱਕ ਸੌਂਪੇ ਜਾ ਚੁੱਕੇ ਹਨ।
ਡਾ ਇਸ਼ਾਂਕ ਨੇ ਕਿਹਾ ਕਿ ਇਸ ਤੋਂ ਇਲਾਵਾ ਮੁਖ ਮੰਤਰੀ ਨੇ ਕਿਸਾਨਾ ਵੱਲੋਂ ਸਰਕਾਰੀ ਅਤੇ ਕੌਪਰੇਟਿਵ ਬੈਂਕਾਂ, ਸੁਸਾਇਟੀ ਤੋਂ ਲਏ ਗਏ ਕਰਜ਼ਿਆਂ ਦੀ ਵਾਪਸੀ ਵਿੱਚ 6 ਮਹੀਨੇ ਦੀ ਰਾਹਤ ਅਤੇ 6 ਮਹੀਨੇ ਦੇ ਵਿਆਜ ਦੀ ਮਾਫੀ ਦੀ ਘੋਸ਼ਣਾ ਵੀ ਕੀਤੀ ਜੋ ਇੱਕ ਇਤਿਹਾਸਿਕ ਪਹਿਲ ਹੈ। ਅੱਜ ਤੱਕ ਇੰਨੀ ਜਲਦੀ ਪੀੜਤਾਂ ਨੂੰ ਰਾਹਤ ਦੇਣ ਲਈ ਕੀਏ ਗਏ ੳਪਰਾਲੇ ਕਿਸੇ ਸਰਕਾਰ ਵੱਲੋਂ ਨਹੀਂ ਕੀਤੇ ਗਏ ਅਤੇ ਸ. ਭਗਵੰਤ ਸਿੰਘ ਮਾਨ ਵੱਲੋ ਕੀਤੇ ਗਏ ਇਹਨਾਂ ਉਪਰਲਿਆਂ ਤੋਂ ਇਹ ਸਾਬਤ ਹੁੰਦੇ ਹੈ ਕਿ ਆਮ ਆਦਮੀ ਦੀ ਸਰਕਾਰ ਸੱਚਮੁਚ ਹੀ ਪੰਜਾਬ ਦੇ ਆਮ ਲੋਕਾਂ ਅਤੇ ਗਰੀਬਾਂ ਦੀ ਸੱਚੀ ਹਮਦਰਦ ਹੈ ਅਤੇ ਹਰ ਸੁੱਖ-ਦੁੱਖ ਦੀ ਘੜੀ ਵਿੱਚ ਉਹਨਾਂ ਦੇ ਨਾਲ ਖੜੀ ਹੈ। ਇਸ ਮੌਕੇ ਤੇ ਉਹਨਾਂ ਦੇ ਦੇ ਨਾਲ ਐਸ.ਡੀ.ਐਮ ਮਾਹਿਲਪੁਰ ਅਤੇ ਸੈਕਟਰੀ ਅਦਿ ਮੌਜੂਦ ਸਨ ।
