ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੁੱਖ ਦਫਤਰ ਵਿਖੇ ਲਾਈ ਸੂਰਜੀ ਊਰਜਾ ਪ੍ਰਣਾਲੀ

ਪਟਿਆਲਾ, 12 ਦਸੰਬਰ- ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋ. (ਡਾ.) ਆਦਰਸ਼ ਪਾਲ ਵਿਗ ਦੀ ਰਹਿਨੁਮਾਈ ਹੇਠ ਊਰਜਾ ਦੇ ਖੇਤਰ ਵਿੱਚ ਆਤਮ ਨਿਰਭਰ ਅਤੇ ਬਿਜਲੀ ਦੇ ਬਦਲਵੇਂ ਸਾਧਨ ਵੱਲ ਕਦਮ ਪੁੱਟਦੇ ਹੋਏ ਬੋਰਡ ਦੀਆਂ ਸਾਰੀਆਂ ਇਮਾਰਤਾਂ 'ਤੇ ਕੁਲ ਸਮਰੱਥਾ 183 ਕਿਲੋਵਾਟ ਸੂਰਜੀ ਊਰਜਾ ਪ੍ਰਣਾਲੀ ਲਗਾਈ ਜਾ ਰਹੀ ਹੈ।

ਇਸ ਤਹਿਤ ਅੱਜ ਚੇਅਰਮੈਨ ਡਾ. ਆਦਰਸ਼ ਪਾਲ ਵਿੱਗ ਨੇ ਬੋਰਡ ਦੇ ਮੁੱਖ ਦਫਤਰ, ਨਾਭਾ ਰੋਡ ਪਟਿਆਲਾ ਵਿਖੇ ਲਗਾਏ ਗਏ 60 ਕਿਲੋਵਾਟ ਸਮਰਥਾ ਦੇ ਸੂਰਜੀ ਊਰਜਾ ਪ੍ਰਣਾਲੀ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਬੋਰਡ ਦੇ ਮੈਂਬਰ ਸਕੱਤਰ ਇੰਜੀ. ਜੀ.ਐਸ. ਮਜੀਠੀਆ, ਇੰਜੀ. ਲਵਨੀਤ ਦੁਬੇ, ਮੁੱਖ ਵਾਤਾਵਰਣ ਇੰਜੀਨੀਅਰ, ਸ੍ਰੀ ਅਮਰੀਕ ਸਿੰਘ, ਸੀਨੀਅਰ ਲਾਅ ਅਫਸਰ, ਇੰਜ. ਸੰਦੀਪ ਕੌਰ, ਵਾਤਾਵਰਨ ਇੰਜੀਨੀਅਰ, ਸ਼੍ਰੀ ਜਨਕ ਰਾਜ, ਵਿਗਿਆਨਕ ਅਫਸਰ ਅਤੇ ਹੋਰ ਬੋਰਡ ਦੇ ਅਫਸਰ ਮੌਜੂਦ ਰਹੇ। 
ਇਸ ਮੌਕੇ ਬੋਰਡ ਦੇ ਚੇਅਰਮੈਨ ਡਾ. ਵਿਗ ਨੇ ਕਿਹਾ ਕਿ ਇਹ ਸਮੇਂ ਦੀ ਮੰਗ ਹੈ, ਕਿ ਸਭ ਨੂੰ ਵਪਾਰਕ ਅਤੇ ਘਰੇਲੂ ਥਾਵਾਂ 'ਤੇ ਬਿਜਲੀ ਦੇ ਬਦਲਵੇਂ ਸਾਧਨ ਦੇ ਤੌਰ 'ਤੇ ਸੂਰਜੀ ਊਰਜਾ ਪ੍ਰਣਾਲੀ ਨੂੰ ਵੱਧ ਤੋਂ ਵੱਧ ਲਗਾ ਕੇ ਊਰਜਾ ਦੇ ਖੇਤਰ ਵਿੱਚ ਆਤਮ ਨਿਰਭਰ ਹੋ ਕੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ।