ਇਗਨੂ ਵਿੱਚ ਜੁਲਾਈ 2025 ਸੈਸ਼ਨ ਵਿੱਚ ਦਾਖਲੇ ਲਈ ਡੀਈਬੀ ਆਈਡੀ ਜਰੂਰੀ
ਚੰਡੀਗੜ੍ਹ, 23 ਜੂਨ-ਇੰਦਰਾ ਗਾਂਧੀ ਕੌਮੀ ਮੁਕਤ ਯੂਨੀਵਰਸਿਟੀ ਵਿੱਚ ਜੁਲਾਈ 2025 ਸੈਸ਼ਨ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਗਨੂ ਦਾ ਟੀਚਾ ਵਿਦਿਆਰਥੀਆਂ ਵਿੱਚ ਗਿਆਨ ਵਧਾਉਨ ਲਈ ਉਤਥਾਨ ਦੇ ਸਮਾਨ ਮੌਕੇ ਮੁਹੱਈਆ ਕਰਵਾਉਣਾ ਹੈ। ਇਗਨੂ ਰਿਮੋਟ ਏਰਿਆ, ਪਿੰਡਾਂ ਦੇ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਉਚੇਰੀ ਸਿੱਖਿਆ ਪਹੁੰਚਾਉਣ ਦਾ ਕੰਮ ਕਰ ਰਹੀ ਹੈ।

ਯੂਨੀਵਰਸਿਟੀ ਦੇ ਬੁਲਾਰੇ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੂਜੀਸੀ-ਡੀਈਬੀ ਨੇ ਸਾਰੇ ਓਪਨ ਅਤੇ ਡਿਸਟੈਂਸ ਲਰਨਿੰਗ ਅਤੇ ਆਨਲਾਇਨ ਪ੍ਰੋਗਰਾਮਾਂ ਲਈ ਇੱਕ ਨਵੀਂ ਪ੍ਰਵੇਸ਼ ਪ੍ਰਕਿਰਿਆ ਸ਼ੁਰੂ ਕੀਤੀ ਹੈ। ਯੂਜੀਸੀ-ਡੀਈਬੀ ਸਾਰਵਜਨਿਕ ਸੂਚਨਾ ਅਨੁਸਾਰ, ਹੁਣ ਹਰੇਕ ਸਿਖਿਆਰਥੀ ਲਈ ਕਿਸੀ ਵੀ ਓਪਨ ਐਂਡ ਡਿਸਟੈਂਸ ਲਰਨਿੰਗ ਜਾਂ ਆਨਲਾਇਨ ਪਾਠਕ੍ਰਮ ਵਿੱਚ ਰਜਿਸਟ੍ਰੇਸ਼ਨ ਤੋਂ ਪਹਿਲਾਂ ਆਪਣੀ ਏਬੀਸੀ ਆਈਡੀ ਦਾ ਉਪਯੋਗ ਕਰਕੇ ਇੱਕ ਡੀਈਬੀ-ਆਈਡੀ ਬਨਾਉਣਾ ਜਰੂਰੀ ਹੈ।
ਉਨ੍ਹਾਂ ਨੇ ਦੱਸਿਆ ਕਿ ਇੱਛੁਕ ਸਿਖਿਆਰਥੀ ਯੂਜੀਸੀ-ਡੀਈਬੀ ਵੈਬ https://deb.ugc.ac.in/StudentDeBID 'ਤੇ ਜਾਂ ਡਿਜ਼ੀਲੋਕਰ https://www.digilocker.gov.inਰਾਹੀਂ ਨਾਲ ਡੀਈਬੀ-ਆਈਡੀ ਜਾਂ www.abc.gov.in'ਤੇ ਜਾ ਕੇ ਆਪਣੇ ਆਧਾਰ ਕਾਰਡ, ਪੈਨ ਕਾਰਡ ਨਾਲ ਆਪਣੀ ਏਬੀਸੀ ਆਈਡੀ ਬਣਾ ਸਕਦੇ ਹਨ।
ਬੁਲਾਰੇ ਨੇ ਦੱਸਿਆ ਕਿ ਇਗਨੂ ਵਿੱਚ ਦਾਖਲਾ ਲੈਣ ਲਈ ਵਿਦਿਆਰਥੀ ਅਧਿਕਾਰਿਕ ਵੈਬਸਾਇਟ www.ignou.ac.in'ਤੇ ਜਾਣ ਅਤੇ ਹੋਮਪੇਜ 'ਤੇ ਦਿੱਤੇ ਗਏ ਫ੍ਰੈਸ਼ ਐਡਮਿਸ਼ਨ ਲਿੰਕ 'ਤੇ ਕਲਿਕ ਕਰਨ। ਇਸ ਤੋਂ ਬਾਅਦ ਡੀਈਬੀ-ਆਈਡੀ ਅਤੇ ਆਪਣਾ ਵਿਅਕਤੀਗਤ ਬਿਯੌਰਾ ਜਿਹੇ ਇਮੇਲ ਆਈਡੀ ਅਤੇ ਮੋਬਾਇਲ ਨਬਰ ਆਦਿ ਡਾਲਣ ਅਤੇ ਮੰਗੇ ਗਏ ਦਸਤਾਵੇਜ ਅਪਲੋਡ ਕਰਨ। ਇਸ ਤੋਂ ਬਾਅਦ ਆਨਲਾਇਨ ਮੀਡੀਅਮ ਰਾਹੀਂ ਡੇਬਿਟ ਕਾਰਡ, ਕ੍ਰੇਡਿਟ ਕਾਰਡ ਨਾਲ ਆਪਣਾ ਦਾਖਲਾ ਫੀਸ ਦਾ ਭੁਗਤਾਨ ਕਰ ਸਕਦੇ ਹਨ। ਇਗਨੂ ਦੇ ਵੱਖ ਵੱਖ ਸਰਟਿਫਿਕੇਟ, ਡਿਪਲੋਮਾ, ਪੀਜੀ ਡਿਪਲੋਮਾ, ਗ੍ਰੇਜੁਏਸ਼ਨ ਅਤੇ ਪੋਸਟ ਗੇ੍ਰਜੁਏਸ਼ਨ ਪਾਠਕ੍ਰਮਾਂ ਵਿੱਚ ਜੁਲਾਈ 2025 ਸੈਸ਼ਨ ਵਿੱਚ ਦਾਖਲੇ ਦੀ ਅੰਤਮ ਮਿਤੀ 15 ਜੁਲਾਈ 2025 ਹੈ।