ਵੇਰਕਾ ਮਿਲਕ ਪਲਾਂਟ ਤੋਂ ਹੜ੍ਹ ਪੀੜ੍ਹਤਾਂ ਲਈ ਪੰਜ ਟਰੱਕ ਰਾਹਤ ਸਮੱਗਰੀ ਭੇਜੀ

ਐਸ ਏ ਐਸ ਨਗਰ, 28 ਅਗਸਤ- ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਬਣੀ ਹੜ੍ਹਾਂ ਦੀ ਗੰਭੀਰ ਸਥਿਤੀ ਨੂੰ ਮੱਦੇਨਜ਼ਰ ਰੱਖਦਿਆਂ ਵੇਰਕਾ ਮਿਲਕ ਪਲਾਂਟ ਮੁਹਾਲੀ ਤੋਂ ਅੱਜ ਹੜ੍ਹ ਪੀੜ੍ਹਤ ਲੋਕਾਂ ਲਈ 5 ਟਰੱਕ ਰਾਹਤ ਸਮੱਗਰੀ ਭੇਜੀ ਗਈ ਹੈ। ਇਸ ਰਾਹਤ ਸਮੱਗਰੀ ਵਿੱਚ ਚਾਵਲ, ਪਾਣੀ ਦੀਆਂ ਬੋਤਲਾਂ, ਸੁੱਕਾ ਦੁੱਧ, ਆਟਾ, ਚੀਨੀ, ਬਿਸਕੁਟ, ਬਰੈੱਡ, ਮਾਚਸ ਅਤੇ ਚਾਹਪੱਤੀ ਦੇ 500 (ਪੰਜ ਸੌ) ਪੈਕੇਟ ਰਵਾਨਾ ਕੀਤੇ ਗਏ।

ਇਹਨਾਂ ਟਰੱਕਾਂ ਨੂੰ ਮਿਲਕਫੈਡ ਦੇ ਚੇਅਰਮੈਨ ਸ੍ਰੀ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਮਿਲਕਫੈਡ ਦੇ ਐਮ ਡੀ ਸ੍ਰੀ ਰਾਹੁਲ ਗੁਪਤਾ ਵੱਲੋਂ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ।
ਇਸ ਮੌਕੇ ਉਹਨਾਂ ਕਿਹਾ ਕਿ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬੀਆਂ ਦੀ ਮਦਦ ਲਈ ਮਿਲਕਫੈਡ ਵੱਲੋਂ ਅੱਜ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਠਾਨਕੋਟ ਦੇ ਹੜ੍ਹ ਪੀੜ੍ਹਤ ਇਲਾਕਿਆਂ ਵਾਸਤੇ ਇਹ ਸਮੱਗਰੀ ਭੇਜੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਵੇਰਕਾ ਮਿਲਕਫੈਡ ਦੇ ਹੋਰ ਪਲਾਂਟਾਂ ਵੱਲੋਂ ਵੀ ਹੜ੍ਹ ਪੀੜ੍ਹਤ ਲੋਕਾਂ ਲਈ ਰਾਹਤ ਸਮੱਗਰੀ ਭੇਜੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਪਰਮਜੀਤ ਕੌਰ, ਸ. ਬੰਤ ਸਿੰਘ, ਸ੍ਰੀ ਰਣਜੀਤ ਸਿੰਘ, ਸ. ਬਲਜਿੰਦਰ ਸਿੰਘ, ਸ੍ਰੀ ਮਨਿੰਦਰਜੀਤ ਸਿੰਘ, ਸ੍ਰੀ ਮਨਿੰਦਰਪਾਲ ਸਿੰਘ, ਸ੍ਰੀ ਜਸਵਿੰਦਰ ਸਿੰਘ, ਸ੍ਰੀ ਗੁਰਿੰਦਰ ਸਿੰਘ, ਸ੍ਰੀ ਗੁਰਮੀਤ ਸਿੰਘ, ਸ੍ਰੀ ਹਰਕੇਤ ਸਿੰਘ, ਸ੍ਰੀ ਸੁਰਜੀਤ ਸਿੰਘ ਵੇਰਕਾ ਮੁਹਾਲੀ ਡੇਅਰੀ, ਜਨਰਲ ਮੈਨੇਜਰ ਸ. ਬਿਕਰਮਜੀਤ ਸਿੰਘ ਮਾਹਲ ਵੀ ਹਾਜ਼ਰ ਸਨ।