ਖ਼ਾਲਸਾ ਕਾਲਜ ’ਚ ਲੇਟ ਫੀਸ ਨਾਲ ਦਾਖ਼ਲਾ 30 ਤੱਕ -ਡਾ. ਅਮਨਦੀਪ ਹੀਰਾ
ਗੜ੍ਹਸ਼ੰਕਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਦੱਸਿਆ ਪੰਜਾਬ ਯੂਨਵਰਸਿਟੀ ਵਲੋਂ ਵਾਈਸ ਚਾਂਸਲਰ ਦੀ ਪ੍ਰ੍ਹਵਾਨਗੀ ਨਾਲ ਲੇਟ ਫੀਸ ਨਾਲ ਦਾਖ਼ਲੇ ਦੀ ਮਿਤੀ 30 ਸਤੰਬਰ ਤੱਕ ਵਧਾ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਵਿਦਿਆਰਥੀ ਹੁਣ 5510 ਰੁਪਏ ਲੀਟ ਫੀਸ ਭਰਕੇ 30 ਸਤੰਬਰ ਤੱਕ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪੱਧਰ ਦੇ ਕੋਰਸਾਂ ਵਿਚ ਦਾਖ਼ਲਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਲਈ ਦਾਖ਼ਲੇ ਦਾ ਇਹ ਅੰਤਿਮ ਮੌਕਾ ਹੋ ਸਕਦਾ ਹੈ।
ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਦੱਸਿਆ ਕਿ ਵਿਦਿਆਰਥੀ ਕਾਲਜ ਵਿਚ ਬੀ.ਏ., ਬੀ.ਕਾਮ., ਬੀ.ਐੱਸ.ਸੀ (ਮੈਡੀਕਲ/ਨਾਨ ਮੈਡੀਕਲ), ਬੀ.ਐੱਸ.ਸੀ.ਬੀ.ਐੱਡ., ਪੀ.ਜੀ.ਡੀ.ਸੀ.ਏ., ਐੱਮ.ਕਾਮ., ਐੱਮ.ਏ. ਹਿਸਟਰੀ, ਐੱਮ.ਐੱਸ.ਸੀ. ਮੈਥ ਅਤੇ ਕਮਿਸਟਰੀ ਵਿਚ ਦਾਖ਼ਲਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਲਜ ’ਚ ਬੀ.ਏ.ਬੀ.ਐੱਡ.ਅਤੇ ਬੀ.ਸੀ.ਏ. ਭਾਗ ਪਹਿਲਾ ਦੀਆਂ ਸੀਟਾਂ ਭਰ ਚੁੱਕੀਆਂ ਹਨ।