ਲਾਲੀ ਬਾਜਵਾ ਸਾਥੀਆਂ ਸਮੇਤ ਗੁਰਦੁਆਰਾ ਸੰਤਗੜ੍ਹ ਹਰਖੋਵਾਲ ਵਿਖੇ ਨਤਮਸਤਕ ਹੋਏ

ਹੁਸ਼ਿਆਰਪੁਰ- ਸ. ਜਤਿੰਦਰ ਸਿੰਘ ਲਾਲੀ ਬਾਜਵਾ ਮੈਂਬਰ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਅਤੇ ਜਿਲ੍ਹਾ ਪ੍ਰਧਾਨ ਅਕਾਲੀ ਦਲ ਸ਼ਹਿਰੀ ਅੱਜ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਡੇਰਾ ਸੰਤਗੜ੍ਹ ਹਰਖੋਵਾਲ ਵਿਖੇ ਨਤਮਸਤਕ ਹੋਏ ਜਿੱਥੇ ਸੰਤ ਬਾਬਾ ਅਮਰਜੀਤ ਸਿੰਘ ਵੱਲੋਂ ਲਾਲੀ ਬਾਜਵਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਿਰੋਪਾਓ ਭੇਟ ਕੀਤੇ ਗਏ ਅਤੇ ਭਵਿੱਖ ਵਿੱਚ ਚੜ੍ਹਦੀਕਲਾ ਲਈ ਆਸ਼ੀਰਵਾਦ ਦਿੱਤਾ।

ਇਸ ਮੌਕੇ ਲਾਲੀ ਬਾਜਵਾ ਨੇ ਕਿਹਾ ਸਾਡਾ ਧਰਮ ਸਾਨੂੰ ਹੱਕ-ਸੱਚ ਦੇ ਰਸਤੇ ’ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ ਅਤੇ ਸੰਤ-ਮਹਾਂਪੁਰਸ਼ ਹਮੇਸ਼ਾ ਨੇਕੀ ਦਾ ਰਸਤਾ ਦਿਖਾਉਂਦੇ ਹਨ ਜਿਸ ਉੱਪਰ ਚੱਲ ਕੇ ਜੀਵਨ ਸਫਲਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਵੱਡੀ ਹੈ ਅਤੇ ਮੇਰੀ ਕੋਸ਼ਿਸ਼ ਰਹੇਗੀ ਕਿ ਸਭ ਨੂੰ ਨਾਲ ਲੈ ਕੇ ਅੱਗੇ ਵੱਧਿਆ ਜਾਵੇ ਤੇ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਵੇ, ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਆਪਣੀ ਪਾਰਟੀ ਹੈ ਅਤੇ ਇਸ ਨੂੰ ਮਜ਼ਬੂਤ ਕਰਨਾ ਸਾਡਾ ਸਭ ਦਾ ਫਰਜ਼ ਹੈ। 
ਇਸ ਮੌਕੇ ਇਕਬਾਲ ਸਿੰਘ ਖੇੜਾ, ਹਰਜਾਪ ਸਿੰਘ ਮੱਖਣ, ਸੰਦੀਪ ਸੀਕਰੀ ਹਲਕਾ ਇੰਚਾਰਜ ਸ਼ਾਮਚੁਰਾਸੀ, ਨਿਰਮਲ ਸਿੰਘ ਭੀਲੋਵਾਲ, ਅਪਿੰਦਰ ਸਿੰਘ ਮਾਹਿਲਪੁਰ, ਦਵਿੰਦਰ ਸਿੰਘ ਬੈਂਸ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਸੁਖਜਿੰਦਰ ਸਿੰਘ ਔਜਲਾ ਪ੍ਰਧਾਨ ਸੋਈ ਦੋਆਬਾ ਜੋਨ, ਹਰਪ੍ਰੀਤ ਬੈਂਸ, ਪਰਮਜੀਤ ਸਿੰਘ ਰੱਕੜ, ਕੁਲਵੀਰ ਸਿੰਘ ਮੋਇਲਾ, ਕਿਰਪਾਲ ਸਿੰਘ ਗੇਰਾ, ਭੁਪਿੰਦਰ ਸਿੰਘ ਮਹਿੰਦੀਪੁਰ, ਦਵਿੰਦਰ ਸਿੰਘ ਕਾਹਲੋ, ਸਰਵਿੰਦਰ ਸਿੰਘ, ਜਪਿੰਦਰ ਅਟਵਾਲ, ਸੁਰਿੰਦਰਪਾਲ ਸਿੰਘ, ਰਵਿੰਦਰ ਸਿੰਘ ਠੰਡਲ, ਪਰਮਜੀਤ ਸਿੰਘ ਕੋਟਫਤੂਹੀ, ਕੁਲਵਰਨ ਸਿੰਘ ਮੋਇਲਾ, ਅਮਰੀਕ ਸਿੰਘ ਰਾਮਪੁਰ, ਰਣਵੀਰ ਸਿੰਘ ਰਾਣਾ, ਲਖਵਿੰਦਰ ਸਿੰਘ ਟਿੰਮੀ, ਲਖਵਿੰਦਰ ਸਿੰਘ ਠੱਕਰ, ਸਿਮਰਜੀਤ ਅਟਵਾਲ, ਸ਼ਮਸ਼ੇਰ ਸਿੰਘ ਭਾਰਦਵਾਜ, ਸੰਤਵੀਰ ਸਿੰਘ, ਗੁਰਪ੍ਰੀਤ ਸਿੰਘ ਕੋਹਲੀ, ਨਰਿੰਦਰਪਾਲ ਸਿੰਘ ਔਜਲਾ, ਅਜਮੇਰ ਸਿੰਘ ਸਹੋਤਾ, ਅਭੀਜੀਤ ਰੇਹਲ, ਇੰਦਰਜੀਤ ਕੰਗ, ਹਰਿੰਦਰ ਸਿੰਘ ਝਿੰਗੜ, ਜਸਮੀਤ ਸਿੰਘ, ਦਲਜੀਤ ਬਾਠ, ਕੁਲਦੀਪ ਸਿੰਘ ਬੱਬੂ ਬਜਵਾੜਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਮੌਜੂਦ ਰਹੇ।