
ਖਵਾਜਾ ਖਿਜਰ ਜ਼ਿੰਦਾ ਪੀਰ ਬੇੜਾ ਕਮੇਟੀ ਸੰਤੋਸ਼ਗੜ੍ਹ ਵੱਲੋਂ 23ਵਾਂ ਸਾਲਾਨਾ ਗਾਯਨ ਦਰਬਾਰ ਅਤੇ ਭੰਡਾਰਾ 12-13 ਅਗਸਤ ਨੂੰ ।
ਊਨਾ, 6 ਅਗਸਤ - ਜ਼ਿਲ੍ਹਾ ਊਨਾ ਦੇ ਕਸਬਾ ਸੰਤੋਸ਼ਗੜ੍ਹ ਵਿੱਚ ਖਵਾਜਾ ਖਿਜਰ ਜ਼ਿੰਦਾ ਪੀਰ ਬੇੜਾ ਕਮੇਟੀ ਸੰਤੋਸ਼ਗੜ੍ਹ ਵੱਲੋਂ 23ਵਾਂ ਸਾਲਾਨਾ ਗਾਯਨ ਦਰਬਾਰ ਅਤੇ ਭੰਡਾਰਾ 12-13 ਅਗਸਤ ਨੂੰ ਖਵਾਜਾ ਪੀਰ ਮੰਦਰ ਸੰਤੋਸ਼ਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਖਵਾਜਾ ਖਿਜਰ ਜ਼ਿੰਦਾ ਪੀਰ ਬੇੜਾ ਕਮੇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਮੀਟਿੰਗ ਕੀਤੀ ਗਈ ਅਤੇ ਪ੍ਰੋਗਰਾਮ ਦੀ ਰੂਪ-ਰੇਖਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਖਵਾਜਾ ਪੀਰ ਮੰਦਰ ਦੇ ਮੁੱਖ ਸੇਵਾਦਾਰ ਆਸ਼ਿਕੇ ਖਵਾਜਾ ਕ੍ਰਿਸ਼ਨ ਸਾਈਂ ਜੀ, ਪ੍ਰਧਾਨ ਰਜਿੰਦਰ ਝੱਲ, ਉਪ ਪ੍ਰਧਾਨ ਜੁਗਲ ਕਿਸ਼ੋਰ ਨੇ ਸਾਂਝੇ ਤੌਰ 'ਤੇ ਦੱਸਿਆ ਕਿ 12 ਅਗਸਤ ਨੂੰ ਇਕ ਵਿਸ਼ਾਲ ਸ਼ੋਵਾ ਯਾਤਰਾ ਅਜੌਲੀ ਸ਼ਿਵ ਮੰਦਰ ਤੋਂ ਸ਼ੁਰੂ ਹੋ ਕੇ ਅਜੌਲੀ, ਪੂਨਾ, ਬੀਨੇਵਾਲ, ਮਜ਼ਾਰਾ, ਸਨੋਲੀ ਤੋਂ ਹੁੰਦੀ ਹੋਈ ਸੰਤੋਸ਼ਗੜ੍ਹ ਸ਼ਹਿਰ ਪਹੁੰਚੇਗੀ।
ਊਨਾ, 6 ਅਗਸਤ - ਜ਼ਿਲ੍ਹਾ ਊਨਾ ਦੇ ਕਸਬਾ ਸੰਤੋਸ਼ਗੜ੍ਹ ਵਿੱਚ ਖਵਾਜਾ ਖਿਜਰ ਜ਼ਿੰਦਾ ਪੀਰ ਬੇੜਾ ਕਮੇਟੀ ਸੰਤੋਸ਼ਗੜ੍ਹ ਵੱਲੋਂ 23ਵਾਂ ਸਾਲਾਨਾ ਗਾਯਨ ਦਰਬਾਰ ਅਤੇ ਭੰਡਾਰਾ 12-13 ਅਗਸਤ ਨੂੰ ਖਵਾਜਾ ਪੀਰ ਮੰਦਰ ਸੰਤੋਸ਼ਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਖਵਾਜਾ ਖਿਜਰ ਜ਼ਿੰਦਾ ਪੀਰ ਬੇੜਾ ਕਮੇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਮੀਟਿੰਗ ਕੀਤੀ ਗਈ ਅਤੇ ਪ੍ਰੋਗਰਾਮ ਦੀ ਰੂਪ-ਰੇਖਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਖਵਾਜਾ ਪੀਰ ਮੰਦਰ ਦੇ ਮੁੱਖ ਸੇਵਾਦਾਰ ਆਸ਼ਿਕੇ ਖਵਾਜਾ ਕ੍ਰਿਸ਼ਨ ਸਾਈਂ ਜੀ, ਪ੍ਰਧਾਨ ਰਜਿੰਦਰ ਝੱਲ, ਉਪ ਪ੍ਰਧਾਨ ਜੁਗਲ ਕਿਸ਼ੋਰ ਨੇ ਸਾਂਝੇ ਤੌਰ 'ਤੇ ਦੱਸਿਆ ਕਿ 12 ਅਗਸਤ ਨੂੰ ਇਕ ਵਿਸ਼ਾਲ ਸ਼ੋਵਾ ਯਾਤਰਾ ਅਜੌਲੀ ਸ਼ਿਵ ਮੰਦਰ ਤੋਂ ਸ਼ੁਰੂ ਹੋ ਕੇ ਅਜੌਲੀ, ਪੂਨਾ, ਬੀਨੇਵਾਲ, ਮਜ਼ਾਰਾ, ਸਨੋਲੀ ਤੋਂ ਹੁੰਦੀ ਹੋਈ ਸੰਤੋਸ਼ਗੜ੍ਹ ਸ਼ਹਿਰ ਪਹੁੰਚੇਗੀ। ਰਾਤ ਸਮੇਂ ਭੰਡਾਰਾ ਕਰਵਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਪੰਜਾਬ ਦੇ ਪ੍ਰਸਿੱਧ ਕੱਵਾਲ ਖਵਾਜਾ ਪੀਰ ਜੀ ਦੇ ਦਰਬਾਰ ਵਿੱਚ ਹਾਜ਼ਰੀ ਲਗਵਾਉਣਗੇ। ਜਿਸ ਵਿੱਚ ਮਲੇਰਕੋਟਲਾ ਦੇ ਇਸ਼ਰਤ ਗੁਲਾਮ ਅਲੀ ਕੱਵਾਲ ਆਪਣੇ ਕੱਵਾਲੀਆਂ ਰਾਹੀਂ ਖਵਾਜਾ ਪੀਰ ਜੀ ਦਾ ਗੁਣਗਾਨ ਕਰਨਗੇ। ਜਿਸ ਦੌਰਾਨ ਮਹਿੰਦੀ ਦੀ ਰਸਮ ਅਦਾ ਕੀਤੀ ਜਾਵੇਗੀ। ਕਮੇਟੀ ਵੱਲੋਂ 13 ਅਗਸਤ ਨੂੰ ਸਵੇਰੇ 9 ਵਜੇ ਝੰਡੇ ਦੀ ਰਸਮ ਅਤੇ ਗੱਦੀ ਦੀ ਰਸਮ ਅਦਾ ਕੀਤੀ ਜਾਵੇਗੀ। ਉਪਰੰਤ ਗਾਯਨ ਦਰਬਾਰ ਅਤੇ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਹੈਪੀ ਸ਼ਾਹਵਾਜ਼, ਪਵਨ ਹੰਸ, ਹੰਸ ਕੱਵਾਲ ਆਪਣੇ ਕੱਵਾਲੀਆਂ ਰਾਹੀਂ ਖਵਾਜਾ ਪੀਰ ਜੀ ਦਾ ਗੁਣਗਾਨ ਕਰਨਗੇ। ਸ਼ਾਮ ਨੂੰ 6 ਵਜੇ ਸਵਾਂਨਦੀ ਵਿੱਚ ਬੇੜਾ ਛੱਡਿਆ ਜਾਵੇਗਾ। ਇਸ ਮੀਟਿੰਗ ਵਿੱਚ ਪ੍ਰਧਾਨ ਰਜਿੰਦਰ ਝੱਲ, ਉਪ ਪ੍ਰਧਾਨ ਜੁਗਲ ਕਿਸ਼ੋਰ, ਸ਼ਿਵ ਕੁਮਾਰ, ਪੰਕਜ ਬਿੱਲਾ, ਮਹਾਦੇਵ, ਅਭਿਸ਼ੇਕ, ਸ਼ਾਮ, ਹੈਪੀ ਚੌਧਰੀ, ਕਾਰਤਿਕ, ਗੌਰੀ, ਰੋਹਿਤ, ਹੁਕਮਾ, ਭਾਸ਼ੂ, ਬੰਸ਼, ਬਿਸ਼ੂ, ਬਾਬੂ, ਰਾਜ ਕੁਮਾਰ, ਸਾਗਰ, ਧਨੂ, ਕਰਨ, ਵਵਲਾ, ਵਿਜੇ ਊਨਾ, ਭੁਪਿੰਦਰ ਚੌਧਰੀ ਅਤੇ ਹੋਰ ਸੇਵਾਦਾਰ ਹਾਜ਼ਰ ਸਨ।
