15 ਅਪ੍ਰੈਲ ਨੂੰ ਮਹਾਰਾਣਾ ਪ੍ਰਤਾਪ ਸਰਕਾਰੀ ਕਾਲਜ ਢੌਲਵਾਹਾ ਵਿਖੇ ਰੋਜਗਾਰ ਮੇਲਾ ਲਗਾਇਆ ਜਾ ਰਿਹਾ ਹੈ- ਸ੍ਰੀਮਤੀ ਰਮਨਦੀਪ ਕੋਰ

ਹੁਸ਼ਿਆਰਪੁਰ- ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ੍ਰੀਮਤੀ ਰਮਨਦੀਪ ਕੋਰ ਨੇ ਦੱਸਿਆ ਕਿ ਮਿਤੀ 15 ਅਪ੍ਰੈਲ 2025 ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ/ ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵੱਲੋਂ ਮਾਹਾਰਾਣਾ ਪ੍ਰਤਾਪ ਸਰਕਾਰੀ ਕਾਲਜ ਢੌਲਵਾਹਾ, ਹੁਸਿਆਰਪੁਰ ਵਿਖੇ ਰੋਜਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਜਿਸ ਵਿੱਚ ਸੋਨਾਲਿਕਾ ਟ੍ਰੈਕਟਰ ਕੰਪਨੀ ਹੁਸ਼ਿਆਰਪੁਰ, ਵਰਧਮਾਨ ਟੈਕਸਟਾਈਲ ਲੁਧਿਆਣਾ, ਰੈਕਸਾ ਸਕਿਊਰਟੀ, ਐਸ.ਆਈ.ਐਸ. ਸਕਿਊਰਟੀ, ਐਕਸਿਸ ਬੈਂਕ (ਐਨ.ਆਈ.ਆਈ.ਟੀ.), ਪੁੱਖਰਾਜ ਹੈੱਲਥ ਕੇਅਰ, ਕੋਕਾ ਕੋਲਾ (ਲੁਧਿਆਣਾ ਬੇਵਰੇਜ਼ਸ) ਹੁਸਿਆਰਪੁਰ, ਸਵਿੱਤਰੀ ਪਲਾਈਵੁੱਡ ਅਤੇ ਫਿਊਚਰ ਜਨਰਲੀ ਇੰਨਸੋਰੈਂਸ ਆਦਿ ਨਾਮੀ ਕੰਪਨੀਆਂ ਵਲੋਂ ਹਿੱਸਾ ਲਿਆ ਜਾਵੇਗਾ। ਇਹਨਾਂ ਕੰਪਨੀਆਂ ਵਲੋਂ ਵੱਖ-ਵੱਖ ਜਾਬ ਰੋਲਾਂ ਦੇ ਲਈ ਅੱਠਵੀਂ, 10ਵੀਂ, 12ਵੀਂ, ਆਈ.ਟੀ.ਆਈ, ਡਿਪਲੋਮਾ ਅਤੇ ਗ੍ਰੈਜੂਏਸਨ ਵਿਦਿਅਕ ਯੋਗਤਾ ਵਾਲੇ ਪ੍ਰਾਰਥੀਆਂ (ਲੜਕੇ ਅਤੇ ਲੜਕੀਆਂ ਦੋਵੇਂ) ਦੀ ਭਰਤੀ ਕੀਤੀ ਜਾਵੇਗੀ।
 ਉਮੀਦਵਾਰਾਂ ਦੀ ਉਮਰ ਘੱਟੋ-ਘੱਟ 18 ਸਾਲ ਤੋਂ 40 ਸਾਲ ਦੇ ਅੰਦਰ ਹੋਵੇ। ਜਿਲ੍ਹਾ ਰੋਜ਼ਗਾਰ ਅਫਸਰ ਨੇ ਦੱਸਿਆ ਕਿ ਚਾਹਵਾਨ ਯੋਗ ਪ੍ਰਾਰਥੀ ਮਿਤੀ 15 ਅਪ੍ਰੈਲ 2025 ਦਿਨ ਮੰਗਲਵਾਰ ਨੂੰ ਸਵੇਰੇ 10:00 ਵਜੇ ਮਾਹਾਰਾਣਾ ਪ੍ਰਤਾਪ ਸਰਕਾਰੀ ਕਾਲਜ ਢੌਲਵਾਹਾ, ਹੁਸਿਆਰਪੁਰ ਵਿਖੇ ਰੋਜਗਾਰ ਮੇਲੇ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਜਿਲ੍ਹਾ ਰੋਜ਼ਗਾਰ ਅਫਸਰ ਸ੍ਰੀਮਤੀ ਰਮਨਦੀਪ ਕੋਰ ਨੇ ਦੱਸਿਆ ਕਿ ਡੀ.ਬੀ.ਈ.ਈ. ਵਲੋਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਰੋਜ਼ਗਾਰ ਮੇਲਿਆ ਦਾ ਆਯੋਜਨ ਕੀਤਾ ਜਾਂਦਾ ਰਹੇਗਾ, ਜਿਸ ਦਾ ਲਾਭ ਲੈਣ ਲਈ ਪ੍ਰਾਰਥੀ ਆਪਣਾ ਨਾਮ ਇਸ ਦਫਤਰ ਵਿਖੇ ਰਜਿਸਟਰ ਕਰਵਾ ਸਕਦੇ ਹਨ।