ਰੂਸ ਫ਼ਸੇ ਨੌਜਵਾਨ ਦਾ ਮੁੱਦਾ ਕੇਂਦਰੀ ਮੰਤਰੀ ਕੋਲ ਚੁੱਕਿਆ।

ਧਰਮਕੋਟ:- ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਢੋਸ ਵਲੋਂ ਰੂਸ ਵਿੱਚ ਫ਼ਸੇ ਹਲਕੇ ਦੇ ਨੌਜਵਾਨ ਦਾ ਮਾਮਲਾ ਕੇਂਦਰ ਸਰਕਾਰ ਦੇ ਮੰਤਰੀ ਕੋਲ ਉਠਾਉਂਦੇ ਹੋਏ ਉਸ ਦੀ ਸੁਰੱਖਿਅਤ ਵਾਪਸੀ ਮੰਗੀ ਹੈ। ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਦੌਰੇ ਤੇ ਆਏ ਕੇਂਦਰੀ ਮੰਤਰੀ ਐੱਸ ਪੀ ਸਿੰਘ ਬਘੇਲ ਰਾਹੀਂ ਇਹ ਮੁੱਦਾ ਭਾਰਤ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਹੈ।

ਕੇਂਦਰੀ ਮੰਤਰੀ ਰਾਹੀਂ ਸਰਕਾਰ ਨੂੰ ਭੇਜੇ ਪੱਤਰ ਵਿੱਚ ਵਿਧਾਇਕ ਢੋਸ ਨੇ ਦੱਸਿਆ ਕਿ ਰੂਸ ਵਿੱਚ ਪੜ੍ਹਾਈ ਕਰਨ ਗਏ ਹਲਕੇ ਦੇ ਪਿੰਡ ਚੱਕ ਕੰਨੀਆਂ ਕਲਾਂ ਦੇ ਨੌਜਵਾਨ ਬੂਟਾ ਸਿੰਘ ਨੂੰ ਕਿਵੇਂ ਰੂਸੀ ਫ਼ੌਜ ਦੇ ਏਜੰਟਾਂ ਨੇ ਨੌਕਰੀ ਦਾ ਝਾਂਸਾ ਦੇ ਕੇ ਗੁੰਮਰਾਹ ਕੀਤਾ ਅਤੇ ਫਿਰ ਜਬਰੀ ਫੌਜੀ ਵਰਦੀ ਪਵਾਕੇ ਜੰਗ ਦੇ ਮੈਦਾਨ ਵਿੱਚ ਭੇਜ ਦਿੱਤਾ।
ਉਨ੍ਹਾਂ ਦੱਸਿਆ ਕਿ ਗਰੀਬ ਪਰਿਵਾਰ ਨਾਲ ਸਬੰਧਤ ਉਕਤ ਨੌਜਵਾਨ ਆਪਣੇ ਅਤੇ ਪਰਿਵਾਰ ਦੇ ਚੰਗੇ ਭਵਿੱਖ ਲਈ ਵਿਦੇਸ਼ ਗਿਆ ਸੀ ਲੇਕਿਨ ਰੂਸੀ ਫੌਜ ਵਲੋਂ ਉਸ ਨੂੰ ਜਬਰੀ ਭਰਤੀ ਕਰਕੇ ਯੂਕਰੇਨ ਜੰਗ ਵਿੱਚ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਨੌਜਵਾਨ ਦੇ ਭਵਿੱਖ ਨੂੰ ਲੈਕੇ ਚਿੰਤਤ ਹਾਂ ਅਤੇ ਉਸ ਦੀ ਸੁਰੱਖਿਅਤ ਵਾਪਸੀ ਮੰਗਦੇ ਹਾਂ।
ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਉਹ ਸਾਰਾ ਮਾਮਲਾ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆ ਕੇ ਨੌਜਵਾਨ ਬੂਟਾ ਸਿੰਘ ਦੀ ਵਾਪਸੀ ਯਕੀਨੀ ਬਣਾਉਣਗੇ। ਇਸ ਮੌਕੇ ਨੌਜਵਾਨ ਬੂਟਾ ਸਿੰਘ ਦੇ ਪਿਤਾ ਰਾਮ ਸਿੰਘ ਅਤੇ ਉਸਦੀਆਂ ਦੋਨੋ ਭੈਣਾਂ ਵੀ ਹਾਜ਼ਰ ਸਨ।