
ਮੇਜਰ ਧਿਆਨਚੰਦ ਦੀ ਜੈਯੰਤੀ 'ਤੇ ਹਰਿਆਣਾ ਵਿੱਚ ਤਿੰਨ ਦਿਵਸੀ ਕੌਮੀ ਖੇਡ ਦਿਵਸ ਦਾ ਆਯੋਜਨ
ਚੰਡੀਗੜ੍ਹ, 30 ਅਗਸਤ-ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦੀ ਜੈਯੰਤੀ ਨੂੰ ਹਰਿਆਣਾ ਵਿੱਚ ਕੌਮੀ ਖੇਡ ਦਿਵਸ ਵੱਜੋਂ ਮਨਾਈ ਜਾ ਰਹੀ ਹੈ। 29 ਅਗਸਤ ਤੋਂ ਸ਼ੁਰੂ ਹੋ ਕੇ 31 ਅਗਸਤ ਤੱਕ ਚੱਲਣ ਵਾਲੇ ਇਸ ਤਿੰਨ ਦਿਵਸੀ ਪ੍ਰੋਗਰਾਮ ਦਾ ਰਾਜ ਪੱਧਰੀ ਸਮਾਪਨ ਪ੍ਰੋਗਰਾਮ 31 ਅਗਸਤ ਨੂੰ ਕੁਰੂਕਸ਼ੇਤਰ ਵਿੱਚ ਹੋਵੇਗਾ ਜਿਸ ਦੀ ਅਗਵਾਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਕਰਨਗੇ।
ਚੰਡੀਗੜ੍ਹ, 30 ਅਗਸਤ-ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦੀ ਜੈਯੰਤੀ ਨੂੰ ਹਰਿਆਣਾ ਵਿੱਚ ਕੌਮੀ ਖੇਡ ਦਿਵਸ ਵੱਜੋਂ ਮਨਾਈ ਜਾ ਰਹੀ ਹੈ। 29 ਅਗਸਤ ਤੋਂ ਸ਼ੁਰੂ ਹੋ ਕੇ 31 ਅਗਸਤ ਤੱਕ ਚੱਲਣ ਵਾਲੇ ਇਸ ਤਿੰਨ ਦਿਵਸੀ ਪ੍ਰੋਗਰਾਮ ਦਾ ਰਾਜ ਪੱਧਰੀ ਸਮਾਪਨ ਪ੍ਰੋਗਰਾਮ 31 ਅਗਸਤ ਨੂੰ ਕੁਰੂਕਸ਼ੇਤਰ ਵਿੱਚ ਹੋਵੇਗਾ ਜਿਸ ਦੀ ਅਗਵਾਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਕਰਨਗੇ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਆਯੋਜਿਤ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨ ਵਾਲੇ ਮੁੱਖ ਮਹਿਮਾਨਾਂ ਅਤੇ ਸੀਨੀਅਰ ਮਹਿਮਾਨਾਂ ਦੀ ਲਿਸਟ ਜਾਰੀ ਕੀਤੀ ਗਈ ਹੈ।
ਲਿਸਟ ਅਨੁਸਾਰ ਵਿੱਚ ਅੰਬਾਲਾ ਵਿੱਚ ਊਰਜਾ ਮੰਤਰੀ ਸ੍ਰੀ ਅਨਿਲ ਵਿਜ, ਭਿਵਾਨੀ ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸ਼ਰੁਤੀ ਚੌਧਰੀ ਨਾਲ ਵਿਧਾਇਕ ਸ੍ਰੀ ਘਨਸ਼ਿਆਮ ਸਰਰਾਫ ਅਤੇ ਸ੍ਰੀ ਕਪੂਰ ਸਿੰੰਘ, ਚਰਖੀ ਦਾਦਰੀ ਵਿੱਚ ਸਾਂਸਦ ਵਿੱਚ ਸਾਂਸਦ ਸ੍ਰੀ ਧਰਮਬੀਰ ਸਿੰਘ ਨਾਲ ਵਿਧਾਇਕ ਸ੍ਰੀ ਉਮੇਦ ਸਿੰਘ ਅਤੇ ਸ੍ਰੀ ਸੁਨੀਲ ਸਤਪਾਲ ਸਾਂਗਵਾਨ, ਫਰੀਦਾਬਾਦ ਵਿੱਚ ਸਾਂਸਦ ਸ੍ਰੀ ਕ੍ਰਿਸ਼ਨਪਾਲ ਗੁਰਜਰ ਨਾਲ ਵਿਧਾਇਕ ਸ੍ਰੀ ਧਨੇਸ਼ ਅਦਲਖਾ, ਸ੍ਰੀ ਮੂਲਚੰਦ ਸ਼ਰਮਾ ਅਤੇ ਸ੍ਰੀ ਸਤੀਸ਼ ਕੁਮਾਰ ਫਾਗਨਾ ਅਤੇ ਫਤਿਹਾਬਾਦ ਵਿੱਚ ਸਾਂਸਦ ਸ੍ਰੀ ਸੁਭਾਸ਼ ਬਰਾਲਾ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ।
ਗੁਰੂਗ੍ਰਾਮ ਵਿੱਚ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨਾਲ ਵਿਧਾਇਕ ਸ੍ਰੀਮਤੀ ਬਿਮਲਾ ਚੌਧਰੀ, ਸ੍ਰੀ ਮੁਕੇਸ਼ ਅਤੇ ਸ੍ਰੀ ਤੇਜਪਾਲ ਤੰਵਰ, ਹਿਸਾਰ ਵਿੱਚ ਜਨ ਸਿਹਤ ਇੰਜਿਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਦੇ ਨਾਲ ਵਿਧਾਇਕ ਸ੍ਰੀ ਵਿਨੋਦ ਭਿਆਣਾ, ਸ੍ਰੀਮਤੀ ਸਾਵਿਤਰੀ ਜਿੰਦਲ ਅਤੇ ਰਣਧੀਰ ਸਿੰਘ ਪਨੀਹਾਰ, ਝੱਜਰ ਵਿੱਚ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਨਾਲ ਵਿਧਾਇਕ ਸ੍ਰੀ ਰਾਮਕੁਮਾਰ ਗੌਤਮ ਅਤੇ ਸ੍ਰੀ ਦੇਵੇਂਦਰ ਚਤਰਭੁਜ ਅਤਰੀ, ਕੈਥਲ ਵਿੱਚ ਸਾਂਸਦ ਸ੍ਰੀ ਨਵੀਨ ਜਿੰਦਲ ਨਾਲ ਵਿਧਾਇਕ ਸ੍ਰੀ ਸਤਪਾਲ ਜਾਂਬਾ, ਕਰਨਾਲ ਵਿੱਚ ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਨਾਲ ਵਿਧਾਇਕ ਸ੍ਰੀ ਭਗਵਾਨਦਾਸ, ਸ੍ਰੀ ਰਾਮਕੁਮਾਰ ਕਸ਼ਯਪ, ਸ੍ਰੀ ਜਗਮੋਹਨ ਆਨੰਦ ਅਤੇ ਸ੍ਰੀ ਯੋਗੇਂਦਰ ਸਿੰਘ ਰਾਣਾ ਪ੍ਰੋਗਰਾਮ ਵਿੱਚ ਸ਼ਿਰਕਤ ਕਰਣਗੇ।
ਮਹਿੰਦਰਗੜ੍ਹ ਵਿੱਚ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ, ਵਿਧਾਇਕ ਸ੍ਰੀ ਕੰਵਰ ਸਿੰਘ ਅਤੇ ਸ੍ਰੀ ਓਮਪ੍ਰਕਾਸ਼ ਯਾਦਵ, ਨੂੰਹ ਵਿੱਚ ਯੁਵਾ ਸਸ਼ਕਤੀਕਰਨ ਅਤੇ ਉਦਮੀਤਾ ਰਾਜ ਮੰਤਰੀ ਸ੍ਰੀ ਗੌਰਵ ਗੌਤਮ, ਪਲਵਲ ਵਿੱਚ ਮਾਲੀਆ ਮੰਤਰੀ ਸ੍ਰੀ ਵਿਪੁਲ ਗੋਇਲ ਨਾਲ ਵਿਧਾਇਕ ਸ੍ਰੀ ਹਰੇਂਦਰ ਸਿੰਘ, ਪੰਚਕੁਲਾ ਵਿੱਚ ਰਾਜਸਭਾ ਸਾਂਸਦ ਸ੍ਰੀਮਤੀ ਰੇਖਾ ਸ਼ਰਮਾ ਨਾਲ ਵਿਧਾਇਕ ਸ੍ਰੀਮਤੀ ਸ਼ਕਤੀ ਰਾਣੀ ਸ਼ਰਮਾ, ਪਾਣੀਪਤ ਵਿੱਚ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨਾਲ ਵਿਧਾਇਕ ਸ੍ਰੀ ਪ੍ਰਮੋਦ ਵਿਜ ਅਤੇ ਸ੍ਰੀ ਮਨਮੋਹਨ ਭੜਾਨਾ, ਰੇਵਾੜੀ ਵਿੱਚ ਰਾਜਸਭਾ ਸਾਂਸਦ ਰਾਮਚੰਦਰ ਜਾਂਗੜਾ ਨਾਲ ਵਿਧਾਇਕ ਡਾ. ਕ੍ਰਿਸ਼ਨ ਕੁਮਾਰ, ਸ੍ਰੀ ਅਨਿਲ ਯਾਦਵ ਅਤੇ ਲਛਮਣ ਸਿੰਘ ਯਾਦਵ ਅਤੇ ਰੋਹਤੱਕ ਵਿੱਚ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਮੁੱਖ ਮਹਿਮਾਨ ਹੋਣਗੇ।
ਇਸੇ ਤਰ੍ਹਾਂ ਸਿਰਸਾ ਵਿੱਚ ਸਮਾਜਿਕ ਨਿਆਂ, ਅਧਿਕਾਰਤਾ, ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਭਲਾਈ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਸੋਨੀਪਤ ਵਿੱਚ ਵਿਕਾ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨਾਲ ਵਿਧਾਇਕ ਸ੍ਰੀ ਦੇਵੇਂਦਰ ਕਾਦਿਯਾਨ, ਸ੍ਰੀ ਪਵਨ ਖਰਖੌਦਾ, ਸ੍ਰੀ ਨਿਖਿਲ ਮਦਾਨ ਅਤੇ ਸ੍ਰੀਮਤੀ ਕ੍ਰਿਸ਼ਣਾ ਗਹਿਲਾਵਤ ਅਤੇ ਯਮੁਨਾਨਗਰ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨਾਲ ਵਿਧਾਇਕ ਸ੍ਰੀ ਘਨਸ਼ਿਆਮ ਦਾਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।
