ਸੀ-ਪਾਈਟ ਕੈਂਪ, ਲਾਲੜੂ (ਮੋਹਾਲੀ) ਵਿਖੇ ਅਗਨੀਵੀਰ ਪੇਪਰ ਦੀ ਤਿਆਰੀ ਸਬੰਧੀ ਕੈਂਪ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 09 ਜੂਨ, 2025: ਪੰਜਾਬ ਦੇ ਯੁਵਕਾਂ ਦਾ ਸਿਖਲਾਈ ਤੇ ਰੋਜ਼ਗਾਰ ਕੇਂਦਰ, ਸੀ-ਪਾਈਟ ਕੈਂਪ, ਲਾਲੜੂ (ਮੋਹਾਲੀ) ਵਿਖੇ ਅਗਨੀਵੀਰ ਪੇਪਰ ਦੀ ਤਿਆਰੀ ਅੰਤਿਮ ਦੌਰ ਵਿਚ ਚੱਲ ਰਹੀ ਹੈ ਅਤੇ ਸਿਲੇਬਸ ਦੀ ਦੁਹਰਾਈ ਦਾ ਕੰਮ ਸੁਰੂ ਹੋ ਰਿਹਾ ਹੈ।

ਇਹ ਜਾਣਕਾਰੀ ਦਿੰਦਿਆਂ ਸਿਖਲਾਈ ਅਫਸਰ ਯਾਦਵਿੰਦਰ ਸਿੰਘ ਨੇ ਦੱਸਿਆ ਚਾਹਵਾਨ ਯੁਵਕਾਂ ਕੋਲ ਅਜੇ ਕੁਝ ਸਮਾਂ ਹੈ, ਬਿਨਾਂ ਦੇਰ ਕੀਤੇ ਜਲਦੀ ਤੋਂ ਜਲਦੀ ਕੈਂਪ ਵਿਚ ਆ ਕੇ ਆਪਣੇ ਪੇਪਰ ਦੀ ਤਿਆਰੀ ਮੁਫਤ ਅਤੇ ਵਧੀਆ ਢੰਗ ਨਾਲ ਕਰ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਸਾਡੇ ਕੋਲ ਬਹੁਤ ਵਧੀਆ ਤਜਰਬੇਕਾਰ ਮਾਸਟਰ ਤਿਆਰੀ ਕਰਵਾ ਰਹੇ ਹਨ, ਰਹਿਣਾ-ਖਾਣਾ ਸਭ ਕੁਝ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਫਤ ਹੈ। ਪਿੰਡਾਂ ਦੀਆਂ ਪੰਚਾਇਤਾਂ, ਸਾਬਕਾ ਸੈਨਿਕਾਂ ਅਤੇ ਹੋਰ ਵੀ ਮੋਹਤਬਰ ਵਿਆਕਤੀਆਂ ਨੂੰ ਅਪੀਲ ਹੈ ਕਿ ਤੁਹਾਡੇ ਨਜਦੀਕ ਕੋਈ ਲੋੜਵੰਦ ਯੁਵਕ ਹੋਵੇ, ਜਿਸ ਨੇ ਅਗਨੀਵੀਰ ਦੀ ਪੋਸਟ ਲਈ ਫਾਰਮ ਭਰਿਆ ਹੋਵੇ, ਉਸ ਨੂੰ ਸੀ-ਪਾਈਟ ਕੈਂਪ ਦੀ ਜਾਣਕਾਰੀ ਜਰੂਰ ਦਿਓ।
ਹੋਰ ਵਧੇਰੇ ਜਾਣਕਾਰੀ ਲਈ ਕੈਂਪ ਵਿਚ ਕਿਸੇ ਵੀ ਸਮੇਂ ਆ ਸਕਦੇ ਹੋ ਜਾਂ ਫੋਨ ਨੰ: 9815077512 ਅਤੇ 7986123932 ਉਪਰ ਕਾਲ ਕਰ ਸਕਦੇ ਹੋ।