ਬਿਹਾਰ ਵਿੱਚ ਵਿਸ਼ੇਸ਼ ਤੀਬਰ ਤਸਦੀਕ ਮੁਹਿੰਮ - ਬਾਕੀ ਵੋਟਰਾਂ ਤੋਂ 25 ਜੁਲਾਈ ਤੱਕ ਗਿਣਤੀ ਫ਼ਾਰਮ ਭਰਨ ਅਤੇ ਜਰੂਰੀ ਦਸਤਾਵੇਜ ਉਪਲਬਧ ਕਰਾਉਣ ਦੀ ਅਪੀਲ

ਚੰਡੀਗੜ੍ਹ, 19 ਜੁਲਾਈ - ਬਿਹਾਰ ਵਿੱਚ ਵਿਸ਼ੇਸ਼ ਤੀਬਰ ਤਸਦੀਕ ਮੁਹਿੰਮ (Special Intensive Revision SIR) ਮੁਹਿੰਮ ਤਹਿਤ 24 ਜੂਨ, 2025 ਦੀ ਸਥਿਤੀ ਵਿੱਚ ਕੁੱਲ 7,89,69,844 ਵੋਟਰਾਂ ਵਿਚੋਂ ਹੁਣ ਤੱਕ 6,99,92,926 ਵੋਟਰਾਂ (88.65%) ਤੋਂ ਗਿਣਤੀ ਪੱਤਰ ਪ੍ਰਾਪਤ ਕੀਤੇ ਜਾ ਚੁੱਕੇ ਹਨ। ਭਾਰਤ ਚੋਣ ਕਮਿਸ਼ਨ ਦੀ ਮਿੱਤੀ 16.07.2025 ਦੇ ਪ੍ਰੈਸ ਰਿਲੀਜ਼ ਦੇ ਮੱਦੇਨਜਰ ਵਿਸ਼ੇਸ਼ ਤੀਬਰ ਤਸਦੀਕ ਮੁਹਿੰਮ ਵਿੱਚ ਸਿਰਫ 6.85% (54,07,483) ਵੋਟਰ ਬਾਕੀ ਹਨ, ਜਿਨ੍ਹਾਂ ਤੋਂ ਅਗਲੇ 9 ਦਿਨਾਂ ਦੇ ਅੰਦਰ, ਯਾਨੀ 25 ਜੁਲਾਈ, 2025 ਤੱਕ, ਗਿਣਤੀ ਫਾਰਮ ਪ੍ਰਾਪਤ ਕੀਤੇ ਜਾਣੇ ਹਨ।

ਚੰਡੀਗੜ੍ਹ, 19 ਜੁਲਾਈ - ਬਿਹਾਰ ਵਿੱਚ ਵਿਸ਼ੇਸ਼ ਤੀਬਰ ਤਸਦੀਕ ਮੁਹਿੰਮ (Special Intensive Revision SIR) ਮੁਹਿੰਮ ਤਹਿਤ 24 ਜੂਨ, 2025 ਦੀ ਸਥਿਤੀ ਵਿੱਚ ਕੁੱਲ 7,89,69,844 ਵੋਟਰਾਂ ਵਿਚੋਂ ਹੁਣ ਤੱਕ 6,99,92,926 ਵੋਟਰਾਂ (88.65%) ਤੋਂ ਗਿਣਤੀ ਪੱਤਰ ਪ੍ਰਾਪਤ ਕੀਤੇ ਜਾ ਚੁੱਕੇ ਹਨ। ਭਾਰਤ ਚੋਣ ਕਮਿਸ਼ਨ ਦੀ ਮਿੱਤੀ 16.07.2025 ਦੇ ਪ੍ਰੈਸ ਰਿਲੀਜ਼ ਦੇ ਮੱਦੇਨਜਰ ਵਿਸ਼ੇਸ਼ ਤੀਬਰ ਤਸਦੀਕ ਮੁਹਿੰਮ ਵਿੱਚ ਸਿਰਫ 6.85% (54,07,483) ਵੋਟਰ ਬਾਕੀ ਹਨ, ਜਿਨ੍ਹਾਂ ਤੋਂ ਅਗਲੇ 9 ਦਿਨਾਂ ਦੇ ਅੰਦਰ, ਯਾਨੀ 25 ਜੁਲਾਈ, 2025 ਤੱਕ, ਗਿਣਤੀ ਫਾਰਮ ਪ੍ਰਾਪਤ ਕੀਤੇ ਜਾਣੇ ਹਨ। ਇਹ ਸੰਭਵ ਹੈ ਕਿ ਇੰਨ੍ਹਾਂ ਵਿੱਚੋਂ ਕਈ ਵੋਟਰ ਅਸਥਾਈ ਰੂਪ ਨਾਲ ਬਿਹਾਰ ਦੇ ਬਾਹਤ ਰਹਿ ਰਹੇ ਹਨ ਜੋ ਆਨਲਾਇਨ ਰਾਹੀਂ ਅਤੇ ਪਰਿਵਾਰ ਦੇ ਮੈਂਬਰਾਂ ਦੇ ਸਹਿਯੋਗ ਨਾਲ ਗਿਣਤੀ ਫਾਰਮ ਭਰ ਸਕਦੇ ਹਨ। ਹੁਣ ਤੱਕ 6,47,27,300 (81.96%) ਫਾਰਮ ਅਪਲੋਡ ਵੀ ਕੀਤੇ ਜਾ ਚੁੱਕੇ ਹਨ। ਵੋਟਰ ਸੂਚੀ ਦਾ ਖਰੜਾ 1 ਅਗਸਤ, 2025 ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ ਅਤੇ ਦਾਵਾ-ਇਤਰਾਜ਼ ਦੀ ਅਿਮਾਦ 1 ਅਗਸਤ, 2025 ਤੋਂ 1 ਸਤੰਬਰ, 2025 ਤੱਕ ਨਿਰਧਾਰਿਤ ਹੈ।
          ਬਿਹਾਰ ਤੋਂ ਬਾਹਰ ਅਸਕਾਈ ਤੌਰ 'ਤੇ ਰਹਿ ਰਹੇ ਵੋਟਰ ਵੀ ਆਪਣੇ ਮੋਬਾਇਲ ਫੋਨ, ਵੈਬਸਾਇਟ https://voters.eci.gov.in ਅਤੇ ECINET App ਰਾਹੀਂ ਆਨਲਾਇਨ ਗਿਣਤੀ ਫਾਰਮ ਖੁਦ ਭਰ ਸਕਦੇ ਹਨ। ਇਸ ਤੋਂ ਇਲਾਵਾ ਉਹ ਪ੍ਰੀ-ਫਿਲਡ ਫਾਰਮ ਡਾਊਨਲੋਡ ਕਰ ਦਸਤਖਤ ਕੀਤੀ ਹੋਈ ਕਾਪੀ ਵਾਟਸਐਪ, ਈਮੇਲ ਜਾਂ ਹੋਰ ਸਰੋਤ ਨਾਲ ਬੀਐਲਓ ਤੱਕ ਭੇਜ ਸਕਦੇ ਹਨ, ਜਾਂ ਪਰਿਵਾਰ ਦੇ ਮੈਂਬਰ ਰਾਹੀਂ ਬੀਐਲਓ ਨੂੰ ਭੇਜ ਸਕਦੇ ਹਨ।
          ਵਿਸ਼ੇਸ਼ ਤੀਬਰ ਤਸਦੀਕ ਵਿੱਚ ਗਿਣਤੀ ਫਾਰਮ ਭਰਨ ਤਹਿਤ ਹੇਠਾ ਲਿਖੇ 11 ਦਸਤਾਵੇਜਾਂ ਵਿੱਚੋਂ ਕੋਈ ਵੀ ਨੱਥੀ ਕੀਤਾ ਜਾ ਸਕਦਾ ਹੈ। ਇੰਨ੍ਹਾਂ ਵਿੱਚ ਕਿਸੇ ਵੀ ਕੇਂਦਰੀ/ਸੂਬਾ ਸਰਕਾਰ/ PSU ਦੇ ਨਿਯਮਤ ਕਰਮਚਾਰੀ/ਪੈਂਸ਼ਨਧਾਰੀ ਨੁੰ ਜਾਰੀ ਪਹਿਚਾਣ ਪੱਤਰ ਜਾਂ ਪੀਪੀਓ, 01.07.1987 ਤੋਂ ਪਹਿਲਾਂ ਭਾਰਤ ਵਿੱਚ ਕਿਸੇ ਸਰਕਾਰੀ/ਸਥਾਨਕ ਨਿਗਮ/ਬੈਂਕ/ਡਾਕਘਰ/ਐਲਆਈਸੀ/ਪੀਐਨਯੂ ਵੱਲੋਂ ਜਾਰੀ ਕੋਈ ਦਸਤਾਵੇਜ, ਸਮਰੱਥ ਅਧਿਕਾਰੀ ਵੱਲੋਂ ਜਾਰੀ ਜਨ ਸਰਟੀਫਿਕੇਟ, ਪਾਸਪੋਰਟ, ਮਾਨਤਾ ਪ੍ਰਾਪਤ ਬੋਰਡ/ਯੂਨੀਵਰਸਿਟੀ ਵੱਲੋਂ ਜਾਰੀ ਵਿਦਿਅਕ ਸਰਟੀਫਿਕੇਟ, ਸਮਰੱਥ ਸੂਬਾ ਅਧਿਕਾਰੀ ਵੱਲੋਂ ਜਾਰੀ ਸਥਾਈ ਨਿਵਾਸ ਸਰਟੀਫਿਕੇਟ, ਜੰਗਲਾਤ ਅਧਿਕਾਰੀ ਸਰਟੀਫਿਕੇਟ, ਸਮਰੱਥ ਅਧਿਕਾਰੀ ਵੱਲੋਂ ਜਾਰੀ ਪ੍ਰਮਾਣ ਪੱਤਰ, ਨਾਗਰਿਕਾਂ ਦਾ ਰਾਸ਼ਟਰੀ ਰਜਿਸਟਰ (ਜਿੱਥੇ ਉਪਲਧਬ ਹੈ), ਰਾਜ/ਸਥਾਨਕ ਅਧਿਕਾਰੀ ਵੱਲੋਂ ਤਿਆਰ ਪਰਿਵਾਰਕ ਰਜਿਸਟਰ, ਸਰਕਾਰ ਵੱਲੋਂ ਜਾਰੀ ਭੁਮੀ ਜਾਂ ਮਕਾਨ ਅਲਾਟਮੈਂਅ ਸਰਟੀਫਿਕੇਟ ਸ਼ਾਮਿਲ ਹਨ।
          ਜੇਕਰ ਇੰਨ੍ਹਾਂ ਵਿੱਚੋਂ ਕੋਈ ਵੀ ਦਸਤਾਵੇਜਾਂ ਵਿੱਚੋਂ ਕੋਈ ਇੱਕ ਵੀ ਗਿਣਤੀ ਫਾਰਮ ਨਾਲ ਨੱਥੀ ਕਰ ਦਿੱਤਾ ਜਾਵੇ, ਤਾਂ ਚੋਣਕਾਰ ਰਜਿਸਟ੍ਰੇਸ਼ਣ ਅਧਿਕਾਰੀ ਨੂੰ ਨਾਮ ਜੋੜਨ ਦੀ ਪ੍ਰਕ੍ਰਿਆ ਵਿੱਚ ਸਹੂਲਤ ਹੁੰਦੀ ਹੈ। ਜੇਕਰ ਦਸਤਾਵੇ੧ ਤੁਰੰਤ ਉਪਲਬਧ ਨਾ ਹੋਵੇ ਤਾਂ ਦਸਤਾਵੇਜ ਬਾਅਦ ਵਿੱਚ 25 ਜੁਲਾਈ, 2025 ਤੱਕ ਅਤੇ ਦਾਵਾ-ਇਤਰਾਜ ਸਮੇਤ (01 ਅਗਸਤ, 2025 ਤੋਂ 01 ਸਤੰਬਰ, 2025) ਵਿੱਚ ਵੀ ਪੇਸ਼ ਕੀਤੇ ਜਾ ਸਕਦੇ ਹਨ। ਡਾਰਫਟ ਵੋਟਰ ਸੂਚੀ ਵਿੱਚ ਵੋਟਰ ਦਾ ਨਾਮ ਸ਼ਾਮਿਲ ਹੋਣ ਤਹਿਤ ਗਿਣਤੀ ਫਾਰਮ 25 ਜੁਲਾਈ, 2025 ਤੱਕ ਉਪਲਬਧ ਕਰਾਇਆ ਜਾਣਾ ਜਰੂਰੀ ਹੈ। ਵੋਟਰ ECINET App ਜਾਂ https://voters.eci.gov.in 'ਤੇ ਜਾ ਕੇ ਆਪਣੈ ਫਾਰਮ ਦੀ ਸਥਿਤੀ ਦੀ ਵੀ ਜਾਂਚ ਕਰ ਸਕਦੇ ਹਨ।