ਭਗਵਾਨ ਵਿਸ਼ਨੂੰ ਜੀ ਦੇ ਪੰਜਵੇਂ ਅਵਤਾਰ ਭਗਵਾਨ ਵਾਮਨ ਜਯੰਤੀ ਦੀ ਹਾਰਦਿਕ ਸ਼ੁਭਕਾਮਨਾਵਾਂ

ਪਟਿਆਲਾ:- ਸੁਧਾਰ ਸਭਾ ਸ੍ਰੀ ਕੇਦਾਰ ਨਾਥ ਰਜਿ: ਅੱਜ ਸ਼ਾਮ ਨੂੰ ਭਗਵਾਨ ਵਾਮਨ ਜਯੰਤੀ ਪਹਿਲੀ ਵਾਰ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਮੱਥੁਰਾ ਕਾਲੋਨੀ, ਰਾਜਪੁਰਾ ਰੋਡ, ਵਿਸ਼ਾਲ ਸ਼ਿਵ ਜੀ ਦੀ ਮੂਰਤੀ ਕੋਲ ਬੜੇ ਹੀ ਧੂਮ ਧਾਮ ਅਤੇ ਸ਼ਰਧਾ ਪੂਰਵਕ ਮਨਾਈ ਗਈ। ਇਸ ਉਤਸਵ ਤੇ ਸ਼ਿਵ ਮੰਡਲੀ ਗਾਇਕਾ ਸ਼ਾਲੂ ਭੈਣ ਜੀ ਨੇ ਗਣਪਤੀ ਦੇ ਭਜਨ ਗਾਏ।

 ਏਕ ਦੋ ਤਿੰਨ ਚਾਰ ਗਣਪਤੀ ਦੀ ਜੈ ਜੈ ਕਾਰ, ਮੇਰਾ ਆਪ ਕੀ ਕ੍ਰਿਪਾ ਸੇ ਸਭ ਕਾਮ ਹੋ ਰਿਹਾ ਹੈ ਕਰਤੇ ਹੋ ਤੂੰਮ ਕਨ੍ਹਈਆ ਨਾਮ ਮੇਰਾ ਹੋ ਰਹਾ ਹੈ ਆਦਿ ਭਜਨ ਸੁਣਾ ਕੇ ਸ਼ਰਧਾਲੂਆਂ ਨੂੰ ਝੂਮਣ ਲਗਾ ਦਿੱਤਾ। ਇਸ ਮੌਕੇ ਮੱਥੁਰਾ ਕਾਲੋਨੀ ਦੇ ਛੋਟੇ ਬੱਚੇ ਸੋਨੂੰ ਨੇ ਵਾਮਨ ਭਗਵਾਨ ਜੀ ਦੀ ਝਾਕੀ ਦਾ ਰੋਲ ਕੀਤਾ। 
ਇਸ ਮੌਕੇ ਸੁਧਾਰ ਸਭਾ ਦੇ ਸਾਰੇ ਮੈਂਬਰ ਅਤੇ ਮੱਥੁਰਾ ਕਾਲੋਨੀ ਅਤੇ ਹੋਰ ਨੇੜੇ ਦੇ ਏਰੀਏ ਦੇ ਸ਼ਰਧਾਲੂ ਮੌਜੂਦ ਸਨ। ਇਸ ਮੌਕੇ ਛੋਟੇ ਬੱਚਿਆਂ ਨੇ ਵੀ ਵਿਸ਼ੇਸ਼ ਭੂਮਿਕਾ ਨਿਭਾਈ ਅਤੇ ਸਰਪ੍ਰਸਤ ਸਤਨਾਮ ਹਸੀਜਾ ਵਲੋਂ ਇਨਾਮ ਦੇ ਕੇ ਹੋਂਸਲਾ ਅਫਜਾਈ ਕੀਤੀ ਗਈ। ਸੁਧਾਰ ਸਭਾ ਵੱਲੋਂ ਕੀਰਤਨ ਉਪਰੰਤ ਪੀਲੇ ਮਿੱਠੇ ਚਾਵਲ, ਲੱਡੂ ਅਤੇ ਪੇੜਿਆਂ ਦਾ ਅਤੁੱਟ ਪ੍ਰਸ਼ਾਦ ਵਰਤਾਇਆ ਗਿਆ ਅਤੇ ਇਹ ਮਹਾ ਉਤਸਵ ਮੰਦਿਰ ਵਿਖੇ ਪਹਿਲੀ ਵਾਰ ਹੋਇਆ ਹੈ ਅਤੇ ਸਾਰਿਆਂ ਨੇ ਇਸ ਮਹਾਉਤਸਵ ਦੀ ਸ਼ਲਾਘਾ ਕੀਤੀ। 
ਸੁਧਾਰ ਸਭਾ ਹਰ ਮਹੀਨੇ ਮਾਸਿਕ ਸ਼ਿਵਰਾਤਰੀ ਮਨਾਉਂਦੀ ਆ ਰਹੀ ਹੈ ਅਤੇ ਸਾਰੇ ਵਾਰ ਤਿਉਹਾਰ ਮਨਾਉਂਦੀ ਆ ਰਹੀ ਹੈ। ਵਿਕਾਸ ਦਾ ਕੰਮ ਮੰਦਿਰ ਦੇ ਬਾਹਰ ਪਾਰਕ ਵਿੱਚ ਬੂਟੇ ਲਗਾਉਣ ਅਤੇ ਹੋਰ ਜਰੂਰੀ ਕੰਮ ਬੜੀ ਤੇਜੀ ਨਾਲ ਕਰ ਰਹੀ ਹੈ। ਸਾਰੇ ਭਗਤਾਂ ਨੂੰ ਅਤੇ ਕਲੋਨੀਆਂ ਨਿਵਾਸੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੁਧਾਰ ਸਭਾ ਦਾ ਸਹਿਯੋਗ ਕਰੋ।