ਗੁੱਰਜ਼ਰ (ਗੁੱਜਰ )ਸਮਰਾਟ ਮੇਹਰ ਭੋਜ ਮਹਾਨ ਦੀ 1209 ਵੀਂ ਜੈਅੰਤੀ ਧੂਮਧਾਮ ਨਾਲ ਮਨਾਈ ਗਈ

ਹੁਸ਼ਿਆਰਪੁਰ- ਅਖ਼ਿਲ ਭਾਰਤੀਆ ਵੀਰ ਗੁੱਰਜ਼ਰ ( ਗੁੱਜਰ )ਮਹਾਂ ਸਭਾ (ਰਜਿ:) ਦੀ ਪੰਜਾਬ ਇਕਾਈ ਵਲੋਂ ਸਥਾਨਕ ਗਰਲਜ਼ ਕਾਲਜ ਰੱਤੇਵਾਲ ( ਬਲਾਚੌਰ )ਵਿਖੇ ਚੱਕਰਵਰਤੀ ਗੁੱਰਜ਼ਰ ( ਗੁੱਜਰ) ਸਮਰਾਟ ਮੇਹਰ ਭੋਜ ਮਹਾਨ ਦੀ 1209 ਵੀਂ ਜੈਅੰਤੀ ਅਤੇ ਅੰਤਰ ਰਾਸ਼ਟਰੀ ਗੁੱਰਜ਼ਰ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ।

ਹੁਸ਼ਿਆਰਪੁਰ- ਅਖ਼ਿਲ ਭਾਰਤੀਆ ਵੀਰ ਗੁੱਰਜ਼ਰ ( ਗੁੱਜਰ )ਮਹਾਂ ਸਭਾ (ਰਜਿ:) ਦੀ ਪੰਜਾਬ ਇਕਾਈ ਵਲੋਂ ਸਥਾਨਕ ਗਰਲਜ਼ ਕਾਲਜ  ਰੱਤੇਵਾਲ  ( ਬਲਾਚੌਰ )ਵਿਖੇ ਚੱਕਰਵਰਤੀ ਗੁੱਰਜ਼ਰ ( ਗੁੱਜਰ) ਸਮਰਾਟ ਮੇਹਰ ਭੋਜ ਮਹਾਨ ਦੀ 1209 ਵੀਂ ਜੈਅੰਤੀ ਅਤੇ ਅੰਤਰ ਰਾਸ਼ਟਰੀ ਗੁੱਰਜ਼ਰ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ। 
ਇਸ ਸੂਬਾ ਪੱਧਰੀ ਸਮਾਗਮ ਵਿੱਚ  ਅਖ਼ਿਲ ਭਾਰਤੀਆ ਵੀਰ ਗੁੱਰਜਰ ਮਹਾਂ ਸਭਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਪ੍ਰੋਫੈਸਰ ਨਰਿੰਦਰ ਭੂੰਬਲਾ ਅਤੇ ਹੋਰਾਂ ਨੇ ਸ਼ਮਾ ਰੌਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਸਮਰਾਟ ਮੇਹਰ ਭੋਜ ਜੀ ਦੀ ਜੀਵਨੀ ਤੇ ਚਾਨਣਾ ਪਾਇਆ ਅਤੇ ਕਿਹਾ ਆਪਣੇ ਇਤਿਹਾਸ, ਸੱਭਿਆਚਾਰ ਅਤੇ ਸੰਸਕ੍ਰਿਤੀ ਨੂੰ ਜਿਉਂਦੇ ਰੱਖਣ ਵਾਲੀਆਂ ਅਤੇ ਪਿਆਰ ਕਾਰਨ ਵਾਲੀਆਂ ਕੌਮਾਂ ਹੀ ਤਰੱਕੀ ਕਰਦੀਆਂ ਹਨ |
 ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਇਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ |ਉਨ੍ਹਾਂ ਅੱਗੇ ਕਿਹਾ ਕਿ ਗੁੱਜਰ ਬਰਾਦਰੀ ਸ਼ਾਨਮੱਤਾ ਇਤਿਹਾਸ ਹੈ ਇਸ ਨੂੰ ਹਰ ਕੀਮਤ ਤੇ ਬਰਕਰਾਰ ਰੱਖਿਆ ਜਾਵੇਗਾ |ਇਸ ਮੌਕੇ ਤੇ ਇਕੱਤਰ ਇਲਾਕਾ ਭਰ ਤੋਂ ਭਾਰੀ ਗਿਣਤੀ ਵਿੱਚ ਗੁੱਜਰ ਸਮਾਜ ਨਾਲ ਸਬੰਧਿਤ ਪਤਵੰਤਿਆ, ਬੁੱਧੀਜੀਵੀਆਂ, ਰਾਜਨੀਤਿਕ ਅਤੇ ਸਮਾਜਿਕ ਆਗੂਆਂ ਨੇ ਨੂੰ ਸਮਰਾਟ ਮੇਹਰ ਭੋਜ ਮਹਾਨ ਦੀ ਪ੍ਰਤਿਮਾ ਤੇ ਫੁੱਲ-ਮਾਲਾਵਾਂ ਭੇਟ ਕੀਤੀਆਂ। 
ਇਸ ਮੌਕੇ ਕਾਬਲ ਸਿੰਘ ਚੇਚੀ ਜਨਰਲ ਸੈਕਟਰੀ, ਮਾ. ਗਿਆਨ ਕਟਾਰੀਆ ਅਧਿਆਪਕ ਆਗੂ ਅਤੇ ਮਾ. ਰਵਿੰਦਰ ਕਸਾਣਾ ਸੂਰਾਪੁਰੀ  ਨੇ  ਵੀ ਸਮਰਾਟ ਮੇਹਰ ਭੋਜ ਮਹਾਨ ਦੇ ਜੀਵਨ, ਉਨ੍ਹਾਂ ਵੱਲੋਂ ਕੀਤੇ ਗਏ ਬਹਾਦਰੀ ਦੇ ਕਿੱਸਿਆਂ, ਦੇਸ਼ ਭਗਤੀ ਦੀ ਭਾਵਨਾ, ਰਾਜਭਾਗ,ਬਾਰੇ ਭਰਪੂਰ ਚਾਨਣਾ ਪਾਉਂਦਿਆਂ ਧਰਮ ਰੱਖਿਅਕ ਗੁੱਜਰ ਸਮਰਾਟ ਮੇਹਰ ਭੋਜ ਮਹਾਨ ਦੇ ਜਨਮ ਦਿਨ ਅਤੇ ਅੰਤਰ ਰਾਸ਼ਟਰੀ ਗੁੱਰਜਰ ( ਗੁੱਜਰ )ਦਿਵਸ ਦੀਆਂ  ਸਮੂਹ ਦੇਸ਼ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਵਧਾਈਆਂ ਦਿੱਤੀਆਂ। 
ਇਸ ਮੌਕੇ ਕਾਬਲ ਚੇਚੀ,ਬਲਵੀਰ ਸਰਪੰਚ ਨਿੱਘੀ, ਮਾ ਗਿਆਨ ਕਟਾਰੀਆ, ਬਲਰਾਮ ਜੇ ਈ ਰੱਤੇਵਾਲ, ਨਰੇਸ਼ ਸਰਪੰਚ ਬਾਗੋਵਾਲ, ਧਰਮਵੀਰ ਚੇਚੀ ਮਾਲੇਵਾਲ, ਜਸਪਾਲ ਚੇਚੀ ਮਾਲੇਵਾਲ, ਧਰਮਵੀਰ ਬਾਗੋਵਾਲ,ਕਪੂਰ ਚੰਦ ਡਾ.ਜਸਵਿੰਦਰ ਥਾਨਵਾਲਾ, ਧਰਮਿੰਦਰ ਬਜਾੜ, ਗੁਰਸ਼ਕਤੀ ਬਾਗੜੀ ਮੋਹਣ ਮਾਜਰਾ, ਸਮੇਤ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ।