ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਦੇ ਸਹਿਯੋਗ ਨਾਲ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਅਜਨੋਹਾ ਵਲੋਂ ਪੰਜ ਬੂਟੇ ਮੋਟਰ ਤੇ ਮੁਹਿੰਮ ਤਹਿਤ ਬੂਟਿਆਂ ਦਾ ਲੰਗਰ ਪਿੰਡ ਬਘਾਣਾ ਵਿਖੇ ਲਗਾਇਆ ਗਿਆ- ਖਾਲਸਾ ਅਜਨੋਹਾ

ਹੁਸ਼ਿਆਰਪੁਰ- ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦਾ ਜੱਦੀ ਪਿੰਡ ਅਜਨੋਹਾ ਇਹਨਾਂ ਮਹਾਂਪੁਰਖਾਂ ਦੇ ਇਲਾਕੇ ਵਿੱਚ ਸਿਰਮੌਰ ਸੰਸਥਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਰਜਿ ਅਜਨੋਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ।

ਹੁਸ਼ਿਆਰਪੁਰ- ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦਾ ਜੱਦੀ ਪਿੰਡ ਅਜਨੋਹਾ ਇਹਨਾਂ ਮਹਾਂਪੁਰਖਾਂ ਦੇ ਇਲਾਕੇ ਵਿੱਚ ਸਿਰਮੌਰ ਸੰਸਥਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਰਜਿ ਅਜਨੋਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ। 
ਸੰਸਥਾ ਵਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅਪਾਰ ਮਿਹਰ ਸਦਕਾ ਇਲਾਕਾ ਨਿਵਾਸੀ ਅਤੇ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਮਹਾਰਾਜ ਜੀ ਵੱਲੋਂ ਵਰਸਾਏ ਬਾਬਾ ਯੱਖ ਜੀ ਦੇ ਜੱਦੀ ਪਿੰਡ ਨਰੂੜ ਵਿਖੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਚਲਾਈ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਮੁੱਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਦੱਸਿਆ ਕਿ ਗੁਰੂ ਨਾਨਕ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਦੇ ਸਹਿਯੋਗ ਨਾਲ "ਗਰੀਬ ਦਾ ਮੁੰਹ, ਗੁਰੂ ਦੀ ਗੋਲਕ" ਸੰਸਥਾ (ਰਜਿ.) ਅਜਨੋਹਾ ਵਲੋਂ ਪੰਜ ਬੂਟੇ ਮੋਟਰ ਤੇ ਮੁਹਿੰਮ ਤਹਿਤ ਬੂਟਿਆਂ ਦਾ ਲੰਗਰ ਪਿੰਡ ਬਘਾਣਾ ਵਿਖੇ ਲਗਾਇਆ ਗਿਆ। 
ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਜੀ ਨੇ ਬੂਟੇ ਵੰਡ ਕੇ ਲੰਗਰ ਦੀ ਸ਼ੁਰੂਆਤ ਕੀਤੀ ਗਈ। ਬੂਟਿਆਂ ਵਿੱਚ ਟਾਹਲੀ, ਨਿੰਮ, ਸੁਹਜਣਾ, ਛੱਤਰੀ ਵਾਲੀ ਡੇਕ, ਅਰਜੁਨ, ਅੰਬ, ਆੜੂ, ਅਮਰੂਦ, ਜਾਮਣ, ਕੱੜੀ ਪੱਤਾ, ਪਿੱਪਲ, ਛੱਤਰੀ ਵਾਲੀ ਡੇਕ, ਅਮਰੀਕਨ ਡੇਕ, ਆਂਵਲਾ, ਆਲੂ ਬੁਖਾਰਾ, ਇੰਸੋਲੀਨ ਸ਼ੂਗਰ ਦਾ ਬੂਟਾ, ਫੁੱਲਾਂ ਵਾਲੇ ਅਤੇ ਸਜਾਵਟੀ ਬੂਟੇ ਵੰਡੇ ਗਏ। ਆਓ ਕੁਦਰਤ ਨਾਲ ਪਿਆਰ ਵਧਾਈਏ ਵੱਧ ਤੋਂ ਵੱਧ ਰੁੱਖ ਲਗਾਈਏ। ਰੁੱਖਾਂ ਨਾਲ ਸਦੀਆਂ ਤੋਂ ਮਨੁੱਖਤਾ ਦਾ ਰਿਸ਼ਤਾ ਹੈ। ਇਹਨਾਂ ਤੋਂ ਬਿਨਾਂ ਇਨਸਾਨ ਦਾ ਜੀਵਨ ਅਸੰਭਵ ਹੈ। 
ਇਸ ਮੌਕੇ ਹਾਜ਼ਰ ਸੰਸਥਾ ਮੁੱਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਸਰਪੰਚ ਬਲਵਿੰਦਰ ਸਿੰਘ, ਬਲਜੀਤ ਸਿੰਘ, ਬਿੱਲਾ ਖਾਲਸਾ ਅਜਨੋਹਾ, ਜਰਨੈਲ ਸਿੰਘ ਅਜਨੋਹਾ, ਬਰਿੰਦਰ ਸਿੰਘ ਬਿੰਦਰ ਪੰਜੌੜਾ, ਸੁਮੀਤ ਪਾਲ ਸਿੰਘ, ਦਰਬਾਰਾ ਸਿੰਘ ਖਾਲਸਾ ਅਜਨੋਹਾ, ਉਂਕਾਰ ਸਿੰਘ ਖਾਲਸਾ ਨਰੂੜ, ਗੁਰਚਰਨ ਸਿੰਘ ਘੁੱਲਰ, ਦਲਜੀਤ ਸਿੰਘ, ਗੁਰਮੇਲ ਸਿੰਘ ਅਮਨਦੀਪ ਪੱਬੀ, ਰਮਨ ਕੁਮਾਰ ਮਹਿਤਾ, ਕੁਲਦੀਪ ਕੌਰ, ਦਰਸ਼ਨ ਕੌਰ, ਹਰਦੀਪ ਕੌਰ, ਦਲਜੀਤ ਕੌਰ ਹਰਬੰਸ ਸਿੰਘ, ਕੁਲਵੰਤ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜਰ ਸਨ