
ਗੜ੍ਹਸ਼ੰਕਰ ਪੁਲਿਸ ਨੇ ਸ਼ਹਿਰ ਗੜ੍ਹਸੰਕਰ ਵਿਖੇ ਚੱਲ ਰਹੇ ਸੈਕਸ ਰੈਕੇਟ ਦਾ ਕੀਤਾ ਪਰਦਾਫਾਸ਼ , 06 ਔਰਤਾ ਸਮੇਤ 11 ਨੂੰ ਕੀਤਾ ਕਾਬੂ , ਮਾਮਲਾ ਦਰਜ।
ਗੜ੍ਹਸ਼ੰਕਰ 07 ਫਰਵਰੀ - ਥਾਣਾ ਮੁਖੀ ਗੜ੍ਹਸ਼ੰਕਰ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਇਸਪੈਕਟਰ ਕੁਲਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਬੰਗਾ ਚੌਕ ਗੜ੍ਹਸ਼ੰਕਰ ਵਿਖੇ ਨਾਕਾਬੰਦੀ ਕੀਤੀ ਹੋਈ ਸੀ
ਗੜ੍ਹਸ਼ੰਕਰ 07 ਫਰਵਰੀ - ਥਾਣਾ ਮੁਖੀ ਗੜ੍ਹਸ਼ੰਕਰ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਇਸਪੈਕਟਰ ਕੁਲਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਬੰਗਾ ਚੌਕ ਗੜ੍ਹਸ਼ੰਕਰ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਕਿ ਤਾ ਉਨ੍ਹਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਰਾਜੇਸ਼ਵਰ ਸਿੰਘ ਉਰਫ ਰੌਕੀ ਪੁੱਤਰ ਕੁਲਦੀਪ ਸਿੰਘ ਵਾਸੀ ਗੜ੍ਹਸ਼ੰਕਰ ਆਪਣੇ ਘਰ ਚ ਮਨਜੀਤ ਕੌਰ ਉਰਫ ਰਮਾ ਪਤਨੀ ਰਮੇਸ਼ ਕੁਮਾਰ ਵਾਸੀ ਮੁਬਾਰਕਪੁਰ ਨਾਲ ਰਲਕੇ ਨਜਾਇਜ਼ ਧੰਦਾ ਚਲਾ ਰਿਹਾ ਹੈ ਜੇਕਰ ਉਕਤ ਦੇ ਘਰ ਤੇ ਰੇਡ ਕੀਤੀ ਜਾਵੇ ਤਾਂ ਉਥੇ ਗਲਤ ਅਨਸਰ ਮਿਲ ਸਕਦੇ ਹਨ । ਜਿਸ ਤੋਂ ਬਾਅਦ ਕੁਲਦੀਪ ਸਿੰਘ ਨੇ ਪੁਲਿਸ ਪਾਰਟੀ ਤੇ ਲੇਡੀ ਪੁਲਿਸ ਸਮੇਤ ਉਕਤ ਦੇ ਘਰ ਤੇ ਰੇਡ ਕੀਤੀ ਤਾਂ ਉਥੇ ਇਤਰਾਜ਼ਯੋਗ ਹਾਲਤ ਚ 06 ਔਰਤਾਂ ਸਮੇਤ 11 ਜਣਿਆਂ ਨੂੰ ਕਾਬੂ ਕੀਤਾ ਗਿਆ। ਗੜ੍ਹਸ਼ੰਕਰ ਪੁਲਿਸ ਨੇ ਕਾਬੂ ਕੀਤੇ ਅਰੋਪੀਆਂ ਖਿਲਾਫ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
