ਕਾਲਜ ਵਿਦਿਆਰਥਣ ਨਾਲ ਸਮੂਹਿਕ ਕੁਕਰਮ ਤੋਂ 12 ਦਿਨ ਬਾਅਦ ਐੱਫ ਆਈ ਆਰ ਹੋਈ ਦਰਜ

ਪਟਿਆਲਾ, 9 ਅਪ੍ਰੈਲ - ਨਾਭਾ ਸਥਿਤ ਸਰਕਾਰੀ ਰਿਪੁਦਮਨ ਕਾਲਜ ਵਿੱਚ ਦਿਨ ਦਿਹਾੜੇ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ| ਪਰ ਇਸ ਘਟਨਾ ਤੋਂ 12 ਦਿਨ ਬਾਦ ਐੱਫ ਆਈ ਆਰ ਹੋਂਦ ਵਿੱਚ ਆਈ। ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

ਪਟਿਆਲਾ, 9 ਅਪ੍ਰੈਲ - ਨਾਭਾ ਸਥਿਤ ਸਰਕਾਰੀ ਰਿਪੁਦਮਨ ਕਾਲਜ ਵਿੱਚ ਦਿਨ ਦਿਹਾੜੇ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ| ਪਰ ਇਸ ਘਟਨਾ ਤੋਂ 12 ਦਿਨ ਬਾਦ ਐੱਫ ਆਈ ਆਰ ਹੋਂਦ ਵਿੱਚ ਆਈ। ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। 
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕਾਲਜ ਪ੍ਰਿੰਸੀਪਲ ਦੇ ਦਫਤਰ ਉਪਰ ਬਣੇ ਕਮਰੇ ਵਿੱਚ ਵਾਪਰੀ ਤੇ ਵਾਪਰੀ ਵੀ ਉਸ ਸਮੇਂ ਜਦੋਂ ਪ੍ਰਿੰਸੀਪਲ ਅਤੇ ਸਟਾਫ਼ ਕਾਲਜ ਵਿੱਚ ਹਾਜ਼ਰ ਸੀ। ਪੁਲੀਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਵਿੱਚ ਪਿੰਡ ਕਕਰਾਲਾ ਦੇ ਦਵਿੰਦਰ ਸਿੰਘ ਅਤੇ ਉਸ ਦੇ ਦੋ ਅਣਪਛਾਤੇ ਸਾਥੀਆਂ ਨੂੰ ਮੁਲਜ਼ਮ ਵਜੋਂ ਸ਼ਾਮਲ ਕੀਤਾ ਗਿਆ ਹੈ। ਇਹ ਸਾਰੇ ਅਜੇ ਤਕ ਫਰਾਰ ਹਨ। ਲੜਕੀ ਬੀ.ਏ. ਪਹਿਲੇ ਸਾਲ ਦੀ ਵਿਦਿਆਰਥਣ ਦੱਸੀ ਜਾਂਦੀ ਹੈ। 
ਇਹ ਕੁਕਰਮ 27 ਮਾਰਚ ਨੂੰ ਹੋਇਆ ਜਦੋਂ ਕਥਿਤ ਦੋਸ਼ੀ ਨੌਜਵਾਨ ਦਵਿੰਦਰ ਸਿੰਘ ਨੇ ਉਸ ਨੂੰ ਕਿਸੇ  ਬਹਾਨੇ ਪ੍ਰਿੰਸੀਪਲ ਦੇ ਦਫਤਰ ਦੇ ਉਪਰਲੇ ਕਮਰੇ ਵਿਚ ਬੁਲਾਇਆ। ਜਦੋਂ ਉਹ ਕਮਰੇ 'ਚ ਪਹੁੰਚੀ ਤਾਂ ਦੋਸ਼ੀ ਦੇ ਦੋ ਅਣਪਛਾਤੇ ਸਾਥੀ ਉਥੇ ਮੌਜੂਦ ਸਨ| ਜਿਨ੍ਹਾਂ ਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਮੁਲਜ਼ਮਾਂ ਵਿੱਚੋਂ ਇੱਕ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਕਿਸੇ ਨੂੰ ਦੱਸਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਥਾਣਾ ਕੋਤਵਾਲੀ ਨਾਭਾ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ  ਬਾਹਰੀ ਵਿਅਕਤੀ ਨੇ ਕਾਲਜ 'ਚ ਕਿਵੇਂ ਦਾਖਲ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ| ਇਸ ਬਾਰੇ ਜਾਂਚ ਕੀਤੀ ਜਾਵੇਗੀ। ਅਸੀਂ ਕਾਲਜ ਸਟਾਫ਼ ਦੇ ਬਿਆਨ ਵੀ ਦਰਜ ਕਰਾਂਗੇ। ਪੁਲਿਸ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।