“ਸਮਾਜ ਦੀ ਸੋਚ ਬਦਲਣ ਨਾਲ ਹੀ ਔਰਤਾਂ ਦੇ ਦੁੱਖਾ ਦਾ ਅੰਤ ਹੋ ਸਕਦਾ ਹੈ ” ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ)

ਨਵਾਂਸ਼ਹਿਰ : ਨਸ਼ਾ ਪੀੜਤਾਂ ਲਈ ਏਕਾਕ੍ਰਿਤ ਅਤੇ ਮੁੜ ਵਸੇਬਾ ਕੇਂਦਰ , ਨਵਾਂਸ਼ਹਿਰ ਵਲੋਂ ਆਂਗਣਵਾੜੀ ਕੇਂਦਰ ਨੰਬਰ 01, ਸਲੋਹ ਵਿਖੇ “ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ” ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਸ਼੍ਰੀਮਤੀ ਦਰਸ਼ਨ ਕੌਰ (ਸਰਪੰਚ) ਨੇ ਕੀਤੀ।

ਨਵਾਂਸ਼ਹਿਰ : ਨਸ਼ਾ ਪੀੜਤਾਂ ਲਈ ਏਕਾਕ੍ਰਿਤ ਅਤੇ ਮੁੜ ਵਸੇਬਾ ਕੇਂਦਰ , ਨਵਾਂਸ਼ਹਿਰ ਵਲੋਂ  ਆਂਗਣਵਾੜੀ ਕੇਂਦਰ ਨੰਬਰ 01, ਸਲੋਹ ਵਿਖੇ  “ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ” ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਸ਼੍ਰੀਮਤੀ ਦਰਸ਼ਨ ਕੌਰ (ਸਰਪੰਚ) ਨੇ ਕੀਤੀ।
ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ੍ਰੀ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਜੀ ਨੇ ਕਿਹਾ ਕਿ ਭਾਵੇਂ ਔਰਤ ਦੀ ਕੁੱਖ ਵਿਚੋ ਰਾਜਿਆਂ ਮਹਾਰਾਜਿਆਂ ਦਾ ਜਨਮ ਹੋਇਆ ਪਰ ਅੱਜ ਵੀ ਸਾਡਾ ਸਮਾਜ ਪੁਰਸ਼ ਪ੍ਰਧਾਨ ਸਮਾਜ ਹੈ। ਔਰਤਾਂ ਦੀ ਸੁਰੱਖਿਆ ਲਈ ਬਣੇ ਕਾਨੂੰਨਾਂ ਦੇ ਬਾਵਜੂਦ ਉਨ੍ਹਾਂ ਵਿਰੁੱਧ ਹਿੰਸਾ ਰੁਕ ਨਹੀਂ ਰਹੀ ।  ਇਸ ਪਿੱਛੇ ਮੁੱਖ ਕਾਰਨ ਸਮਾਜ ਦੀ ਮਾਨਸਿਕਤਾ ਅਤੇ ਠੋਸ ਕਾਨੂੰਨ ਦੀ ਘਾਟ ਹੈ। ਲੋਕਤੰਤਰ ਹੋਵੇ, ਰਾਜਸ਼ਾਹੀ ਜਾਂ ਤਾਨਾਸ਼ਾਹੀ ਸ਼ਾਸਨ, ਔਰਤਾਂ ਅਤੇ ਲੜਕੀਆਂ ਵਿਰੁੱਧ ਹਿੰਸਾ, ਅਪਰਾਧ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ ਹਰ ਪਾਸੇ ਦੇਖਣ ਨੂੰ ਮਿਲਦੇ ਹਨ। 
ਸੰਯੁਕਤ ਰਾਸ਼ਟਰ ਦੇ ਅਨੁਮਾਨਾਂ ਅਨੁਸਾਰ, ਵਿਸ਼ਵ ਪੱਧਰ 'ਤੇ 736 ਬਿਲੀਅਨ ਔਰਤਾਂ, ਜਾਂ 3 ਵਿੱਚੋਂ 1 ਔਰਤ, ਆਪਣੇ ਜੀਵਨ ਕਾਲ ਵਿੱਚ ਘੱਟੋ-ਘੱਟ ਇੱਕ ਵਾਰ ਸਰੀਰਕ ਜਾਂ ਜਿਨਸੀ ਹਿੰਸਾ (Physical or sexual violence) ਜਾਂ ਦੋਵਾਂ ਕਿਸਮਾਂ ਦੀ ਹਿੰਸਾ ਦਾ ਸ਼ਿਕਾਰ ਹੋਈ ਹੈ। ਔਰਤਾਂ ਅਤੇ ਲੜਕੀਆਂ ਘਰ, ਕੰਮ ਅਤੇ ਯਾਤਰਾ ਦੌਰਾਨ ਹਿੰਸਾ ਅਤੇ ਪਰੇਸ਼ਾਨੀ ਦਾ ਸ਼ਿਕਾਰ ਹੁੰਦੀਆਂ ਹਨ। ਔਰਤਾਂ ਲਈ ਇੱਕ ਸੁਰੱਖਿਅਤ ਸਮਾਜ ਦੀ ਸਿਰਜਣਾ ਲਈ ਸੰਯੁਕਤ ਰਾਸ਼ਟਰ ਦੁਆਰਾ 25 ਨਵੰਬਰ ਨੂੰ ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਜਾਂਦਾ ਹੈ। ਔਰਤਾਂ ਵਿਰੁੱਧ ਅਪਰਾਧ ਦਰ ਦੇ ਮਾਮਲੇ ਵਿੱਚ ਆਸਾਮ ਸਿਖਰ 'ਤੇ ਰਿਹਾ। 
ਔਰਤਾਂ ਵਿਰੁੱਧ ਹਿੰਸਾ, ਉਤਪੀੜਨ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲਿਆਂ ਨੂੰ ਰੋਕਣ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਔਰਤਾਂ ਅਤੇ ਕੁੜੀਆਂ ਵਿਰੁੱਧ ਹਿੰਸਾ ਕਈ ਕਾਰਨਾਂ ਕਰਕੇ ਰਿਪੋਰਟ ਨਹੀਂ ਕੀਤੀ ਜਾਂਦੀ। ਇਨ੍ਹਾਂ ਦੇ ਮੁੱਖ ਕਾਰਨਾਂ ਵਿੱਚ ਦੋਸ਼ੀਆਂ ਵਿਰੁੱਧ ਲੋੜੀਂਦੀ ਕਾਰਵਾਈ ਦੀ ਘਾਟ, ਪ੍ਰਤੀ ਪੀੜਤਾਂ ਵਿੱਚ ਵਿਸ਼ਵਾਸ ਦੀ ਘਾਟ, ਪੀੜਤ ਅਤੇ ਉਸਦੇ ਪਰਿਵਾਰ ਦੀ ਚੁੱਪ, ਕਲੰਕ ਅਤੇ ਸ਼ਰਮਿੰਦਗੀ ਸ਼ਾਮਲ ਹੈ । ਇਸ ਤੋਂ ਬਾਅਦ ਸ਼੍ਰੀਮਤੀ ਕਮਲਜੀਤ ਕੌਰ (ਕਾਊਂਸਲਰ) ਨੇ ਆਪਣੇ ਵਿਚਾਰ ਪੇਸ਼ ਕੀਤੇ ਉਹਨਾਂ ਕਿਹਾ ਕਿ ਔਰਤਾਂ ਭਾਵੇਂ ਹਰ ਖੇਤਰ ਵਿੱਚ ਬਰਾਬਰੀ ਦਾ ਕੰਮ ਕਰਦੀਆਂ ਹਨ ਪਰ ਅੱਜ ਵੀ ਕੀਤੇ ਨਾ ਕੀਤੇ ਉਸ ਨੂੰ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ। 
ਉਹਨਾਂ ਨੇ ਬਹੁਤ ਹੀ ਔਰਤਾਂ ਦੇ ਉਤਪੀੜਨ ਬਾਰੇ ਇੱਕ ਕਵਿਤਾ ਪੇਸ ਕੀਤੀ ਤੇ ਕਿਹਾ ਕਿ ਔਰਤ ਨੂੰ ਆਪਣੇ ਆਪ ਵਿੱਚ ਵੀ ਦ੍ਰਿੜ ਹੋਣਾ ਚਾਹੀਦਾ ਹੈ ਤਾਂ ਜੋ ਸਮਾਜਿਕ ਬੁਰਾਈਆਂ ਅਤੇ ਹੋ ਰਹੇ ਸੋਸ਼ਣ ਨੂੰ ਘੱਟ ਕੀਤਾ ਜਾ ਸਕੇ । ਉਸ ਤੋਂ ਬਾਅਦ ਸ਼੍ਰੀਮਤੀ ਜਸਵਿੰਦਰ ਕੌਰ (ਕਾਊਂਸਲਰ) ਨੇ ਵੀ ਆਪਣੇ ਵਿਚਾਰ ਪੇਸ ਕੀਤੇ ਤੇ ਕਿਹਾ ਕਿ ਸਾਨੂੰ ਬਰਾਬਰਤਾ ਦੇ ਨਾਲ ਨਾਲ ਹੋ ਰਹੇ ਦਹੇਜ ਪ੍ਰਥਾ ਜਾਂ ਯੋਨ ਸੋਸ਼ਣ ਵਰਗੀਆਂ ਘਟਨਾਵਾਂ ਤੋਂ ਵੀ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਅਪਰਾਧ ਘੱਟ ਹੋਣੇ ਜਾਂ ਘੱਟ ਜਾਣ। 
ਇਸ ਮੌਕੇ ਤੇ ਸ੍ਰੀ ਦੀਪਕ ਚੌਪੜਾ ਸਟਾਫ ਮੈਂਬਰ ਵਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਤੇ ਕਿਹਾ ਕਿ ਸਾਨੂੰ ਔਰਤ ਦਾ ਸਨਮਾਨ ਕਰਨਾ ਚਾਹੀਦਾ ਹੈ ਤਾਂ ਜੋ ਲੋਕ ਉਸ ਦੀ ਅਹਿਮੀਅਤ ਨੂੰ ਸਮਝ ਸਕਣ । ਅੰਤ ਵਿੱਚ ਸ਼੍ਰੀਮਤੀ ਹਰਜੀਤ ਕੌਰ ਨੇ ਰੈੱਡ ਕਰਾਸ ਟੀਮ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅਜਿਹੀ ਜਾਗਰੂਕਤਾ ਹੀ ਔਰਤਾ ਦੀ ਹਿੰਸਾ ਨੂੰ ਰੋਕਣ ਲਈ ਬਹੁਤ ਵਧੀਆਂ ਕਦਮ ਹੈ । ਇਸ ਮੌਕੇ ਤੇ ਨਸ਼ਾ ਪੀੜਤਾ ਲਈ ਏਕਾਕ੍ਰਿਤ ਅਤੇ ਮੁੜ ਵਸੇਬਾ ਕੇਂਦਰ , ਨਵਾਂਸ਼ਹਿਰ ਵਲੋਂ ਸ਼੍ਰੀਮਤੀ ਦਰਸ਼ਨ ਕੌਰ (ਸਰਪੰਚ)  ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। 
ਇਸ ਮੌਕੇ ਤੇ ਪਿੰਡ ਦੀਆਂ ਔਰਤਾਂ ਵਲੋਂ ਸਵਾਲ ਵੀ ਕੀਤੇ ਗਏ । ਇਸ ਮੌਕੇ ਤੇ ਸਾਬਕਾ ਸਰਪੰਚ ਪਰਮਜੀਤ ਸਿੰਘ, ਆਂਗਨਵਾੜੀ ਵਰਕਰ, ਹਰਜੀਤ ਕੌਰ, ਗੁਰਦੇਵ ਕੌਰ, ਲੱਛਮੀ ਰਾਣੀ, ਸੰਤੋਸ਼ ਸ਼ਰਮਾ, ਸੋਮਾ ਰਾਣੀ, ਇੰਦੂ ਬਾਲਾ , ਜਾਗੀਰ ਕੌਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ।