ਕੱਚੇ ਮਕਾਨਾਂ ਨੂੰ ਪੱਕੇ ਕਰਨ ਲਈ ਦੋ ਵਾਰ ਉਹ ਫਾਰਮ ਭਰੇ ਪਰ ਅੱਜ ਤੱਕ ਅਮਰਜੀਤ ਨੂੰ ਬਣਦੀ ਸਰਕਾਰੀ ਸਹਾਇਤਾ ਨਹੀਂ ਮਿਲੀ

ਗੜਸ਼ੰਕਰ, 25 ਅਗਸਤ- ਬਰਸਾਤ ਦੇ ਮੌਸਮ ਵਿੱਚ ਕੱਚੇ ਘਰਾਂ ਵਾਲਿਆਂ ਦਾ ਕਲੇਜਾ ਕਿੱਦਾਂ ਮੁੱਠੀ ਵਿੱਚ ਆਇਆ ਹੁੰਦਾ ਹੈ ਇਸ ਦਾ ਅੰਦਾਜ਼ਾ ਤੁਸੀਂ ਤਦ ਹੀ ਲਗਾ ਸਕਦੇ ਹੋ ਜੇਕਰ ਅਜਿਹੇ ਕਿਸੇ ਪਰਿਵਾਰ ਨੂੰ ਤੁਸੀਂ ਮਿਲੇ ਹੋਵੋਗੇ। ਗੜਸ਼ੰਕਰ ਦੇ ਪਿੰਡ ਮੋਹਣੋਵਾਲ ਦੇ ਵਸਨੀਕ ਅਮਰਜੀਤ ਉਰਫ ਰਾਣਾ ਪੁੱਤਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਕਬਾੜ ਦਾ ਕੰਮ ਕਰਦਾ ਹੈ।

 ਇੱਕ ਲੱਤ ਵਿੱਚ ਨੁਕਸ ਹੈ ਅਤੇ ਕਈ ਵਾਰ ਉਸਨੂੰ ਦੌਰੇ ਵੀ ਪੈਂਦੇ ਹਨ। ਕਿਸੇ ਪ੍ਰਕਾਰ ਦਾ ਕੋਈ ਨਸ਼ਾ ਉਹ ਨਹੀਂ ਕਰਦਾ, ਬੇ ਔਲਾਦ ਹੋਣ ਕਾਰਨ ਇੱਕ ਬੱਚੇ ਨੂੰ ਗੋਦ ਲਿਆ ਹੈ।ਸਰਕਾਰ ਵੱਲੋਂ ਕਿਸੇ ਸਮੇਂ ਬੇਘਰੇ ਲੋਕਾਂ ਨੂੰ ਜੋ ਕਲੋਨੀਆਂ ਅਲਾਟ ਕੀਤੀਆਂ ਗਈਆਂ ਸਨ ਉਸ ਦੇ ਤਹਿਤ ਉਸਨੂੰ ਚਾਰ ਮਰਲੇ ਜ਼ਮੀਨ ਮਿਲੀ ਸੀ।
ਕੱਚੀਆਂ ਛੱਤਾਂ ਵਿੱਚ ਰਹਿਣ ਵਾਲੇ ਅਮਰਜੀਤ ਨੇ ਜਿਵੇਂ ਕਿਵੇਂ ਕਰਕੇ ਇੱਕ ਕਮਰਾ ਲੈਂਟਰ ਦਾ ਪਾਇਆ, ਛੱਤ ਤੇ ਜਾਣ ਵਾਲੀ ਪੌੜੀ ਲਈ ਥਾਂ ਛੱਡ ਲਈ ਪਰ ਸਮਰੱਥਾ ਨਾ ਹੋਣ ਕਾਰਨ ਪੌੜੀ ਦੇ ਲਈ ਛੱਡੀ ਥਾਂ ਵਿੱਚੋਂ ਹਰ ਬਰਸਾਤ ਦੌਰਾਨ ਹੇਠਾਂ ਆਉਣ ਵਾਲਾ ਪਾਣੀ ਉਸਦੇ ਪੱਕੇ ਮਕਾਨ ਦੇ ਅੰਦਰ ਵੀ ਵੜ ਜਾਂਦਾ ਹੈ।
ਅਮਰਜੀਤ ਨੇ ਦੱਸਿਆ ਕਿ ਉਸ ਨੇ ਦੋ ਵਾਰ ਉਹ ਫਾਰਮ ਭਰੇ ਹਨ ਜਿਸ ਦੇ ਤਹਿਤ ਸਰਕਾਰ ਵੱਲੋਂ ਕੱਚੇ ਮਕਾਨਾਂ ਨੂੰ ਪੱਕੇ ਕਰਨ ਲਈ ਰਾਸ਼ੀ ਦਿੱਤੀ ਜਾਂਦੀ ਹੈ ਪਰ ਅੱਜ ਤੱਕ ਅਮਰਜੀਤ ਨੂੰ ਬਣਦੀ ਸਰਕਾਰੀ ਸਹਾਇਤਾ ਨਹੀਂ ਮਿਲੀ। 
ਸਰਕਾਰ ਵਿੱਚ ਬੈਠੇ ਲੋਕ ਅਮਰਜੀਤ ਰਾਣਾ ਦਾ ਦਰਦ ਸਮਝਦੇ ਹੋਏ ਪਹਿਲ ਦੇ ਅਧਾਰ ਤੇ ਉਸ ਨੂੰ ਬਣਦੀ ਸਹਾਇਤਾ ਰਾਸ਼ੀ ਅਲਾਟ ਕਰਨ ਤਾਂ ਕਿ ਅਮਰਜੀਤ ਨੂੰ ਹੋਣ ਵਾਲੀ ਬਰਸਾਤ ਵਿੱਚ ਪੈਦਾ ਹੋ ਰਹੀ ਪਰੇਸ਼ਾਨੀ ਖਤਮ ਹੋ ਸਕੇ। ਪਿੰਡ ਦੇ ਜਿੰਮੇਵਾਰ ਵਿਅਕਤੀਆਂ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਅਮਰਜੀਤ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਿਆ।