ਦੂਸਰੇ ਨਰਾਤੇ ਕੀਤਾ ਦੁਰਗਾ ਸਤੁਤੀ ਦਾ ਪਾਠ।

ਨਵਾਂਸ਼ਹਿਰ- ਸਥਾਨਕ ਹੀਰਾ ਜੱਟਾਂ ਮੁਹੱਲਾ ਵਿਖੇ ਸਥਿਤ ਮਾਤਾ ਨੈਣਾਂ ਦੇਵੀ ਮੰਦਿਰ 'ਚ ਦੂਸਰੇ ਨਰਾਤੇ ਮੌਕੇ ਸ਼੍ਰੀ ਦੁਰਗਾ ਸਤੁਤੀ ਦਾ ਪਾਠ ਸ਼ਾਮ ਨੂੰ 4 ਵਜੇ ਤੋਂ 6 ਵਜੇ ਤੱਕ ਕੀਤਾ ਗਿਆ। ਪੰਡਿਤ ਸੀਤਾ ਰਾਮ ਵਲੋਂ ਦੁਰਗਾ ਸਤੁਤੀ ਦੇ ਨੌਵੇਂ ਅਧਿਆਏ ਦਾ ਮਹੱਤਵ ਦੱਸਿਆ ਗਿਆ। ਮਹਿਲਾ ਮੰਡਲੀ ਵਲੋਂ ਸੰਕੀਰਤਨ ਕੀਤਾ ਗਿਆ। ਕੰਜਕ ਪੂਜਨ ਤੋਂ ਬਾਅਦ ਸੰਗਤਾਂ ਵਿੱਚ ਪ੍ਰਸ਼ਾਦ ਵੰਡਿਆ ਗਿਆ।

ਮੰਦਰ ਦੇ ਸੇਵਾਦਾਰ ਪ੍ਰਦੀਪ ਢੀਂਗਰਾ ਵਲੋਂ ਸਮੂਹ ਨਗਰ ਵਾਸੀਆਂ ਨੂੰ ਹਰ ਰੋਜ਼ ਚੱਲਣ ਵਾਲੇ ਇਸ ਸੰਕੀਰਤਨ ਵਿਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਸੁਨੀਤਾ ਰਾਣੀ, ਜਸਵਿੰਦਰ ਕੌਰ, ਮਮਤਾ ਰਾਣੀ, ਉਪਦੇਸ਼ ਸੇਠੀ, ਰਾਧਿਕਾ ਸੇਠੀ,  ਪੂਜਾ ਸੇਠੀ, ਪੂਜਾ ਵਰਮਾ, ਰਾਧਿਕਾ, ਰਾਜਵਿੰਦਰ ਕੌਰ, ਹਿਨਾ, ਅਨੀਤਾ ਰਾਣੀ, ਪਿੰਕੀ, ਮੁਕੇਸ਼ ਕੁਮਾਰੀ, ਪੂਜਾ ਵਿਜ, ਪਲਕ ਵਿਜ, ਊਸ਼ਾ ਰਾਣੀ, ਮੋਨਿਕਾ, ਕਾਮਿਨੀ, ਕਸ਼ਮੀਰ ਕੌਰ, ਰੇਣੂ, ਰਿੰਕੀ, ਨੀਤੂ, ਨੂਰ, ਜਿਓਤੀ ਸ਼ਰਮਾ, ਅਤੇ ਸੁਨੀਲ ਕੁਮਾਰ  ਆਦਿ ਵੀ ਹਾਜ਼ਰ ਸਨ।